ਪੱਦ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੱਦ (ਨਾਂ,ਪੁ) ਗੁਦਾ ਵਿੱਚੋਂ ਅਵਾਜ਼ ਨਾਲ ਨਿਕਲਣ ਵਾਲੀ ਹਵਾ; ਗੰਦੀ ਹਵਾ ਸਰਨ ਦੀ ਕਿਰਿਆ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 49077, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਪੱਦ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੱਦ [ਨਾਂਪੁ] ਗੁੱਦਾ ਵਿੱਚੋਂ ਅਵਾਜ਼ ਨਾਲ਼ ਨਿਕਲ਼ੀ ਗੰਦੀ ਹਵਾ , ਹਵਾ ਸਰਨ ਦਾ ਭਾਵ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 49061, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪੱਦ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।

ਪੱਦ. ਸੰ. पद्. ਧਾ—ਅਪਾਨਵਾਯੁ ਛੱਡਣੀ. (breaking wind). ੨ ਸੰਗ੍ਯਾ—ਗੋਜ਼. ਗੁਦਾ ਦੇ ਰਸਤੇ ਖ਼ਾਰਿਜ ਹੋਈ ਪੌਣ. “ਛਿੱਕ ਪੱਦ ਹਿਡਕੀ ਵਰਤਾਰਾ.” (ਭਾਗੁ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 48532, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਪੱਦ ਸਰੋਤ : ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ)

ਪੱਦ, (<ਸੰਸਕ੍ਰਿਤ : पर्द) \ ਪੁਲਿੰਗ : ਗੁਦਾ ਵਿਚੋਂ ਆਵਾਜ਼ ਦੇ ਕੇ ਨਿਕਲਣ ਵਾਲੀ ਹਵਾ, ਗੰਦੀ ਹਵਾ, ਹਵਾ ਸਰਨ ਦੀ ਕਿਰਿਆ

–ਪੱਦ ਕਢਣਾ, ਮੁਹਾਵਰਾ : ੧. ਯਰਕਾਉਣਾ; ੨. ਡਰਾ ਦੇਣਾ

–ਪੱਦ ਘੁਟਣੀ, (ਘਿਰਣਾ ਵਾਚੀ), ਇਸਤਰੀ ਲਿੰਗ : ੧. ਇੱਕ ਪਰਕਾਰ ਦਾ ਪਜ਼ਾਮਾ; ੨. ਪੈਂਟ, ਪਤਲੂਨ : “ਜੰਞ ਕਦ ਜਾਊਗੀ ਮੈਂ ਤਾਂ ਪੱਦ ਘੁਟਣੀ ਜ਼ਰੂਰ ਲਵਾਂਗਾ ਭਾਵੇਂ ਕੁਝ ਪਿਆ ਹੋਵੇ” (ਪਿਤਾ - ਪਿਆਰ)

–ਪੱਦ ਬੋਚਣੀ, ਇਸਤਰੀ ਲਿੰਗ : ਵੇਖੋ, ਪੱਦ ਘੁਟਣੀ

–ਪੱਦ ਮਾਰਨਾ, ਕਿਰਿਆ ਸਕਰਮਕ : ਗੰਦੀ ਹਵਾ ਖ਼ਾਰਜ ਕਰਨਾ

–ਪੱਦਲ, ਪੁਲਿੰਗ : ਬਹੁਤੇ ਪੱਦ ਮਾਰਨ ਵਾਲਾ, ਡਰਾਕਲ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ), ਹੁਣ ਤੱਕ ਵੇਖਿਆ ਗਿਆ : 217, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-10-18-12-56-18, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.