ਰਕਬਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਰਕਬਾ (ਨਾਂ,ਪੁ) ਜ਼ਮੀਨ ਦਾ ਇੱਕ ਖਾਸ ਮਿਣਤੀ ਵਾਲਾ ਹਿੱਸਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4133, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਰਕਬਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਰਕਬਾ [ਨਾਂਪੁ] ਖੇਤਰ , ਖੇਤਰਫਲ਼; ਘਿਰੀ ਹੋਈ ਥਾਂ, ਇਲਾਕਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4117, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਰਕਬਾ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਰਕਬਾ (ਪਿੰਡ): ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਜਗਰਾਉਂ ਨਗਰ ਤੋਂ 18 ਕਿ.ਮੀ. ਪੂਰਬ ਵਲ ਸਥਿਤ ਇਕ ਪਿੰਡ ਜੋ ਦਾਖਾ ਕਸਬੇ ਦੇ ਨੇੜੇ ਹੈ। ਇਸ ਪਿੰਡ ਦੇ ਉਤਰ ਵਲ ਲਗਭਗ ਅੱਧੇ ਕਿ.ਮੀ. ਦੀ ਵਿਥ ਉਤੇ ਗੁਰੂ ਹਰਿਗੋਬਿੰਦ ਸਾਹਿਬ ਦੀ ਆਮਦ ਦੀ ਯਾਦ ਵਿਚ ‘ਗੁਰਦੁਆਰਾ ਦਮਦਮਾ ਸਾਹਿਬ ਪਾਤਿਸ਼ਾਹੀ ਛੇ’ ਬਣਿਆ ਹੋਇਆ ਹੈ। ਕਹਿੰਦੇ ਹਨ ਕਿ ਦਾਖਾ ਕਸਬੇ ਦੀ ਇਕ ਬਿਰਧ ਮਾਈ ਬੜੀ ਸ਼ਰਧਾ ਨਾਲ ਗੁਰੂ ਜੀ ਲਈ ਮਿਸੇ ਪ੍ਰਸ਼ਾਦੇ ਤਿਆਰ ਕਰਕੇ ਲਿਆਈ। ਗੁਰੂ ਜੀ ਨੇ ਮਾਈ ਦੇ ਸਿਦਕ ਨੂੰ ਵੇਖਦਿਆਂ ਬੜੀ ਰੁਚੀ ਨਾਲ ਪ੍ਰਸਾਦੇ ਛਕੇ ਅਤੇ ਅਸੀਸ ਦਿੱਤੀ। ਇਥੇ ਪਹਿਲਾਂ ਥੜਾ ਸਾਹਿਬ ਬਣਿਆ ਹੋਇਆ ਸੀ। ਇਸ ਦੀ ਨਵੀਂ ਇਮਾਰਤ ਸੰਨ 1936 ਈ. ਵਿਚ ਉਸਾਰੀ ਗਈ। ਬਾਦ ਵਿਚ ਇਸ ਨਾਲ ਸਰੋਵਰ ਬਣਵਾਇਆ ਗਿਆ ਅਤੇ ਲੰਗਰ ਲਈ ਕਮਰੇ ਵੀ ਉਸਾਰੇ ਗਏ। ਇਸ ਗੁਰਦੁਆਰੇ ਦੀ ਵਿਵਸਥਾ ਬੁੱਢਾ ਦਲ ਦੇ ਨਿਹੰਗ ਸਿੰਘ ਕਰਦੇ ਹਨ ਅਤੇ ਹਰ ਸੰਗ੍ਰਾਂਦ ਨੂੰ ਵੱਡਾ ਦੀਵਾਨ ਸਜਦਾ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3867, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਰਕਬਾ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਰਕਬਾ : ਜ਼ਿਲ੍ਹਾ ਲੁਧਿਆਣਾ ਦੀ ਤਹਿਸੀਲ ਜਗਰਾਉਂ ਵਿਚ ਮੁੱਲਾਂਪੁਰ ਤੋਂ 4 ਕਿ. ਮੀ. ਦੀ ਦੂਰੀ ਤੇ ਸਥਿਤ ਇਸ ਕਸਬੇ ਵਿਚ ਗੁਰਦੁਆਰਾ ਦਮਦਮਾ ਸਾਹਿਬ ਦੇ ਸਥਾਨ ਤੇ ਹਰ ਸੰਗਰਾਂਦ ਵਾਲੇ ਦਿਨ ਭਾਰੀ ਜੋੜ ਮੇਲਾ ਭਰਦਾ ਹੈ।
ਗੁਰ-ਇਤਿਹਾਸ ਮੁਤਾਬਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਪਿੰਡ ਅਯਾਲੀ ਕਲਾਂ ਤੋਂ ਡਰੌਲੀ ਅਤੇ ਦਾਖੇ ਹੁੰਦੇ ਹੋਏ ਇਸ ਜਗ੍ਹਾ ਪਹੁੰਚੇ ਸਨ। ਪ੍ਰਚੱਲਤ ਕਥਾ ਅਨੁਸਾਰ ਪਿੰਡ ਦਾਖਿਆਂ ਤੋਂ ਦੋ ਮਾਈਆਂ ਨੇ ਆ ਕੇ ਗੁਰੂ ਜੀ ਨੂੰ ਦੁੱਧ ਛਕਾਇਆ ਅਤੇ ਮੂੰਹੋਂ ਮੰਗੀਆਂ ਮੁਰਾਦਾਂ ਪਾਈਆਂ। ਗੁਰੂ ਜੀ ਨੇ ਇਸ ਧਰਤੀ ਨੂੰ ਵਰ ਦਿੱਤਾ ਕਿ ਇਥੇ ਜੋ ਵੀ ਮਾਈ ਭਾਈ ਸ਼ਰਧਾ ਨਾਲ ਆਏਗਾ ਉਸ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣਗੀਆਂ।
ਗੁਰਦੁਆਰਾ ਸਾਹਿਬ ਦੀ ਇਮਾਰਤ 1936 ਈ. ਵਿਚ ਸੰਤ ਅਜਾਇਬ ਸਿੰਘ ਜੀ ਬੋਪਾਰਾਏ ਵਾਲਿਆਂ ਨੇ ਇਲਾਕੇ ਦੀ ਸਾਧਸੰਗਤ ਦੇ ਸਹਿਯੋਗ ਨਾਲ ਬਣਵਾਈ ਅਤੇ ਫਿਰ 1972 ਈ. ਵਿਚ ਇੱਥੇ ਸਰੋਵਰ ਬਣਵਾਇਆ ਗਿਆ। ਬਾਅਦ ਵਿਚ ਹੋਰ ਵੀ ਕਈ ਗੁਰਸਿੱਖਾਂ/ਸੰਤਾਂ ਨੇ ਕਾਰ ਸੇਵਾ ਰਾਹੀਂ ਗੁਰਦੁਆਰਾ ਸਾਹਿਬ ਦੀ ਸੇਵਾ ਕਰਵਾਈ।
ਆਬਾਦੀ – 2479 (1981)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2274, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-18-12-58-34, ਹਵਾਲੇ/ਟਿੱਪਣੀਆਂ: ਹ. ਪੁ. –ਪੰ. ਟ੍ਰਿ. 27 ਅਪ੍ਰੈਲ. 1989; ਡਿ. ਸੈਂ.ਹੈਂ.ਬੁ. -ਲੁਧਿਅਾਣਾ (1981); ਮ. ਕੋ.
ਵਿਚਾਰ / ਸੁਝਾਅ
Please Login First