ਪ੍ਰਵਿਧਾਨ ਸਰੋਤ : 
    
      ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        Statute_ਪ੍ਰਵਿਧਾਨ: ਕਿਸੇ ਦੇਸ਼  ਦੇ ਵਿਧਾਨ  ਮੰਡਲ ਦੁਆਰਾ ਪਾਸ ਕੀਤਾ ਕਾਨੂੰਨ ।
	       ਭਾਰਤ ਵਿਚ ਮੋਟੇ  ਤੌਰ  ਤੇ ਕੇਂਦਰੀ ਵਿਸ਼ਿਆਂ ਅਤੇ  ਸਮਵਰਤੀ  ਸੂਚੀ  ਵਿਚ ਦਰਜ ਵਿਸ਼ਿਆਂ ਬਾਰੇ ਕਾਨੂੰਨ ਬਣਾਉਣ ਦਾ ਇਖ਼ਤਿਆਰ  ਭਾਰਤ ਦੀ ਸੰਸਦ ਅਰਥਾਤ  ਲੋਕ ਸਭਾ , ਰਾਜ ਸਭਾ  ਅਤੇ ਰਾਸ਼ਟਰਪਤੀ  ਨੂੰ ਪ੍ਰਾਪਤ ਹੈ  ਜਦ  ਕਿ ਰਾਜ  ਸੂਚੀ (ਸਤਵੀਂ ਅਨੁਸੂਚੀ ਦੀ ਦੂਜੀ ਸੂਚੀ) ਵਿਚ ਦਰਜ ਵਿਸ਼ਿਆਂ ਬਾਰੇ ਕਾਨੂੰਨ ਬਣਾਉਣ ਦਾ ਇਖ਼ਤਿਆਰ ਸਬੰਧਤ ਰਾਜ ਦੇ ਵਿਧਾਨ ਮੰਡਲ ਅਤੇ ਰਾਜਪਾਲ  ਨੂੰ ਹਾਸਲ ਹੈ। ਰਾਜਾਂ  ਦੇ ਵਿਧਾਨ ਮੰਡਲ ਦਾ ਮਤਲਬ ਹੈ ਜਿਨ੍ਹਾਂ ਰਾਜਾਂ ਵਿਚ ਦੋ ਸਦਨ ਹਨ ਉਨ੍ਹਾਂ ਵਿਚ ਵਿਧਾਨ ਸਭਾ  ਅਤੇ ਵਿਧਾਨ ਪਰਿਸ਼ਦ ਅਤੇ ਜਿਨ੍ਹਾਂ ਵਿਚ ਇਕੋ ਸਦਨ ਹੈ ਉਨ੍ਹਾਂ ਵਿਚ ਉਹ ਸਦਨ ਅਰਥਾਤ ਵਿਧਾਨ ਸਭਾ।
	       ਕੇਂਦਰੀ ਬਿਲ  ਸੰਸਦ ਦੇ ਦੋਹਾਂ ਸਦਨਾ ਦੁਆਰਾ ਪਾਸ ਕੀਤੇ ਉਪਰੰਤ ਰਾਸ਼ਟਰਪਤੀ ਦੀ ਅਨੁਮਤੀ ਪ੍ਰਾਪਤ ਹੋਣ  ਨਾਲ  ਅਤੇ ਰਾਜ-ਬਿਲ ਵਿਧਾਨ ਮੰਡਲ ਦੁਆਰਾ ਪਾਸ ਕੀਤੇ ਜਾਣ  ਉਪਰੰਤ ਰਾਜਪਾਲ ਦੀ ਅਨੁਮਤੀ ਪ੍ਰਾਪਤ ਹੋਣ ਨਾਲ ਨਾਫ਼ਜ਼ ਹੁੰਦਾ  ਹੈ। ਕੁਝ ਸੂਰਤਾਂ ਵਿਚ ਵਿਧਾਨ ਮੰਡਲ ਦੁਆਰਾ ਪਾਸ ਕੀਤੇ ਬਿਲ ਨੂੰ ਰਾਸ਼ਟਰਪਤੀ ਦੀ ਅਨੁਮਤੀ ਲਈ  ਰਾਖਵਾਂ  ਕਰ  ਸਕਦਾ ਹੈ, ਜਦ ਕਿ ਕੁਝ ਬਿਲ ਰਾਜਪਾਲ ਨੂੰ ਰਾਸ਼ਟਰਪਤੀ ਦੀ ਅਨੁਮਤੀ ਲਈ ਰਾਖਵੇਂ ਕਰਨੇ ਪੈਂਦੇ  ਹਨ। ਅਜਿਹੇ ਬਿਲ ਰਾਸ਼ਟਰਪਤੀ ਦੀ ਅਨੁਮਤੀ ਪ੍ਰਾਪਤ ਹੋਣ ਤੇ ਪ੍ਰਵਿਧਾਨ ਦਾ ਦਰਜਾ  ਹਾਸਲ ਕਰਦੇ  ਹਨ।
    
      
      
      
         ਲੇਖਕ : ਰਾਜਿੰਦਰ ਸਿੰਘ ਭਸੀਨ, 
        ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5148, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
      
      
   
   
      
        
      
      
      
      
      
      
      	 ਵਿਚਾਰ / ਸੁਝਾਅ
           
          
 
 Please Login First