ਮਾਨ-ਭੱਤਾ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Homorarium_ਮਾਨ-ਭੱਤਾ: ਇਸ ਵਿਚ ਸ਼ਕ ਨਹੀਂ ਕਿ ਪਹਿਲੀ ਨਜ਼ਰੇ ਭਾਵੇਂ ਮਾਨਭੱਤੇ ਨੂੰ ਬਖ਼ਸ਼ੀਸ਼ ਅਦਾਇਗੀ ਸਮਝਿਆ ਜਾ ਸਕਦਾ ਹੈ, ਪਰ ਇਸ ਦਾ ਮਤਲਬ ਕੀਤੀਆਂ ਸੇਵਾਵਾਂ ਬਦਲੇ ਅਦਾਇਗੀ ਵੀ ਹੈ। ਵਾਰਟਨ ਨੇ ਆਪਣੇ ਕਾਨੂੰਨੀ ਕੋਸ਼ ਵਿਚ ਮਾਨਭੱਤੇ ਦੀ ਪਰਿਭਾਸ਼ਾ ਕਰਦਿਆਂ ਉਸ ਨੂੰ ਉਹ ਮੁਆਵਜ਼ਾ ਕਿਹਾ ਹੈ ਜੋ ਕੀਤੀਆਂ ਸੇਵਾਵਾਂ ਬਦਲੇ ਅਦਾ ਕੀਤਾ ਜਾਵੇ; ਕਿਸੇ ਉਦਾਰ ਪੇਸ਼ਾਵਰ ਨੂੰ ਉਸ ਦੀਆਂ ਸੇਵਾਵਾਂ ਲਈ ਅਦਾ ਕੀਤੀ ਫ਼ੀਸ ਜਿਵੇਂ ਕਿ ਬੈਰਿਸਟਰ ਦੀ ਫ਼ੀਸ।’’

       ਇਹ ਸ਼ਬਦ ਉਥੇ ਵੀ ਵਰਤਿਆ ਜਾਂਦਾ ਹੈ ਜਿਥੇ ਕਿਸੇ ਅਜਿਹੇ ਪੇਸ਼ਾਵਰ ਨੂੰ ਅਦਾਇਗੀ ਦਾ ਹਵਾਲਾ ਦੇਣਾ ਹੋਵੇ ਜਿਸ ਦਾ ਮਿਹਨਤਾਨਾ ਰਵਾਜੀ ਤੌਰ ਤੇ ਨਿਯਤ ਨਾ ਕੀਤਾ ਗਿਆ ਹੋਵੇ ਜਿਵੇਂ ਡਾਕਟਰ ਦੀ ਫ਼ੀਸ ਜਾਂ ਸਾਹਿਤਕ ਕੰਮ ਲਈ ਮਾਨਭੱਤਾ।

       ਕਰਭਾਰੀ ਭੀਮਾ ਜੀ ਰਾਹਮੇਰ ਬਨਾਮ ਸ਼ੰਕਰ ਰਾਉ (ਏ ਆਈ ਆਰ 1975 ਐਸ ਸੀ 575) ਅਨੁਸਾਰ ਆਨਰੇਰੀਅਮ ਦਾ ਮਤਲਬ ਹੈ ਆਨਰੇਰੀ ਸਿਲਾ , ਜਾਂ ਕੀਤੀ ਗਈ ਪੇਸ਼ਾਵਰਾਨਾ ਸੇਵਾ ਲਈ ਅਦਾ ਕੀਤੀ ਫ਼ੀਸ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1321, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.