ਭਾਸ਼ਾਈ ਨਿਭਾ ਸਰੋਤ :
ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼
ਭਾਸ਼ਾਈ ਨਿਭਾ: ਇਸ ਸੰਕਲਪ ਦੀ ਵਰਤੋਂ ਭਾਸ਼ਾ ਵਿਗਿਆਨਕ ਸਿਧਾਂਤ ਲਈ ਕੀਤੀ ਜਾਂਦੀ ਹੈ। ਇਹ ਸੰਕਲਪ ਖਾਸ ਤੌਰ ’ਤੇ ਸਿਰਜਨਾਤਮਕ ਭਾਸ਼ਾ ਵਿਗਿਆਨ ਵਿਚ ਵਰਤਿਆ ਜਾਂਦਾ ਹੈ। ਕਿਸੇ ਵਿਅਕਤੀ ਦੀ ਭਾਸ਼ਾਈ ਸਮਰੱਥਾ ਭਾਸ਼ਾ ਦੀ ਤਹਿ ਥੱਲੇ ਕੰਮ ਕਰ ਰਹੇ ਨਿਯਮਾਂ ਨਾਲ ਜੁੜੀ ਹੋਈ ਹੁੰਦੀ ਹੈ ਜਦੋਂ ਕੋਈ ਵਿਅਕਤੀ ਉਸ ਭਾਸ਼ਾ ਦੀ ਵਰਤੋਂ ਕਰ ਰਿਹਾ ਹੁੰਦਾ ਹੈ ਤਾਂ ਉਸ ਦੀ ਵਰਤੋਂ ਨੂੰ ਭਾਸ਼ਾਈ ਨਿਭਾ ਕਿਹਾ ਜਾਂਦਾ ਹੈ। ਭਾਸ਼ਾਈ ਸਮਰੱਥਾ ਅਤੇ ਭਾਸ਼ਾਈ ਨਿਭਾ ਵਿਚ ਇਕ ਖੱਪਾ ਰਹਿ ਜਾਂਦਾ ਹੈ ਅਤੇ ਇਸ ਦੇ ਮੂਲ ਕਾਰਨ ਭਾਸ਼ਾਈ ਵਖਰੇਵਾਂ ਹੁੰਦਾ ਹੈ। ਸੋਸਿਊਰ ਨੇ ਭਾਸ਼ਾ ਦੀ ਦੋਵੱਲੀ ਵੰਡ ਲਾਂਗ ਅਤੇ ਪੈਰੋਲ ਵਜੋਂ ਕੀਤੀ ਹੈ। ਲਾਂਗ, ਭਾਸ਼ਾ ਦਾ ਸਮੂਹਕ ਵਰਤਾਰਾ ਹੁੰਦਾ ਹੈ ਜਦੋਂ ਕਿ ਪੈਰੋਲ ਭਾਸ਼ਾ ਦਾ ਵਿਅਕਤੀਗਤ ਨਿਭਾ ਹੈ। ਸੋਸਿਊਰ ਦੀ ਇਸ ਵੰਡ ਦਾ ਅਧਾਰ ਸਮਾਜਕ ਹੈ ਜਦੋਂ ਕਿ ਚੌਮਸਕੀ ਭਾਸ਼ਾ ਨੂੰ ਮਨੋਵਿਗਿਆਨਕ ਵਰਤਾਰਾ ਮੰਨਦਾ ਹੈ ਕਿਉਂਕਿ ਉਸ ਅਨੁਸਾਰ ਭਾਸ਼ਾਈ ਵਰਤਾਰਾ ਸਮਾਜਕ ਨਾ ਹੋ ਕੇ ਮਨੋਵਿਗਿਆਨਕ ਹੈ ਇਸ ਲਈ ਉਹ ਭਾਸ਼ਾ ਨੂੰ ਮਨੋਵਿਗਿਆਨ ਦੀ ਇਸ ਸ਼ਾਖਾ ਵਜੋਂ ਸਥਾਪਤ ਕਰਦਾ ਹੈ। ਭਾਸ਼ਾਈ ਸਮਰੱਥਾ ਅਤੇ ਭਾਸ਼ਾਈ ਨਿਭਾ ਵਿਚਲਾ ਖੱਪਾ ਵਿਅਕਤੀ ਦੀ ਯੋਗਤਾ ਜਾਂ ਅਯੋਗਤਾ ’ਤੇ ਅਧਾਰਤ ਨਹੀਂ ਕਿਉਂਕਿ ਹਰ ਇਕ ਭਾਸ਼ਾਈ ਬੁਲਾਰਾ ਇਕਾਈਆਂ ਦੀ ਤਹਿ ਥੱਲੇ ਕੰਮ ਕਰ ਰਹੇ ਨਿਯਮਾਂ ਤੋਂ ਅਚੇਤ ਤੌਰ ’ਤੇ ਜਾਣੂੰ ਹੁੰਦਾ ਹੈ ਜਿਸ ਦਾ ਪ੍ਰਮਾਣ ਇਹ ਹੈ ਕਿ ਉਹ ਗੈਰ-ਵਿਆਕਰਨਕ ਇਕਾਈਆਂ ਨੂੰ ਮਾਨਤਾ ਪਰਦਾਨ ਨਹੀਂ ਕਰਦਾ। ਇਸ ਤੋਂ ਉਸ ਵਿਅਕਤੀ ਦੀ ਭਾਸ਼ਾਈ ਸਮਰਥਾ ਦਾ ਪਤਾ ਚਲਦਾ ਹੈ। ਭਾਸ਼ਾਈ ਸਮਰੱਥਾ ਅਤੇ ਨਿਭਾ ਨਿਰੋਲ ਮਨੋਵਿਗਿਆਨਕ ਸੰਕਲਪ ਹਨ।
ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 1846, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First