ਪ੍ਰਵਿਧਾਨਕ ਬਾਡੀ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Statutory body_ਪ੍ਰਵਿਧਾਨਕ ਬਾਡੀ: ਕਿਸੇ ਪ੍ਰਵਿਧਾਨ ਦੁਆਰਾ ਜਾਂ ਅਧੀਨ ਸਿਰਜਤ ਅਤੇ ਜਿਸ ਦੀ ਹੋਂਦ ਕਿਸੇ ਪ੍ਰਵਿਧਾਨ ਕਾਰਨ ਹੋਵੇ ਉਸ ਬਾਡੀ ਨੂੰ ਹੀ ਪ੍ਰਵਿਧਾਨਕ ਬਾਡੀ ਕਿਹਾ ਜਾ ਸਕਦਾਹੈ। ਵੈਸ਼ ਡਿਗਰੀ ਕਾਲਜ ਬਨਾਮ ਲਕਸ਼ਮੀ ਨਾਰਾਇਨ (ਏ ਆਈ ਆਰ 1976 ਐਸ ਸੀ 888) ਕੋਈ ਸੰਸਥਾ ਭਾਵੇਂ ਕਿਸੇ ਪ੍ਰਵਿਧਾਨ ਅਧੀਨ ਸਿਰਜਤ ਨ ਵੀ ਕੀਤੀ ਗਈ ਹੋਵੇ, ਉਹ ਕੁਝ ਪ੍ਰਵਿਧਾਨਕ ਉਪਬੰਧ ਅਪਣਾ ਸਕਦੀ ਹੈ; ਪਰ ਅਜਿਹੀ ਸੰਸਥਾ ਪ੍ਰਵਿਧਾਨਕ ਬਾਡੀ ਨਹੀਂ ਬਣ ਜਾਂਦੀ। ਇਸੇ ਤਰ੍ਹਾਂ ਸੁਖਦੇਵ ਸਿੰਘ ਬਨਾਮ ਭਗਤ ਰਾਮ ਸਰਦਾਰ ਸਿੰਘ ਰਘੂਵੰਸ਼ੀ (ਏ ਆਈ ਆਰ 1975 ਐਸ ਸੀ 1331) ਵਿਚ ਸਪਸ਼ਟ ਕੀਤਾ ਗਿਆ ਹੈ  ਕਿ ਕੰਪਨੀਜ਼ ਐਕਟ ਅਧੀਨ ਨਿਗਮਤ ਕੋਈ ਕੰਪਨੀ , ਕੰਪਨੀਜ਼ ਐਕਟ ਦੁਆਰਾ ਸਿਰਜਤ ਨਹੀਂ ਕੀਤੀ ਜਾਂਦੀ, ਸਗੋਂ ਉਹ ਉਸ ਐਕਟ ਦੇ ਉਪਬੰਧਾਂ ਦੀ ਅਨੁਸਾਰਤਾ ਵਿਚ ਹੋਂਦ ਵਿਚ ਆਉਂਦੀ ਹੈ। ਉਹ ਪ੍ਰਵਿਧਾਨਕ ਬਾਡੀ ਨਹੀਂ ਹੁੰਦੀ ਕਿਉਂ ਕਿ ਉਹ ਪ੍ਰਵਿਧਾਨ ਦੁਆਰਾ ਸਿਰਜਤ ਨਹੀਂ ਕੀਤੀ ਜਾਂਦੀ, ਉਹ ਬਾਡੀ ਪ੍ਰਵਿਧਾਨ ਦੀ ਅਨੁਸਾਰਤਾ ਵਿਚ ਸਿਰਜੀ ਜਾਂਦੀ ਹੈ।

       ਪੰਜਾਬੀ ਯੂਨੀਵਰਸਿਟੀ ਇਕ ਪ੍ਰਵਿਧਾਨਕ ਬਾਡੀ ਹੈ ਕਿਉਂ ਕਿ ਪੰਜਾਬੀ ਯੂਨੀਵਰਸਿਟੀ ਐਕਟ, 1961 ਦੁਆਰਾ ਸਿਰਜਤ ਕੀਤੀ ਗਈ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1145, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.