ਪੈਰੋਲ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪੈਰੋਲ 1 [ਨਾਂਇ] ਜ਼ਬਾਨੀ ਇਕਰਾਰ/ਸ਼ਰਤ/ ਪ੍ਰਤਿੱਗਿਆ ਤੇ ਜੇਲ੍ਹ ਵਿੱਚੋਂ ਅਸਥਾਈ ਮੁਕਤੀ 2.[ਨਾਂਇ] (ਭਾਵਿ) ਭਾਸ਼ਾ ਦਾ ਵਿਅਕਤੀਗਤ ਰੂਪ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10631, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਪੈਰੋਲ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Parole_ਪੈਰੋਲ: ਪੂਨਮ ਲਤਾ ਬਨਾਮ ਐਮ.ਐਲ.ਵਧਵਨ (ਏ ਆਈ ਆਰ 1987 ਐਸ ਸੀ 1383) ਅਨੁਸਾਰ ਇਤਿਹਾਸਕ ਤੌਰ ਤੇ ਪੈਰੋਲ ਫ਼ੌਜੀ ਕਾਨੂੰਨ ਦੀ ਘਾੜਤ ਹੈ। ਇਹ ਸ਼ਬਦ ਜੰਗੀ ਕੈਦੀਆ ਨੂੰ ਵਾਪਸ ਆ ਜਾਣ ਦੇ ਕਰਾਰ ਤੇ ਕੁਝ ਚਿਰ ਲਈ ਕੈਦ ਤੋਂ ਛਡਣ ਦੇ ਸਬੰਧ ਵਿਚ ਵਰਤਿਆ ਜਾਂਦਾ ਸੀ। ਫ਼ੌਜਦਾਰੀ ਕਾਨੂੰਨ ਵਿਚ ਇਸ ਸੰਕਲਪ ਦੀ ਕੋਈ ਥਾਂ ਨਹੀਂ ਸੀ। ਲੇਕਿਨ ਅਪਰਾਧ ਅਤੇ ਅਪਰਾਧੀ ਵਲ ਸਮਾਜ ਵਿਚ ਆ ਰਹੀ ਤਬਦੀਲੀ ਦੇ ਫਲਸਰੂਪ ਕੈਦ ਕਟ ਰਹੇ ਸਿਧਦੋਸ਼ ਅਪਰਾਧੀਆਂ ਦੇ ਸੁਧਾਰ ਲਈ ਵੀ ਪੈਰੋਲ ਤੇ ਛਡਿਆ ਜਾਣ ਲਗ ਪਿਆ ਹੈ। ਕੈਦੀ ਨੂੰ ਪੈਰੋਲ ਤੇ ਰਿਹਾ ਕਰ ਕੇ ਉਸ ਨੂੰ ਆਪਣੇ ਆਪ ਵਿਚ ਸੁਧਾਰ ਲਿਆਉਣ ਅਤੇ ਸਮਾਜ ਲਈ ਕਾਰਾਮਦ ਵਿਅਕਤੀ ਬਣਨ ਦਾ ਮੌਕਾ ਦਿੱਤਾ ਜਾਂਦਾ ਹੈ। ਇਹ ਕੰਮ ਕਾਰਜਪਾਲਕਾ ਦੇ ਖੇਤਰ ਦਾ ਹੈ ਅਤੇ ਮਾਨਵਵਾਦੀ ਵਿਚਾਰਾਂ ਕਾਰਨ ਫ਼ੌਜਦਾਰੀ ਨਿਆਂ ਨੂੰ ਮਨੁਖੀ ਚਿਹਰਾ ਦੇਣ ਲਈ ਰਾਜ ਵਲੋਂ ਬਖ਼ਸ਼ਿਸ਼ ਦੀ ਪ੍ਰਕਿਰਤੀ ਦਾ ਹੈ ਅਤੇ ਪੈਰੋਲ ਤੇ ਛਡੇ ਜਾਣ ਦਾ ਦਾਅਵਾ ਅਧਿਕਾਰ ਵਜੋਂ ਨਹੀਂ ਕੀਤਾ ਜਾ ਸਕਦਾ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10349, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First