ਮੌਡਮ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

MoDem

ਮੌਡਮ ਦਾ ਪੂਰਾ ਨਾਮ ਮੋਡੂਲੇਟਰ- ਡੀਮੋਡੂਲੇਟਰ ਹੈ। ਇਹ ਇੱਕ ਇਲੈਕਟ੍ਰੋਨਿਕ ਉਪਕਰਨ ਹੈ ਜਿਸ ਰਾਹੀਂ ਅਸੀਂ ਸੂਚਨਾਵਾਂ ਨੂੰ ਟੈਲੀਫੋਨ ਲਾਈਨ ਦੇ ਜ਼ਰੀਏ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾ ਸਕਦੇ ਹਾਂ। ਇਸ ਦਾ ਕੰਮ ਐਨਾਲਾਗ ਸਿਗਨਲ ਨੂੰ ਡਿਜ਼ੀਟਲ ਅਤੇ ਡਿਜ਼ੀਟਲ ਸਿਗਨਲ ਨੂੰ ਐਨਾਲਾਗ ਸਿਗਨਲ ਵਿੱਚ ਬਦਲਣਾ ਹੁੰਦਾ ਹੈ। ਇਹ ਦੋ ਪ੍ਰਕਾਰ ਦੇ ਹੁੰਦੇ ਹਨ- ਇੰਟਰਨਲ ਅਤੇ ਐਕਸਟਰਨਲ। ਇੰਟਰਨਲ ਮੋਡਮ ਸੀਪੀਯੂ ਦੇ ਵਿੱਚ ਹੀ ਲੱਗੇ ਹੁੰਦੇ ਹਨ ਪਰ ਐਕਸਟਰਨਲ ਮੌਡਮ ਬਾਹਰ ਲਗਾਏ ਜਾਂਦੇ ਹਨ। ਜ਼ਿਆਦਾਤਰ ਇੰਟਰਨਲ ਮੌਡਮ ਹੀ ਵਰਤੇ ਜਾਂਦੇ ਹਨ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2033, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਮੌਡਮ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Modem

ਮੌਡਮ ਦਾ ਪੂਰਾ ਨਾਮ ਹੈ- ਮੌਡੂਲੇਟਰ-ਡੀਮੌਡੂਲੇਟਰ (Modulator-Demodulator)। ਇਹ ਇਕ ਅਜਿਹਾ ਇਲੈਕਟ੍ਰੋਨਿਕ ਉਪਕਰਨ ਹੈ ਜੋ ਐਨਾਲਾਗ ਸੰਕੇਤਾਂ (Analog Signals) ਨੂੰ ਡਿਜੀਟਲ ਸੰਕੇਤਾਂ (Digital Signals) ਵਿੱਚ ਅਤੇ ਇਸ ਤੋਂ ਉਲਟ ਬਦਲਣ ਦਾ ਕੰਮ ਕਰਦਾ ਹੈ। ਸਾਡੇ ਕੰਪਿਊਟਰ ਵਿੱਚ ਡਿਜ਼ੀਟਲ ਸੰਕੇਤ ਉਤਪੰਨ ਹੁੰਦੇ ਹਨ ਜਦੋਂ ਕਿ ਟੈਲੀਫੋਨ ਨੈੱਟਵਰਕ ਐਨਾਲਾਗ ਸੰਕੇਤਾਂ ਉੱਤੇ ਕੰਮ ਕਰਦਾ ਹੈ। ਸੋ ਵੱਖ-ਵੱਖ ਕੰਪਿਊਟਰਾਂ ਵਿਚਕਾਰ ਟੈਲੀਫੋਨ ਲਾਈਨ ਰਾਹੀਂ ਅੰਕੜਿਆਂ ਦਾ ਸੰਚਾਰ ਕਰਵਾਉਣ ਲਈ ਮੌਡਮ ਦੀ ਲੋੜ ਪੈਂਦੀ ਹੈ। ਇੰਟਰਨੈੱਟ ਨਾਲ ਜੁੜਨ ਲਈ ਮੌਡਮ ਸਭ ਤੋਂ ਮੁੱਢਲੀ ਲੋੜ ਹੈ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2033, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.