ਬਾਜ਼ਾਰ ਮੁੱਲ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Market Value_ਬਾਜ਼ਾਰ ਮੁੱਲ: ਰਾਜਾ ਵਿਰਘੇਰਲਾ ਨਾਰਾਇਨ ਰਾਜਪਤੀ ਰਾਜੂ ਬਨਾਮ ਮਾਲ ਡਵੀਜ਼ਨ ਅਫ਼ਸਰ (66 ਆਈ ਏ 104) ਵਿਚ ਪ੍ਰੀਵੀ ਕੌਂਸਲ ਅਨੁਸਾਰ ‘ਬਾਜ਼ਾਰ ਮੁਲ ਕਿਸੇ ਚੀਜ਼ ਦੀ ਉਹ ਕੀਮਤ ਹੈ ਜੋ ਇਕ ਇੱਛਾਵਾਨ ਖ਼ਰੀਦਦਾਰ ਤੋਂ ਵਿਕਰੀਕਾਰ ਖ਼ੁਸ਼ੀ ਨਾਲ ਹਾਸਲ ਕਰਨ ਦੀ ਆਸ ਰੱਖਦਾ ਹੈ। ਉਪਰੋਕਤ ਫ਼ੈਸਲੇ ਅਨੁਸਾਰ ਭੋਂ ਅਧਿ-ਗ੍ਰਹਿਣ ਐਕਟ (Land acquisition Act) ਦੀ ਧਾਰਾ 23 ਅਨੁਸਾਰ ਮੁਆਵਜ਼ਾ ਤੈਅ ਕਰਨ ਲਈ ਕਿਸੇ ਜ਼ਮੀਨ ਦਾ ਬਾਜ਼ਾਰ ਮੁਲ ਉਸ ਕੀਮਤ ਨੂੰ ਮੰਨਿਆ ਜਾਂਦਾ ਹੈ ਜੋ ਇਕ ਇੱਛਾਵਾਨ ਖ਼ਰੀਦਦਾਰ ਅਦਾ ਕਰਨ ਨੂੰ ਤਿਆਰ ਹੋਵੇ ਅਤੇ ਜੋ ਵਿਕਰੀਕਾਰ ਖ਼ੁਸ਼ੀ ਨਾਲ ਲੈਣ ਨੂੰ ਤਿਆਰ ਹੋਵੇ। ਦੋਹਾਂ ਵਿਚੋਂ ਕਿਸੇ ਧਿਰ ਉਤੇ ਕਿਸੇ ਕਿਸਮ ਦੀ ਮਜਬੂਰੀ ਨ ਹੋਵੇ। ਵਿਕਰੀਕਾਰ ਨੂੰ ਪੈਸੇ ਦੀ ਲੋੜ ਹੋਣਾ ਜਾਂ ਖ਼ਰੀਦਦਾਰ ਨੂੰ ਉਸ ਖ਼ਾਸ ਜ਼ਮੀਨ ਦੀ ਲੋੜ ਹੋਣਾ ਅਜਿਹੇ ਤੱਥ ਹਨ ਜੋ ਬਜ਼ਾਰ ਮੁੱਲ ਤੈਅ ਕਰਨ ਵਿਚ ਆਪੋ ਆਪਣੀ ਭੂਮਿਕਾ ਅਦਾ ਕਰ ਸਕਦੇ ਹਨ, ਲੇਕਿਨ ਇਨ੍ਹਾਂ ਦੀ ਗਿਣਤੀ ਮਜਬੂਰੀ ਵਿਚ ਨਹੀਂ ਕੀਤੀ ਜਾ ਸਕਦੀ। ਆਲੇ ਦੁਆਲੇ ਪਹਿਲਾਂ ਵਿਕੀ ਭੋਂ ਦੀ ਕੀਮਤ ਵੀ ਬਾਜ਼ਾਰ ਮੁੱਲ ਤੈਅ ਕਰਨ ਵਿਚ ਸਹਾਈ ਹੁੰਦੀ ਹੈ।

       ਕਿਸੇ ਇਮਾਰਤ ਦੀ ਉਸਾਰੀ ਅਤੇ ਉਸ ਲਈ ਖ਼ਰੀਦੀ ਭੋਂ ਦੀ ਲਾਗਤ ਨੂੰ ਮਿਲਾ ਕੇ ਬਾਜ਼ਾਰ ਮੁੱਲ ਤੈਅ ਕਰਨ ਵਿਚ ਮੁਦਰਾ-ਸਫੀਤੀ , ਜਗ੍ਹਾ ਦੀ ਤੰਗੀ ਅਤੇ ਇਮਾਰਤ ਦੇ ਵਾਕਿਆ ਹੋਣ ਦੀ ਥਾਂ ਕੁਝ ਅਹਿਮ ਤੱਥ ਹਨ ਜਿਨ੍ਹਾਂ ਨੂੰ ਧਿਆਨ ਵਿਚ ਰਖਣਾ ਜ਼ਰੂਰੀ ਹੋ ਜਾਂਦਾ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1392, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.