ਭੇਰਾ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਭੇਰਾ : ਤਹਿਸੀਲ–ਇਹ ਸ਼ਾਹਪੁਰ ਜ਼ਿਲ੍ਹੇ (ਪਾਕਿਸਤਾਨ) ਦੀ ਇਕ ਤਹਿਸੀਲ ਹੈ ਜੋ 31 55 ਤੇ 32  37 ਉੱਤਰੀ ਵਿਥ. ਅਤੇ 72  43 ਪੂਰਬੀ ਲੰਬਕਾਰ ਤੇ ਵਾਕਿਆ ਹੈ ਅਤੇ ਲਗਭਗ 1838 ਵ. ਕਿ. ਮੀ. ਖੇਤਰ ਵਿਚ ਹੈ। ਇਸ ਦੀ ਉੱਤਰੀ ਸੀਮਾ ਜਿਹਲਮ ਦਰਿਆ ਨਾਲ ਲਗਦੀ ਹੈ ਜੋ ਇਸ ਨੂੰ ਜਿਹਲਮ ਜ਼ਿਲ੍ਹੇ ਤੋਂ ਵੱਖ ਕਰਦੀ ਹੈ ਤੇ ਦੱਖਣ-ਪੂਰਵ ਵਿਚ ਇਹ ਝਨਾਂ ਦਰਿਆ ਨਾਲ ਲਗਦੀ ਹੈ। ਦਰਿਆਵਾਂ ਦੇ ਵਿਚਕਾਰ ਦੀ ਧਰਤੀ ਨੀਵੀਂ ਹੈ ਪਰ ਜਿਹਲਮ ਘਾਟੀ ਦੀ ਮਿੱਟੀ ਉਪਜਾਊ ਹੈ ਜੋ ਝਨਾਂ ਦੇ ਮੁਕਾਬਲੇ ਹਲਕੀ, ਰੇਤਲੀ ਹੈ। ਇਸ ਵਿਚ ਭੇਰਾ ਤਹਿਸੀਲ ਸਦਰ ਮੁਕਾਮ, ਮਿਆਣੀ ਕਸਬਾ ਤੇ 294 ਪਿੰਡ ਪੈਂਦੇ ਸਨ। 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 13594, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-03-13-04-05-11, ਹਵਾਲੇ/ਟਿੱਪਣੀਆਂ: ਹ. ਪੁ. -ਇੰਪ. ਗਜ. ਇੰਡ. 8: -99-100

ਭੇਰਾ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਭੇਰਾ : ਸ਼ਹਿਰ– ਇਹ ਜ਼ਿਲ੍ਹਾ ਸ਼ਾਹਪੁਰ (ਪਾਕਿਸਤਾਨ) ਦਾ ਇਕ ਸ਼ਹਿਰ ਹੈ ਤੇ ਇਸੇ ਜ਼ਿਲ੍ਹੇ ਦੀ ਇਸੇ ਨਾਂ ਦੀ ਤਹਿਸੀਲ ਦਾ ਸਦਰ ਮੁਕਾਮ ਹੈ ਜੋ 32° 28´ ਉੱਤਰੀ ਵਿਥ ਅਤੇ 72° 55´ ਪੂਰਬੀ ਲੰਬ. ਤੇ ਵਾਕਿਆ ਹੈ। ਇਹ ਜਿਹਲਮ ਦੇ ਖੱਬੇ ਕਿਨਾਰੇ ਤੇ ਉੱਤਰ ਪੱਛਮੀ ਭੇਰਾ ਰੇਲਵੇ ਲਾਈਨ ਦੇ ਅਖ਼ੀਰ ਵਿਚ ਪੈਂਦਾ ਹੈ। ਦਰਿਆ ਦੀ ਸੱਜੇ ਕਿਨਾਰੇ ਪੈਂਦਾ ਪਹਿਲਾਂ ਪੁਰਾਣਾ ਸ਼ਹਿਰ ਸਰ ਅਲੈਂਗਜ਼ੈਂਡਰ ਨੇ ਲੱਭਿਆ ਜੋ ਅਲੈਗਜ਼ੈਂਡਰ ਮਹਾਨ ਦੇ ਸਮਕਾਲੀ ਸੋਫੀਟਾਸ ਦੀ ਰਾਜਧਾਨੀ ਸੀ। ਭੇਰੇ ਵਿਚ ਪਹਿਲਾਂ ਮੁਹੰਮਦ ਗਜ਼ਨੀ ਨੇ ਲੁੱਟ ਮਾਰ ਕੀਤੀ ਤੇ ਉਸ ਤੋਂ ਦੋ ਸਦੀਆਂ ਬਾਅਦ ਚੰਗੇਜ਼ ਖਾਂ ਨੇ ਲੁੱਟ ਮਚਾਈ। ਸੰਨ 1519 ਦੇ ਨੇੜੇ ਤੇੜੇ ਦੇ ਇਤਿਹਾਸ ਮੁਤਾਬਕ ਬਾਬਰ ਨੇ ਇਹ ਸ਼ਹਿਰ ਮੁਆਵਜ਼ਾ ਦੇ ਕੇ ਪ੍ਰਾਪਤ ਕੀਤਾ। ਇਸ ਦੀ ਮਹੱਤਤਾ ਇਸ ਤੱਥ ਤੋਂ ਦਿੱਸਦੀ ਹੈ ਕਿ ਇਸ ਦਾ ਮੁਆਵਜ਼ਾ 2 ਲੱਖ ਰੁਪਏ ਨਿਸ਼ਚਿਤਿ ਕੀਤਾ ਗਿਆ ਸੀ। ਰਵਾਇਤ ਅਨੁਸਾਰ ਬਾਅਦ ਵਿਚ ਛੇਤੀ ਹੀ ਇਹ ਪਹਾੜੀ ਕਬੀਲਿਆਂ ਦੁਆਰਾ ਤਬਾਹ ਕਰ ਦਿੱਤਾ ਗਿਆ। ਮੁਸਲਮਾਨ ਫ਼ਕੀਰਾਂ ਦੀਆਂ ਵਧੀਆ ਮਸਜਿਦਾਂ ਅਤੇ ਮਕਬਰਿਆਂ ਨਾਲ ਘਿਰਿਆ ਹੋਇਆ ਨਵਾਂ ਸ਼ਹਿਰ 1540 ਈ. ਵਿਚ ਆਬਾਦ ਕੀਤਾ ਗਿਆ। ਮਸਜਿਦਾਂ ਮੁੜ ਸਥਾਪਤ ਕੀਤੀਆਂ ਗਈਆਂ। ਭੇਰਾ ਅਕਬਰ ਦੇ ਮਹਿਲ ਦਾ ਕੇਂਦਰ ਸੀ ਅਤੇ 1757 ਈ. ਵਿਚ ਇਹ ਅਹਿਮਦਸ਼ਾਹ ਦੇ ਜਰਨੈਲ ਨੂਰ-ਉਦ-ਦੀਨ ਨੇ ਲੁੱਟਿਆ ਤੇ ਉਜਾੜ ਦਿੱਤਾ। ਭੰਗੀ ਮਿਸਲ ਦੇ ਸਿੱਖ ਸਰਦਾਰ ਨੇ ਇਸ ਸ਼ਹਿਰ ਨੂੰ ਨਵੇਂ ਸਿਰੇ ਤੋਂ ਆਬਾਦ ਕੀਤਾ ਤੇ ਬਾਅਦ ਵਿਚ ਅੰਗਰੇਜ਼ੀ ਸ਼ਾਸਨ ਪ੍ਰਬੰਧ ਹੇਠ ਆਉਣ ਪਿਛੋਂ ਇਸ ਵਿਚ ਕਾਫ਼ੀ ਸੁਧਾਰ ਕੀਤਾ ਗਿਆ। ਕਾਬਲ ਨਾਲ ਵਪਾਰ ਲਈ ਤੇ ਕਰਾਚੀ, ਅੰਮ੍ਰਿਤਸਰ ਤੋਂ ਯੂਰਪੀਅਨ ਵਸਤਾਂ ਦਰਾਮਦ ਕਰਨ ਲਈ ਇਹ ਸ਼ਹਿਰ ਇਸ ਪ੍ਰਾਂਤ ਦਾ ਸਭ ਤੋਂ ਮਹੱਤਵਪੂਰਨ ਤੇ ਤਜਾਰਤੀ ਸ਼ਹਿਰ ਸੀ। ਇਸ ਸ਼ਹਿਰ ਵਿਚ ਗਹਿਣੇ ਅਤੇ ਚਾਕੂ, ਛੁਰੇ ਛੁਰੀਆਂ ਆਦਿ ਬਣਾਈਆਂ ਜਾਂਦੀਆਂ ਸਨ। ਇਹ ਕੀਮਤੀ ਪੱਥਰ ਦੀ ਕਾਰੀਗਰੀ ਤੇ ਲੱਕੜ ਦੀ ਨਕਾਸ਼ੀ ਲਈ ਦੂਰ-ਦੂਰ ਤਕ ਪ੍ਰਸਿੱਧ ਸੀ। ਇਥੇ ਕਾਫ਼ੀ ਗਿਣਤੀ ਵਿਚ ਉਦਯੋਗ ਵੀ ਸਥਾਪਤ ਕੀਤੇ ਗਏ ਸਨ। ਸੰਨ 1867 ਵਿਚ ਇਥੇ ਨਗਰਪਾਲਿਕਾ ਸਥਾਪਤ ਕੀਤੀ ਗਈ ਸੀ। ਸੰਨ 1903-04 ਵਿਚ ਨਗਰਪਾਲਿਕਾ ਦਾ ਖਰਚ 26,100 ਸੀ ਤੇ ਚੁੰਗੀ ਤੋਂ ਆਮਦਨੀ 28,500 ਸੀ। ਇਸ ਸਮੇਂ ਇਥੇ ਇਕ ਐਂਗਲੋ ਵਰਨੈਕੂਲਰ ਹਾਈ ਸਕੂਲ ਸੀ ਜਿਸ ਦਾ ਪ੍ਰਬੰਧ ਸਿੱਖਿਆ ਵਿਭਾਗ ਕੋਲ ਸੀ ਤੇ ਇਕ ਗ਼ੈਰ ਸਰਕਾਰੀ ਐਂਗਲੋ ਸੰਸਕ੍ਰਿਤ ਹਾਈ ਸਕੂਲ ਸੀ। ਇਸ ਤੋਂ ਬਿਨਾਂ ਇਥੇ ਇਕ ਡਿਸਪੈਂਸਰੀ ਸੀ। ਇਥੋਂ ਇਕ ਦੋਸਤ-ਏ-ਹਿੰਦ ਅਖ਼ਬਾਰ ਛਪਦਾ ਸੀ। 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 13590, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-03-13-04-12-22, ਹਵਾਲੇ/ਟਿੱਪਣੀਆਂ: ਹ. ਪੁ. –ਇੰਪ. ਗਜ. ਇੰਡ. 8: 100

ਵਿਚਾਰ / ਸੁਝਾਅ

ਭਾਅ ਰਾਅ ਜਿਸਦਾ ਰਚਾਅ ਆ,ਆ ਵੱਡਾ ਈ ਛੋਟਾ ਭਰਾ ਭਾਈ ਹੋਇਆ ਕੀ ਅਸੀਂ ਇਹਨਾਂ ਗਲਾ ਦੇ ਮੂਲ ਨਵੀਂ ਪੀੜੀ ਦੇ ਨਹੀਂ ਸਕੇ ।ਅੱਗੇ ਚੱਲ ਭਾਈ ਉੱਚਾ ਕੀਤਾ ਜੋ ਭਾਈ ਈਸ਼ਵਰ ਨਾਲ ਪਰਮਾਤਮਾ ਨਾਲ਼ ਜੋੜਦਾ ।


Sukhtirath singh kandola, ( 2020/03/10 07:2441)

ਇਹ ਇੱਥੇ ਨਹੀਂ ਢੁੱਕਦਾ


Sukhtirath singh kandola, ( 2020/03/10 07:2828)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.