ਮੂਰਤੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਮੂਰਤੀ [ਨਾਂਇ] ਬੁੱਤ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5607, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਮੂਰਤੀ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Idol_ਮੂਰਤੀ: ਹਿੰਦੂ ਕਾਨੂੰਨ ਅਨੁਸਾਰ ਮੂਰਤੀ ਨੂੰ ਕਾਨੂੰਨੀ ਵਿਅਕਤੀ ਗਿਣਿਆ ਜਾਂਦਾ ਹੈ। ਮੂਰਤੀ ਸੰਪਤੀ ਹਾਸਲ ਕਰ ਸਕਦੀ ਹੈ ਅਤੇ ਉਸ ਦੀ ਮਾਲਕ ਹੋ ਸਕਦੀ ਹੈ। ਕਿਸੇ ਮੂਰਤੀ ਦੀ ਸੰਪਤੀ ਬਾਰੇ ਕਿਸੇ ਵੀ ਪ੍ਰਕਾਰ ਦੀ ਕਾਨੂੰਨੀ ਕਾਰਵਾਈ ਸ਼ੇਬਾਇਤ ਅਰਥਾਤ ਮੈਨੇਜਰ ਦੇ ਨਾਂ ਤੇ ਕੀਤੀ ਜਾ ਸਕਦੀ ਹੈ।
ਪਰ ਅਜਿਹੀਆਂ ਸੂਰਤਾਂ ਵੀ ਹੋ ਸਕਦੀਆਂ ਹਨ ਜਦੋਂ ਕਿਸੇ ਮੁੱਲਵਾਨ ਪਦਾਰਥ ਦੀ ਬਣੀ ਹੋਣ ਕਾਰਨ ਕਿਸੇ ਮੂਰਤੀ ਨੂੰ ਚੁੱਕਵੀਂ ਸੰਪਤੀ ਵੀ ਸਮਝਿਆ ਜਾ ਸਕਦਾ ਹੋਵੇ। ਅਜਿਹੀ ਸੂਰਤ ਵਿਚ ਮੂਰਤੀ ਉਪਹਾਰ ਦੇ ਤੌਰ ਤੇ ਵੀ ਦਿੱਤੀ ਜਾਂ ਲਈ ਜਾ ਸਕਦੀ ਹੈ। ਪ੍ਰਦੁਮਾ ਬਨਾਮ ਪ੍ਰੇਮਥ ਨਾਥ (ਏ ਆਈ ਆਰ 1923 ਕਲਕਤਾ 708) ਵਿਚ ਇਹ ਸਵਾਲ ਉਠਾਇਆ ਗਿਆ ਸੀ ਕਿ ਉਹ ਮੂਰਤੀ ਜਿਸ ਨੂੰ ਕਾਨੂੰਨੀ ਅਤੇ ਆਤਮਕ ਹਸਤੀ ਮੰਨਿਆਂ ਜਾਂਦਾ ਹੈ, ਉਪਹਾਰ ਦਾ ਵਿਸ਼ਾ ਕਿਵੇਂ ਹੋ ਸਕਦੀ ਹੈ? ਸਹੀ ਗੱਲ ਇਹ ਹੈ ਕਿ ਕੁਝ ਪ੍ਰਯੋਜਨਾਂ ਲਈ ਕਿਸੇ ਦੇਵੀ ਦੇਵਤੇ ਦੇ ਮੰਦਰ ਦੇ ਪ੍ਰਬੰਧਕ ਦਾ ਅਹੁਦਾ ਸੰਪਤੀ ਸਮਝਿਆ ਜਾ ਸਕਦਾ ਹੈ ਅਤੇ ਜਦੋਂ ਉਹ ਅਹੁਦਾ ਕਿਸੇ ਨੂੰ ਪ੍ਰਦਾਨ ਕੀਤਾ ਜਾਂਦਾ ਹੈ ਜਾਂ ਕਿਸੇ ਨੂੰ ਉਪਹਾਰ ਵਜੋਂ ਦਿੱਤਾ ਜਾਂਦਾ ਹੈ ਤਾ ਉਸ ਵਿਚ ਮੂਰਤੀ ਦੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਅਤੇ ਉਸ ਨਾਲ ਜੁੜੇ ਅਧਿਕਾਰ ਵੀ ਉਸ ਵਿਅਕਤੀ ਨੂੰ ਮਿਲ ਜਾਂਦੇ ਹਨ।
ਤਰਿਤ ਭੂਸ਼ਨ ਬਨਾਮ ਸ੍ਰੀਧਰ ਸਾਲਗ ਰਾਮ (ਏ ਆਈ ਆਰ 1942 ਕਲਕਤਾ 99) ਅਨੁਸਾਰ ਹਿੰਦੂ ਮੂਰਤੀ ਨੂੰ ਕਾਨੂੰਨੀ ਵਿਅਕਤੀ ਮੰਨਿਆਂ ਜਾਂਦਾ ਹੈ ਅਤੇ ਉਸ ਨੂੰ ਇਹ ਇਖ਼ਤਿਆਰ ਹਾਸਲ ਹੈ ਕਿ ਉਹ ਕਿਸੇ ਤੇ ਦਾਵਾ ਕਰ ਸਕੇ ਅਤੇ ਉਸ ਤੇ ਵੀ ਦਾਵਾ ਕੀਤਾ ਜਾ ਸਕਦਾ ਹੈ। ਇਸ ਇਖ਼ਤਿਆਰ ਦੀ ਵਰਤੋਂ ਸ਼ੇਬਾਇਤ ਅਰਥਾਤ ਮੈਨੇਜਰ ਰਾਹੀਂ ਕੀਤੀ ਜਾ ਸਕਦੀ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5441, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First