ਵਿਅਕਤਿਤਵ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਵਿਅਕਤਿਤਵ [ਨਾਂਪੁ] ਸ਼ਖ਼ਸੀਅਤ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4904, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਵਿਅਕਤਿਤਵ ਸਰੋਤ :
ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ
ਵਿਅਕਤਿਤਵ : ਕੱਲਕਹ੍ਹੋਨ ਅਤੇ ਮਰ੍ਹੇ (1953) ਅਨੁਸਾਰ ਹਰ ਵਿਅਕਤੀ ਕਿਸੇ ਨਾ ਕਿਸੇ ਤਰ੍ਹਾਂ
- ਬਾਕੀ ਸਭ ਵਰਗ ਹੁੰਦਾ ਹੈ।
- ਕੁਝ ਖ਼ਾਸ ਗੱਲਾਂ ਵਿੱਚ ਸਿਰਫ਼ ਕੁਝ ਵਿਅਕਤੀਆਂ ਵਰਗਾ ਹੁੰਦਾ ਹੈ।
- ਕਈ ਗੱਲਾਂ ਵਿੱਚ ਉਹ ਕਿਸੇ ਵਰਗਾ ਨਾ ਹੋ ਕੇ ਬਿਲਕੁਲ ਅਲੱਗ ਹੁੰਦਾ ਹੈ।
ਇੱਕ ਆਮ ਵਿਅਕਤੀ ਲਈ ਵਿਅਕਤਿਤਵ ਅਜਿਹੇ ਪ੍ਰਭਾਵ ਦੀ ਤਰ੍ਹਾਂ ਹੈ, ਜੋ ਇੱਕ ਇਨਸਾਨ ਦੂਜੇ ਉੱਤੇ ਬਣਾਉਂਦਾ ਹੈ ਅਤੇ ਉਸੇ ਛਾਪ ਦੇ ਆਧਾਰ ਤੇ ਕਿਸੇ ਨੂੰ ‘ਚੰਗਾ’ ਜਾਂ ‘ਪ੍ਰਭਾਵਸ਼ਾਲੀ’ ਵਿਅਕਤਿਤਵ ਵਾਲਾ ਵਿਅਕਤੀ ਕਿਹਾ ਜਾਂਦਾ ਹੈ। ਇਸ ਆਧਾਰ ਤੇ ਇਹ ਕਿਹਾ ਜਾ ਸਕਦਾ ਹੈ ਕਿ ਇਹ ਮੱਤ ਇੱਕ ਸਮਾਜਿਕ ਮੇਲ-ਮਿਲਾਪ ਅਤੇ ਉਸ ਤੋਂ ਬਣੀ ਸੋਚ ਤੋਂ ਜ਼ਿਆਦਾ ਪ੍ਰਭਾਵਿਤ ਹੁੰਦਾ ਹੈ।
ਪਰ ਇੱਕ ਮਨੋਵਿਗਿਆਨਕ ਅਨੁਸਾਰ :
ਵਿਅਕਤੀ ਇੱਕ ਖ਼ਾਸ ਤਰੀਕੇ ਨਾਲ ਹੀ ਕਿਉਂ ਵਰਤਾਅ ਕਰਦਾ ਹੈ ਅਤੇ ਇਸ ਵਰਤਾਅ ਦੀ ਖ਼ਾਸੀਅਤ ਨੂੰ ਸਮਝਣ ਦਾ ਕੀ ਤਰੀਕਾ ਹੈ-ਦੀ ਡੂੰਘੀ ਸਮਝ ਵਿਅਕਤਿਤਵ ਮਨੋਵਿਗਿਆਨ ਹੈ।
ਅੰਗਰੇਜ਼ੀ ਸ਼ਬਦ ਪਰਸਨੈਲਿਟੀ (ਵਿਅਕਤਿਤਵ) ਰੋਮਨ ਸ਼ਬਦ ‘ਪਰਸੋਨਾ’ ਤੋਂ ਬਣਿਆ ਹੈ। ‘ਪਰਸੋਨਾ’ ਮਤਲਬ ਮਖੌਟੇ, ਜਿਹੜੇ ਕਿ ਪੁਰਾਣੇ ਸਟੇਜ ਕਲਾਕਾਰਾਂ ਵੱਲੋਂ ਵਰਤੇ ਜਾਂਦੇ ਹਨ, ਇਸੇ ਲਈ ਵਿਅਕਤਿਤਵ ਸ਼ਬਦ ਸਮਾਜਿਕ ਛਾਪ ਪ੍ਰਭਾਵ ਅਤੇ ਬਾਹਰੀ ਗੱਲਾਂ ਨਾਲ ਜ਼ਿਆਦਾ ਜੁੜਿਆ ਜਾਪਦਾ ਹੈ ਪਰ ਇਸ ਦਾ ਮਨੋਵਿਗਿਆਨਿਕ ਅਰਥ ਕਿਤੇ ਵਧੇਰੇ ਡੂੰਘਾ ਹੈ।
ਵਿਅਕਤਿਤਵ ਮਨੋਵਿਗਿਆਨਿਕਾਂ ਅਨੁਸਾਰ, ਵਿਅਕਤਿਤਵ ਨੂੰ ਪਰਿਭਾਸ਼ਿਤ ਕਰਨ ਵੇਲੇ ਕੁਝ ਮੁੱਢਲੀਆਂ ਧਾਰਨਾਵਾਂ ਬਣਾਈਆਂ ਗਈਆਂ ਹਨ, ਜੋ ਇਸ ਪ੍ਰਕਾਰ ਹਨ :
- ਵਿਅਕਤੀ ਦੇ ਸੋਚਣ ਅਤੇ ਅਨੁਭਵ ਕਰਨ ਵਿੱਚ ਇੱਕ ਸੰਬੰਧ ਹੈ।
- ਵਿਅਕਤਿਤਵ ਦੀ ਇੱਕ ਹੋਂਦ ਹੈ।
- ਵਿਅਕਤਿਤਵ ਕਾਫ਼ੀ ਹੱਦ ਤੱਕ ਤੈਅ ਸ਼ੁਦਾ ਅਤੇ ਬਹੁਤੀ ਜ਼ਿਆਦਾ ਨਾ ਬਦਲਣ ਵਾਲੀ ਇਕਾਈ ਹੈ।
ਇਹਨਾਂ ਕੁਝ ਮੁੱਢਲੀਆਂ ਧਾਰਨਾਵਾਂ ਦੇ ਆਧਾਰ ਤੇ ਮਨੋਵਿਗਿਆਨੀਆਂ ਨੇ ਵਿਅਕਤਿਤਵ ਨੂੰ ਹੇਠ ਲਿਖੀਆਂ ਤਰੀਕਿਆਂ ਨਾਲ ਪਰਿਭਾਸ਼ਿਤ ਕੀਤਾ ਹੈ:
ਰਾਈਟ (1970) ਸ਼ਖ਼ਸੀਅਤ ਦੇ ਕੁਝ ਸਥਾਈ ਤੇ ਅੰਤਿਮ ਪੱਖ ਹੁੰਦੇ ਹਨ, ਜੋ ਕਿਸੇ ਵਿਅਕਤੀ ਨੂੰ ਦੂਸਰੇ ਵਿਅਕਤੀਆਂ ਨਾਲੋਂ ਵੱਖਰਾ ਤਾਂ ਕਰਦੇ ਹੀ ਹਨ, ਨਾਲ ਇਸ ਵੱਖਰੇ ਆਧਾਰ ਉੱਪਰ ਉਸਦੇ ਭਵਿੱਖ ਬਾਰੇ ਵੀ ਦੱਸਿਆ ਜਾ ਸਕਦਾ ਹੈ। (Those relatively stable and enduring aspects of the individual which distinguish him from other people and at the same time from the basis of our predictions concerning the future predictions.)
ਚਾਈਡ (1968) ਸ਼ਖ਼ਸੀਅਤ ਰਾਹੀਂ ਹੀ ਸਾਨੂੰ ਇਹ ਹਵਾਲਾ ਮਿਲਦਾ ਹੈ ਕਿ ਇੱਕ ਵਿਅਕਤੀ ਦੂਸਰੇ ਵਿਅਕਤੀਆਂ ਦੀ ਤੁਲਨਾ ਵਿੱਚ ਇੱਕੋ ਜਿਹੀਆਂ ਸਥਿਤੀਆਂ ਵਿੱਚ ਵੱਖਰਾ ਵਿਹਾਰ ਕਿਉਂ ਕਰਦਾ ਹੈ। (Personality refers to more or less stable internal factors that make one person's behaviour consistent from the behaviour of other people that they would manifest in comparable situations. )
ਪਗੰਵਨ (1970) ਸ਼ਖ਼ਸੀਅਤ ਵਿਅਕਤੀ ਜਾਂ ਵਿਅਕਤੀਆਂ ਦੇ ਉਸ ਚਰਿੱਤਰ ਦੀ ਪ੍ਰਤਿਨਿਧਤਾ ਕਰਦੀ ਹੈ, ਜਿਹੜੇ ਆਮ ਤੌਰ ਤੇ ਉਹਨਾਂ ਦੇ ਵਿਹਾਰਿਕ ਪੈਟਰਨਾਂ ਦਾ ਸਥਾਈ ਹਿੱਸਾ ਹੁੰਦੇ ਹਨ। (Personality represents those characteristics of people/ person generally that account for consistent patterns of behaviour. )
ਆਲਪੋਰਟ (1937) ਸ਼ਖ਼ਸੀਅਤ ਉਸ ਵਿਹਾਰੀ ਸੰਸਥਾ ਵਾਂਗ ਹੁੰਦੀ ਹੈ, ਜਿਸ ਅੰਦਰ ਵਿਅਕਤੀ ਦੇ ਮਨੋਵਿਗਿਆਨ ਪ੍ਰਬੰਧ ਹੀ ਉਸਨੂੰ ਉਸ ਸੰਸਥਾ ਦੇ ਅੰਦਰਲੇ ਵਾਤਾਵਰਨ ਨਾਲ ਰਚਣ ਦੇ ਗੁਣ ਨੂੰ ਨਿਸ਼ਚਿਤ ਕਰਦੇ ਹਨ। (Personality is the dynamic organization within the individual of those psychological systems that deterimne his unique adjustments to his environment. )
ਇਹ ਸਾਰੀਆਂ ਪਰਿਭਾਸ਼ਾਵਾਂ ਵਿਅਕਤਿਤਵ ਦੇ ਕੁਝ ਆਮ ਪਹਿਲੂਆਂ ਵੱਲ ਇਸ਼ਾਰਾ ਕਰਦੀਆਂ ਹਨ।
1. ਵਿਅਕਤਿਤਵ ਸਥਿਰ ਹੈ (ਪਰ ਸਥਾਈ ਨਹੀਂ)
2. ਵਿਅਕਤਿਤਵ ਅੰਦਰੂਨੀ ਹੈ (ਅਤੇ ਬਾਹਰੀ ਮੁਖੌਟਾ ਨਹੀਂ)
3. ਵਿਅਕਤਿਤਵ ਇੱਕ ਰੂਪ (Consistent) ਹੈ।
ਲੇਖਕ : ਰੂਬੀ ਗੁਪਤਾ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ, ਹੁਣ ਤੱਕ ਵੇਖਿਆ ਗਿਆ : 2238, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-04-07-04-18-07, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First