ਬੁੰਗਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਬੁੰਗਾ [ਨਾਂਪੁ] ਰਹਿਣ ਦੀ ਜਗ੍ਹਾ, ਅਕਾਲ ਤਖ਼ਤ ਨੇੜੇ ਉੱਚੀ ਰਿਹਾਇਸ਼ਗਾਹ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10638, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਬੁੰਗਾ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਬੁੰਗਾ (ਪਿੰਡ): ਪੰਜਾਬ ਦੇ ਰੋਪੜ ਜ਼ਿਲ੍ਹੇ ਦਾ ਇਕ ਪਿੰਡ , ਜੋ ਕੀਰਤਪੁਰ ਤੋਂ 5 ਕਿ.ਮੀ. ਦੱਖਣ ਵਾਲੇ ਪਾਸੇ ਸਥਿਤ ਹੈ। ਇਥੇ ਗੁਰੂ ਹਰਿ ਰਾਇ ਸਾਹਿਬ ਆਪਣੇ ਘੋੜੇ ਰਖਦੇ ਸਨ। ਕਈ ਵਾਰ ਗੁਰੂ ਜੀ ਖ਼ੁਦ ਆ ਕੇ ਘੋੜਿਆਂ ਨੂੰ ਵੇਖਦੇ ਸਨ। ਗੁਰੂ ਸਾਹਿਬ ਦੀ ਆਮਦ ਦੀ ਯਾਦ ਵਿਚ ਇਥੇ ਜੋ ਸਮਾਰਕ ਕਾਇਮ ਹੋਇਆ, ਉਸ ਦਾ ਨਾਂ ‘ਗੁਰਦੁਆਰਾ ਬੁੰਗਾ ਸਾਹਿਬ’ ਰਖਿਆ ਗਿਆ। ਇਸ ਗੁਰਦੁਆਰੇ ਦੇ ਨਾਂ ਤੇ ਪਿੰਡ ਦਾ ਨਾਂ ਵੀ ‘ਬੁੰਗਾ’ ਪ੍ਰਚਲਿਤ ਹੋ ਗਿਆ। ਇਸ ਗੁਰਦੁਆਰੇ ਦੇ ਪਰਿਸਰ ਵਿਚ ਘੋੜਿਆਂ ਲਈ ਦਾਣਾ ਭੇਉਣ ਵਾਸਤੇ ਇਕ ਚੁਬੱਚਾ ਹੁੰਦਾ ਸੀ , ਹੁਣ ਕੇਵਲ ਉਸ ਦੇ ਚਿੰਨ੍ਹ ਵਜੋਂ ਇਕ ਛੋਟਾ ਜਿਹਾ ਚੌਕੋਰ ਚੁਬੱਚਾ ਬਣਿਆ ਹੋਇਆ ਹੈ। ਇਸ ਚੁਬੱਚੇ ਕਰਕੇ ਇਸ ਗੁਰੂ-ਧਾਮ ਨੂੰ ‘ਚੁਬੱਚਾ ਸਾਹਿਬ’ ਵੀ ਕਹਿ ਦਿੱਤਾ ਜਾਂਦਾ ਹੈ। ਨਹਿਰ ਦੇ ਕੰਢੇ ਉੱਚੀ ਥਾਂ’ਤੇ ਬਣਿਆ ਇਹ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਹੈ ਅਤੇ ਇਸ ਦੀ ਵਿਵਸਥਾ ਸਥਾਨਕ ਕਮੇਟੀ ਕਰਦੀ ਹੈ। ਮੁੱਖ ਮੁੱਖ ਪੁਰਬ ਇਸ ਗੁਰੂ-ਧਾਮ ਵਿਚ ਬੜੀ ਰੁਚੀ ਨਾਲ ਮੰਨਾਏ ਜਾਂਦੇ ਹਨ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10435, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਬੁੰਗਾ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Bunga_ਬੁੰਗਾ: ਬੁੰਗਾ ਅਜਿਹਾ ਹੋਸਟਲ ਹੈ ਜਿਥੇ ਭਾਰਤ ਦੇ ਵਖ ਵਖ ਹਿੱਸਿਆਂ ਤੋਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਤੀਰਥ ਯਾਤਰਾ ਲਈ ਆਉਣ ਵਾਲੇ ਯਾਤਰੀ ਠਹਿਰਦੇ ਹਨ। (ਗੁਰਦੁਆਰਾ ਕਮੇਟੀ ਅੰਮ੍ਰਿਤਸਰ ਬਨਾਮ ਇੰਦਰ ਸਿੰਘ- ਏ ਆਈ ਆਰ 1933 ਲਾਹੌਰ 1041)
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10435, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਬੁੰਗਾ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਬੁੰਗਾ : ਰੋਪੜ ਜ਼ਿਲ੍ਹੇ ਦਾ ਇਹ ਇਕ ਧਾਰਮਿਕ ਮਹੱਤਤਾ ਵਾਲਾ ਪਿੰਡ ਹੈ ਜਿਹੜਾ ਰੋਪੜ ਤੋਂ ਲਗਭਗ 20 ਕਿ. ਮੀ. ਅਤੇ ਕੀਰਤਪੁਰ ਸਾਹਿਬ ਤੋਂ ਲਗਭਗ 9 ਕਿ. ਮੀ. ਦੀ ਦੂਰੀ ਉੱਤੇ ਸਥਿਤ ਹੈ। ਇਸ ਪਿੰਡ ਦੇ ਬਾਹਰ ਪੂਰਬ ਵੱਲ ਸ੍ਰੀ ਗੁਰੂ ਹਰਿ ਰਾਇ ਸਾਹਿਬ ਦਾ ਇਕ ਗੁਰਦੁਆਰਾ ਹੈ। ਕਿਹਾ ਜਾਂਦਾ ਹੈ ਕਿ ਗੁਰੂ ਜੀ ਦੇ ਘੋੜੇ ਇਥੇ ਰਹਿੰਦੇ ਸਨ ਅਤੇ ਕਈ ਵਾਰ ਗੁਰੂ ਜੀ ਘੋੜਿਆਂ ਨੂੰ ਦੇਖਣ ਆਪ ਇਥੇ ਆਉਂਦੇ ਸਨ। ਪਹਿਲਾਂ ਇਥੇ ਘੋੜਿਆਂ ਲਈ ਪੱਕੇ ਚੁਬੱਚੇ ਸਨ ਪਰ ਹੁਣ ਕੇਵਲ ਇਕ ਖੂਹ ਹੈ ਜੋ ਗੁਰੂ ਸਾਹਿਬ ਦੇ ਸਮੇਂ ਤੋਂ ਹੀ ਇਥੇ ਮੌਜੂਦ ਸੀ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 5967, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-03-06-03-09-01, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. : 880
ਵਿਚਾਰ / ਸੁਝਾਅ
Please Login First