ਵਣ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਵਣ (ਨਾਂ,ਪੁ) ਬਾਟਾ, ਡੇਲੇ ਅਤੇ ਪੇਝੂੰ ਲੱਗਣ ਵਾਲਾ ਕਰੀਰ ਦਾ ਰੁੱਖ; ਪੀਲ੍ਹਾਂ ਲੱਗਣ ਵਾਲਾ ਝਾੜ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13065, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਵਣ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਵਣ 1 [ਨਾਂਪੁ] ਗਰਮ ਖ਼ੁਸ਼ਕ ਇਲਾਕੇ ਦਾ ਇੱਕ ਰੁੱਖ ਜਿਸ ਨੂੰ ਪੀਲਾਂ ਲਗਦੀਆਂ ਹਨ; ਜੰਗਲ , ਬੀੜ 2 [ਸੰਬੋ] ਨੀ (ਸੰਮੀ ਮੇਰੀ ਵਣ)
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13052, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਵਣ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਵਣ : ਰੇਤਲੇ ਇਲਾਕੇ ਦੇ ਸਦਾਬਹਾਰ ਸਲੇਟੀ ਛਿੱਲ ਵਾਲੇ ਇਸ ਛੋਟੇ ਕੱਦ ਦੇ ਰੁੱਖ ਦਾ ਵਿਗਿਆਨਕ ਨਾਂ ਸਾਲਵਾਡੋਰਾ ਓਲੀਆਇਡਿਸ ਹੈ ਅਤੇ ਇਹ ਸਾਲਵਾਡੋਰੇਸੀ ਕੁਲ ਨਾਲ ਸਬੰਧਤ ਹੈ। ਇਸ ਨੂੰ ਜਾਲ ਵੀ ਕਿਹਾ ਜਾਂਦਾ ਹੈ। ਇਸ ਦੇ ਪੱਤੇ ਲੂੰ ਰਹਿਤ, ਮੈਲੇ ਹਰੇ ਰੰਗ ਦੇ, ਮੋਟੇ ਚੰਮ ਵਰਗੇ ਹੁੰਦੇ ਹਨ। ਅਪ੍ਰੈਲ-ਮਈ ਵਿਚ ਹਰੇ ਚਿੱਟੇ ਰੰਗ ਦੇ ਫੁੱਲਾਂ ਦੀਆਂ ਸਿੱਧੀਆਂ ਬਗਲੀ ਫੁੱਲ ਟਾਹਣੀਆਂ ਨਿਕਲਦੀਆਂ ਹਨ ਜੋ ਪੱਤਿਆਂ ਤੋਂ ਛੋਟੀਆਂ ਹੁੰਦੀਆਂ ਹਨ। ਮਈ-ਜੂਨ ਵਿਚ ਪੀਲੇ ਰੰਗ ਦੇ ਗੋਲ ਫਲ ਲਗਦੇ ਹਨ ਜਿਨ੍ਹਾਂ ਨੂੰ ਪੀਲੂ ਜਾਂ ਪੀਲਾ ਕਿਹਾ ਜਾਂਦਾ ਹੈ।
ਇਸ ਦੇ ਪੱਤੇ ਖਾਂਸੀ ਦੂਰ ਕਰਦੇ ਹਨ। ਪੱਤਿਆਂ ਦਾ ਕਾੜ੍ਹਾ ਘੋੜਿਆਂ ਨੂੰ ਵੀ ਪਿਲਾਇਆ ਜਾਂਦਾ ਹੈ। ਪੀਲੂ ਤਿੱਖੇ, ਖਾਰੇ ਜਾਂ ਖੱਟੇ ਸੁਆਦ ਵਾਲੇ ਹੁੰਦੇ ਹਨ। ਇਹ ਹਾਜ਼ਮਾ ਵਰਧਕ ਜੁਲਾਬ-ਆਵਰ ਅਤੇ ਵਾਈਨਾਸ਼ਕ ਹੁੰਦੇ ਹਨ। ਇਹ ਬਵਾਸੀਰ, ਜੋੜਾਂ ਦਾ ਦਰਦ, ਤਿੱਲੀ ਦੀਆਂ ਬੀਮਾਰੀਆਂ, ਸਾਹ ਨਾਲੀ ਦੀ ਸੋਜ਼ਸ਼ ਆਦਿ ਦੇ ਇਲਾਜ ਲਈ ਵਰਤੇ ਜਾਂਦੇ ਹਨ। ਬੀਜਾਂ ਦਾ ਤੇਲ ਗਠੀਏ ਤੋਂ ਆਰਾਮ ਦਿਵਾਉਣ ਲਈ ਲਾਭਕਾਰੀ ਹੁੰਦਾ ਹੈ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 5651, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-25-04-17-58, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. : ਗ. ਇੰ.. ਮੈ. ਪ.
ਵਿਚਾਰ / ਸੁਝਾਅ
Please Login First