ਮੌਤ ਸਰੋਤ : 
    
      ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        ਮੌਤ (ਨਾਂ,ਇ)ਮਿਰਤੂ; ਕਾਲ; ਸਰੀਰਕ  ਤੌਰ ’ਤੇ ਦੁਨੀਆਂ ਤੋਂ ਹਮੇਸ਼ਾਂ ਲਈ ਲੋਪ  ਹੋ ਜਾਣ ਦੀ ਹਾਲਤ
    
      
      
      
         ਲੇਖਕ : ਕਿਰਪਾਲ ਕਜ਼ਾਕ (ਪ੍ਰੋ.), 
        ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 44099, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
      
      
   
   
      ਮੌਤ ਸਰੋਤ : 
    
      ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        ਮੌਤ [ਨਾਂਇ] ਕਿਸੇ ਪ੍ਰਾਣੀ  ਦੇ ਜੀਵਨ  ਤਿਆਗਣ ਦਾ ਭਾਵ, ਮਿਰਤੂ, ਮਰਗ , ਕਾਲ , ਅਕਾਲ  ਚਲਾਣਾ
    
      
      
      
         ਲੇਖਕ : ਡਾ. ਜੋਗਾ ਸਿੰਘ (ਸੰਪ.), 
        ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 44084, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
      
      
   
   
      ਮੌਤ ਸਰੋਤ : 
    
      ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        Death_ਮੌਤ: ਸਾਧਾਰਨ ਅਰਥਾਂ ਵਿਚ ਮੌਤ ਦਾ ਅਰਥ  ਮਨੁੱਖ ਦੀ ਜੀਵਨ  ਲੀਲਾ ਸਮਾਪਤ ਹੋਣ  ਤੋਂ ਹੈ। ਪਰ  ਜਦ  ਸਤ  ਸਾਲਾਂ  ਦੇ ਸਮੇਂ  ਲਈ  ਕਿਸੇ ਵਿਅਕਤੀ  ਦੀ ਕੋਈ  ਉਘਸੁੱਘ ਨ ਹੋਵੇ ਅਰਥਾਤ  ਉਸ ਬਾਰੇ ਕੁਝ ਨਾ ਸੁਣਿਆ ਗਿਆ ਹੋਵੇ ਅਤੇ  ਉਸ ਦੀ ਗ਼ੈਰਹਾਜ਼ਰੀ ਦੀ ਕੋਈ ਵਿਥਿਆ ਨ ਸੁਣੀ  ਹੋਵੇ ਤਾਂ ਕਾਨੂੰਨੀ ਕਿਆਸ  ਇਹ ਹੁੰਦਾ  ਹੈ ਕਿ ਉਹ ਮਰ  ਚੁੱਕਾ  ਹੈ। ਪਰ ਉਸ ਦੀ ਮੌਤ ਦੇ ਸਹੀ ਸਮੇਂ ਬਾਰੇ ਕੋਈ ਕਿਆਸ ਆਰਾਈ ਨਹੀਂ  ਕੀਤੀ ਜਾਂਦੀ। ਜੇ  ਉਸਦੀ ਮੌਤ ਦਾ ਕੋਈ ਨਿਸਚਿਤ ਸਮਾਂ  ਤੈਅ ਕਰਨਾ ਹੋਵੇ ਤਾਂ ਉਸ ਲਈ ਪੂਰੀ  ਅਤੇ ਸਹੀ ਸ਼ਹਾਦਤ  ਪੇਸ਼  ਕੀਤੀ ਜਾਣੀ ਚਾਹੀਦੀ ਹੈ। ਇਹ ਸ਼ਹਾਦਤ ਉਸ ਧਿਰ ਦੁਆਰਾ ਪੇਸ਼ ਕੀਤੀ ਜਾਂਦੀ ਹੈ ਜੋ ਉਸ ਦੀ ਮੌਤ ਅਧੀਨ  ਕਿਸੇ ਅਧਿਕਾਰ  ਦਾ ਦਾਅਵਾ ਕਰਦੀ ਹੋਵੇ।
	       ਕਾਨੂੰਨੀ ਦ੍ਰਿਸ਼ਟੀ ਤੋਂ ਇਹ ਘਟਨਾ ਕਈ ਪੱਖਾਂ  ਤੋਂ ਅਹਿਮੀਅਤ ਰੱਖਦੀ ਹੈ। ਇਸ ਸਬੰਧੀ ਪਹਿਲਾ ਸਵਾਲ ਤਾਂ ਇਹ ਹੈ ਕਿ ਕਿਸੇ ਵਿਅਕਤੀ ਦੀ ਮੌਤ ਠੀਕ ਕਿਸ ਸਮੇਂ ਹੋਈ, ਇਹ ਕਿਵੇਂ ਨਿਸਚਿਤ ਕੀਤਾ ਜਾਵੇ। ਅਧਿਕਤਰ ਕਾਨੂੰਨੀ ਪ੍ਰਯੋਜਨਾਂ ਲਈ ਇਹ ਕਿਹਾ ਜਾ ਸਕਦਾ ਹੈ ਕਿ ਮੌਤ ਉਸ ਸਮੇਂ ਹੋਈ ਕਹੀ  ਜਾਂਦੀ ਹੈ ਜਦੋਂ ਦਿਲ  ਦੀ ਧੜਕਣ, ਨਬਜ਼ ਅਤੇ ਸਾਹ  ਰੁਕ  ਜਾਣ।  ਇਹ ਤੈਅ ਕਰਨਾ ਕਿ ਕੀ ਮੌਤ ਹੋ ਗਈ  ਹੈ ਅਤੇ ਠੀਕ ਕਿਸ ਸਮੇਂ ਹੋਈ ਹੈ ਮਿਰਤਕ ਦੇ ਸਰੀਰ ਵਿਚੋਂ ਕੋਈ ਅੰਗ  ਕੱਢ ਕੇ ਕਿਸੇ ਹੋਰ  ਜ਼ਿੰਦਾ ਵਿਅਕਤੀ ਦੇ ਸਰੀਰ ਵਿਚ ਲਾਉਣ, ਵਿਆਹ  ਦਾ ਅੰਤ ਹੋਣ, ਉੱਤਰ  ਅਧਿਕਾਰ ਅਤੇ ਵਿਰਾਸਤ  ਅਤੇ ਬੀਮੇ ਆਦਿ ਦੇ ਪ੍ਰਯੋਜਨਾ ਲਈ ਅਹਿਮ ਹੈ।
	       ਮੌਤ ਦਾ ਕਾਰਨ  ਵੀ ਇਕ ਅਹਿਮ ਤੱਥ  ਹੁੰਦਾ ਹੈ। ਕੀ ਮੌਤ ਕੁਦਰਤੀ ਕਾਰਨਾਂ ਕਰਕੇ ਸੀ , ਦੁਰਘਟਨਾ ਕਾਰਨ ਹੈ, ਆਤਮਹੱਤਿਆ ਹੈ ਜਾਂ ਕਤਲ  ਕੀਤਾ ਗਿਆ ਹੈ, ਦੀਵਾਨੀ  ਅਤੇ ਫ਼ੌਜਦਾਰੀ  ਦੇਣਦਾਰੀ ਦੇ ਪੱਖੋਂ  ਅਹਿਮ ਗੱਲਾਂ  ਹਨ।
	       ਜਿਸ ਵਿਅਕਤੀ ਬਾਰੇ ਇਹ ਨ ਕਿਹਾ ਜਾ ਸਕਦਾ ਹੋਵੇ ਕਿ ਉਸ ਦੀ ਮੌਤ ਹੋ ਗਈ ਹੈ ਜਾਂ ਉਂਜ ਗ਼ਾਇਬ ਹੈ, ਉਸ ਦੀ ਮੌਤ ਦਾ ਕਿਆਸ  ਕਰਨ ਲਈ ਕਾਨੂੰਨ  ਦੁਆਰਾ ਉਪਬੰਧ ਕੀਤੇ ਜਾਂਦੇ  ਹਨ। ਕੁਝ ਨਿਸਚਿਤ ਮੁਦਤ ਬੀਤ ਜਾਣ ਉਪਰੰਤ ਫ਼ਰਜ਼  ਕਰ  ਲਿਆ ਜਾਂਦਾ ਹੈ ਕਿ ਉਹ ਮਰ ਗਿਆ ਹੈ, ਪਰ ਇਹ ਜ਼ਰੂਰੀ ਹੈ ਕਿ ਉਸ ਮੁੱਦਤ ਦੇ ਅੰਦਰ  ਉਸ ਦੇ ਰਿਸ਼ਤੇਦਾਰਾਂ ਨੂੰ ਉਸ ਦੀ ਕੋਈ ਉਘ ਸੁੱਘ  ਨ ਮਿਲੀ ਹੋਵੇ ਅਤੇ ਉਨ੍ਹਾਂ ਨੇ ਉਸ ਦੇ ਜਿਉਂਦੇ ਹੋਣ ਬਾਰੇ ਕੁਝ ਨ ਸੁਣਿਆ ਹੋਵੇ। ਹਿੰਦੂ  ਕਾਨੂੰਨ ਅਧੀਨ ਮੁੜ  ਵਿਆਹ ਦੇ ਪ੍ਰਯੋਜਨਾਂ ਲਈ ਇਹ ਮੁੱਦਤ ਸਤ ਸਾਲ  ਹੈ।
    
      
      
      
         ਲੇਖਕ : ਰਾਜਿੰਦਰ ਸਿੰਘ ਭਸੀਨ, 
        ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 43764, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
      
      
   
   
      
        
      
      
      
      
      
      
      	 ਵਿਚਾਰ / ਸੁਝਾਅ
           
      	
        	
       		 
       		Jashan deo, 
            
            
            ( 2024/09/13 06:0356)
       		
      	 
           
          
 
 Please Login First