ਮੱਘਰ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਮੱਘਰ (ਨਾਂ,ਪੁ) ਕੱਤਕ ਤੋਂ ਬਾਦ ਅਤੇ ਪੋਹ ਤੋਂ ਪਹਿਲਾਂ ਆਉਣ ਵਾਲੇ ਮਹੀਨੇ ਦਾ ਨਾਂ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7655, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਮੱਘਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਮੱਘਰ [ਨਾਂਪੁ] ਬਿਕਰਮੀ ਸੰਮਤ ਦਾ ਇੱਕ ਮਹੀਨਾ ਜੋ ਲਗਭਗ ਅੱਧ ਨਵੰਬਰ ਤੋਂ ਅੱਧ ਦਸੰਬਰ ਤੱਕ ਹੁੰਦਾ ਹੈ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7646, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਮੱਘਰ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਮੱਘਰ : ਦੇਸੀ ਸਾਲ ਦਾ ਨੌਵਾਂ ਮਹੀਨਾ ਹੈ ਜਿਹੜਾ ਨਵੰਬਰ-ਦਸੰਬਰ ਵਿਚ ਪੈਂਦਾ ਹੈ। ਇਸ ਦੀ ਪੂਰਨਮਾਸ਼ੀ ਮ੍ਰਿਗਸਿਚਾ ਨਛੱਤਰ ਵਿਚ ਹੋਣ ਕਰਕੇ ਮਹੀਨੇ ਦਾ ਨਾਂ ਮ੍ਰਿਗਸਿਚਾ ਪਿਆ ਅਤੇ ਕਾਲਾਂਤਰ ਵਿਚ ਇਸ ਦਾ ਉਚਾਰਣ ਬਦਲ ਕੇ ਮੱਘਰ ਬਣ ਗਿਆ। ਇਸ ਮਹੀਨੇ ਤੋਂ ਸਰਦੀ ਦੀ ਰੁੱਤ ਦਾ ਆਰੰਭ ਮੰਨਿਆ ਜਾਂਦਾ ਹੈ।
ਮ੍ਰਿਗਸਿਰਾ ਨਛੱਤਰ ਵਿਆਹ ਲਈ ਬੜਾ ਸ਼ੁਭ ਮੰਨਿਆ ਜਾਂਦਾ ਹੈ। ਇਸ ਲਈ ਹਿੰਦੂ ਮੱਘਰ ਦੇ ਮਹੀਨੇ ਵਿਆਹ ਨੂੰ ਯੋਗ ਸਮਝਦੇ ਹਨ। ਲੋਕ ਵਿਸ਼ਵਾਸ ਅਨੁਸਾਰ ਇਸ ਮਹੀਨੇ ਦੇ ਵਿਆਹ ਨਾਲ ਦੰਪਤੀ ਦਾ ਗ੍ਰਹਿਸਥ ਜੀਵਨ ਸੁਖੀ ਅਤੇ ਸਫਲ ਹੁੰਦਾ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਤੁਖਾਰੀ ਰਾਗ ਵਿਚ ਉਚਾਰਣ ਕੀਤੇ ਬਾਰਹਮਾਹ ਵਿਚ ਇਸ ਮਹੀਨੇ ਪ੍ਰਥਾਇ-ਫ਼ਰਮਾਨ ਕਰਦੇ ਹਨ।
ਮੰਘਰ ਮਾਹੁ ਭਲਾ ਹਰਿ ਗੁਣ ਅੰਕਿ ਸਮਾਵਏ ‖
ਇਸੇ ਹੀ ਭਾਵ ਦੀ ਤਰਜੁਮਾਨੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਮਾਝ ਰਾਗ ਵਿਚ ਉਚਾਰਣ ਕੀਤੇ ਬਾਰਹਮਾਹ ਵਿਚ ਕੀਤੀ ਹੈ–
ਮੰਘਿਰਿ ਮਾਹਿ ਸੋਹੰਦੀਆ ਹਰਿ ਪਿਰ ਸੰਗਿ ਬੈਠੜੀਆਹ ‖
ਤਿਨ ਕੀ ਸੋਭਾ ਕਿਆ ਗਣੀ ਜਿ ਸਾਹਿਬਿ ਮੇਲੜੀਆਹ ‖
ਇਸ ਮਹੀਨੇ ਪ੍ਰਥਾਇ ਉਪਦੇਸ਼ ਦਾ ਕੇਂਦਰ ਬਿੰਦੂ ਅੰਤਿਮ ਤੁਕ ਵਿਚ ਹੈ–
ਮੰਘਿਰਿ ਪ੍ਰਭੁ ਅਰਾਧਣਾ ਬਹੁੜਿ ਨ ਜਨਮੜੀਆਹ ‖
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4582, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-03-19-10-00-20, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ.; ਬਾਰਹਮਾਹ ਦਰਪਣ - ਡਾ. ਰਤਨ ਸਿੰਘ, ਪੰ. ਲੋ. ਵਿ. ਕੋ.
ਵਿਚਾਰ / ਸੁਝਾਅ
Please Login First