ਬਾਰਡਰ ਅਤੇ ਸ਼ੇਡਿੰਗ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Border and Shading
ਬਾਰਡਰ ਅਤੇ ਸ਼ੇਡਿੰਗ (ਛਾਇਆ) ਡਾਕੂਮੈਂਟ ਨੂੰ ਪ੍ਰਭਾਵਸ਼ਾਲੀ ਦਿੱਖ ਪ੍ਰਦਾਨ ਕਰਵਾਉਂਦੀ ਹੈ। ਆਓ ਇਸ ਨੂੰ ਲਗਾਉਣ ਦਾ ਤਰੀਕਾ ਸਿੱਖੀਏ :
1. ਸਭ ਤੋਂ ਪਹਿਲਾਂ ਟੈਕਸਟ ਨੂੰ ਸਿਲੈਕਟ ਕਰੋ ।
2. Format > Border and Shading ਮੀਨੂ ਉੱਤੇ ਕਲਿੱਕ ਕਰੋ। ਤੁਸੀਂ ਦੇਖੋਗੇ ਕਿ ਇਕ ਡਾਈਲਾਗ ਬਾਕਸ ਖੁਲ੍ਹ ਜਾਵੇਗਾ।
3. Borders ਟੈਬ ਉੱਤੇ ਕਲਿੱਕ ਕਰੋ। ਬਾਰਡਰ ਦੇ ਵਿਭਿੰਨ ਸਟਾਈਲ, ਰੰਗ ਅਤੇ ਲਾਈਨ ਦੀ ਮੋਟਾਈ ਆਦਿ ਦੀ ਚੋਣ ਕਰੋ।
4. ਪੂਰੇ ਪੇਜ਼ ਦਾ ਬਾਰਡਰ ਲਗਾਉਣ ਲਈ Page Border ਟੈਬ ਉੱਤੇ ਕਲਿੱਕ ਕਰੋ। ਹੋਰ ਲੋੜੀਂਦੇ ਆਪਸ਼ਨ ਦੀ ਚੋਣ ਕਰੋ।
5. ਸ਼ੇਡਿੰਗ ਭਰਨ ਲਈ Shading ਟੈਬ ਉੱਤੇ ਕਲਿੱਕ ਕਰੋ। ਲੋੜੀਂਦਾ ਰੰਗ ਚੁਣੋ।
6. OK ਉੱਤੇ ਕਲਿੱਕ ਕਰੋ।
ਨੋਟ: ਟੈਕਸਟ ਨੂੰ ਇਕ ਤੋਂ ਵੱਧ ਕਾਲਮਾਂ ਵਿੱਚ ਵੰਡਣ ਲਈ Format ਮੀਨੂ ਦੀ Columns ਕਮਾਂਡ ਵਰਤੀ ਜਾਂਦੀ ਹੈ। ਫਿਰ Columns ਡਾਈਲਾਗ ਬਾਕਸ ਤੋਂ ਕਾਲਮਾਂ ਦੀ ਗਿਣਤੀ ਨਿਰਧਾਰਿਤ ਕੀਤੀ ਜਾਂਦੀ ਹੈ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 821, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First