ਮਸ਼ੀਨ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਮਸ਼ੀਨ [ਨਾਂਇ] ਯੰਤਰ ਜਿਸ ਨਾਲ਼ ਕੋਈ ਕੰਮ ਜਲਦੀ ਅਤੇ ਅਸਾਨੀ ਨਾਲ਼ ਹੋ ਜਾਂਦਾ ਹੈ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3443, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਮਸ਼ੀਨ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Machine_ਮਸ਼ੀਨ: ਕੇ. ਬੀ. ਦਾਨੀ ਬਨਾਮ ਕਰਨਾਟਕ ਰਾਜ [(1979) ਕਰਨਾ ਲ ਜ. 286] ਅਨੁਸਾਰ ਮਸ਼ੀਨ ਦਾ ਮਤਲਬ ਹੈ ਕੋਈ ਮਕਾਨਕੀ ਯੰਤਰ ਜੋ ਵਖ ਵਖ ਪੁਰਜ਼ਿਆਂ ਦੀ ਆਯੋਜਿਤ ਅਤੇ ਸੰਗਠਤ ਤਰਤੀਬ ਤੋਂ ਮਿਲਕੇ ਬਣਦਾ ਹੈ, ਜਿਸ ਵਿਚ ਹਰੇਕ ਪੁਰਜ਼ਾ ਨਿਸਚਿਤ ਕੰਮ ਕਰਦਾ ਹੈ ਅਤੇ ਉਨ੍ਹਾਂ ਕੰਮਾਂ ਦੇ ਸੁਮੇਲ ਦੇ ਨਤੀਜੇ ਵਜੋਂ ਕੋਈ ਕੰਮ ਜੋ ਮਨੁੱਖੀ ਸਰੀਰਕ ਤਾਕਤ ਲਈ ਕਰਨਾ ਔਖਾ ਜਾਂ ਅਸੰਭਵ ਹੋਵੇ ਜਾਂ ਜੇ ਮਨੁੱਖ ਦੁਆਰਾ ਵੀ ਕੀਤਾ ਜਾ ਸਕਦਾ ਹੋਵੇ ਤਾਂ ਲੰਮੇ ਸਮੇਂ ਲਈ ਲਗਾਤਾਰ ਮਸ਼ੀਨ ਦੀ ਰਫ਼ਤਾਰ ਅਤੇ ਇਕਸਾਰਤਾ ਨਾਲ ਨ ਕੀਤਾ ਜਾ ਸਕਦਾ ਹੋਵੇ, ਜਿਸ ਨਾਲ ਮਸ਼ੀਨ ਉਹੀ ਕੰਮ ਕਰਦੀ ਹੈ। ਮਸ਼ੀਨ ਨੂੰ ਊਰਜਾ ਦੀ ਸਪਲਾਈ ਜਾਂ ਤਾਂ ਕੁਦਰਤੀ ਤਾਕਤਾਂ ਜਾਂ ਮਨੁੱਖਾਂ ਜਾਂ ਪਸ਼ੂ ਸ਼ਕਤੀ ਦੁਆਰਾ ਜਾਂ ਬਿਜਲੇਈ ਊਰਜਾ ਦੁਆਰਾ ਜਾਂ ਕਿਸੇ ਹੋਰ ਕਿਸਮ ਦੀ ਊਰਜਾ ਦੁਆਰਾ ਕੀਤੀ ਜਾ ਸਕਦੀ ਹੈ।
ਸੇਲਜ਼ ਟੈਕਸ ਕਮਿਸ਼ਨਰ ਯੂ. ਪੀ. ਬਨਾਮ ਲੱਖਾ ਸਿੰਘ (ਏ ਆਈ ਆਰ 1971 ਐਸ ਸੀ 2221) ਅਨੁਸਾਰ ਖੱਡੀਆਂ ਜੋ ਕੇਵਲ ਪਾਵਰ ਦੁਆਰਾ ਚਲਾਈਆਂ ਜਾਂਦੀਆਂ ਹਨ, ਦਾ ਮਸ਼ੀਨ ਸ਼ਬਦ ਦੇ ਅਰਥਾਂ ਅੰਦਰ ਆਉਣਾ ਔਖਾ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3103, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First