ਵਖਰੀ ਸੰਪਤੀ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Separate Property_ਵਖਰੀ ਸੰਪਤੀ: ਹਿੰਦੂ ਕਾਨੂੰਨ ਵਿਚ ਵਖਰੀ ਸੰਪੱਤੀ ਉਸ ਸੰਪੱਤੀ ਨੂੰ ਕਿਹਾ ਜਾਂਦਾ ਹੈ ਜਿਸ ਉਤੇ ਹਿੰਦੂ ਮਾਲਕ ਨੂੰ ਇੰਤਕਾਲ ਕਰਨ ਦੇ ਕਤਈ ਇਖ਼ਤਿਆਰ ਹਾਸਲ ਹੁੰਦੇ ਹਨ। ਇਹ ਉਸ ਦੀ ਸਵੈ-ਅਰਜਤ ਸੰਪਤੀ ਹੁੰਦੀ ਹੈ। ਇਸੇ ਤਰ੍ਹਾਂ ਇਸਤਰੀ ਧਨ ਔਰਤ ਦੀ ਵਖਰੀ ਸੰਪਤੀ ਹੁੰਦੀ ਹੈ। ਪੀ.ਐਨ.ਵੈਨਕਟਾ ਸੁਬਰਾਮਨੀਆ ਬਨਾਮ ਈਸ਼ਵਰਾ ਐਯਰ (ਏ ਆਈ ਆਰ 1966 ਮਦਰਾਸ 266) ਵਿਚ ਇਸ ਸੰਕਲਪ ਨੂੰ ਸਪਸ਼ਟ ਕਰਦਿਆਂ ਕਿਹਾ ਗਿਆ ਹੈ ਕਿ ਵਖਰੀ ਸੰਪਤੀ ਦਾ ਮਤਲਬ ਕੇਵਲ ਸਵੈ-ਅਰਜਤ ਸੰਪਤੀ ਹੈ, ਜਿਹੜੀ ਸੰਪਤੀ ਸਹਿਵਾਰਸ (ਸ਼ਰੀਕ) ਨੂੰ ਸ਼ਰੀਕੇ ਅਥਵਾ ਸਹਿਵਾਰਸੀ ਤੋਂ ਵੱਖ ਹੋਣ ਸਮੇਂ ਸਾਂਝੇ ਪਰਿਵਾਰ ਦੀ ਸੰਪੱਤੀ ਵਿਚੋਂ ਹਿੱਸੇ ਵਜੋਂ ਮਿਲਦੀ ਹੈ ਉਹ ਵੱਖਰੀ ਸੰਪਤੀ ਨਹੀਂ ਹੁੰਦੀ।
ਇਹ ਵੀ ਸਪਸ਼ਟ ਹੈ ਕਿ ਸਹਿਵਾਰਸੀ ਅਥਵਾ ਸ਼ਰੀਕੇ ਦਾ ਮੈਂਬਰ ਹੁੰਦੇ ਹੋਏ ਵੀ ਇਕ ਹਿੰਦੂ ਵਖਰੀ ਸੰਪਤੀ ਅਰਜਤ ਕਰ ਸਕਦਾ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1368, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First