ਵਿਚੱਲ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Variable (ਵੇਅਰਿਅਬਅਲ) ਵਿਚੱਲ: ਉਹ ਮਾਤਰਾ ਜਿਹੜੀ ਕਿਸੇ ਪ੍ਰਸਾਰ (range) ਵਿੱਚ ਲਗਾਤਾਰ ਪਰਿਵਰਤਨਸ਼ੀਲ ਰਹਿੰਦੀ ਹੈ, ਵਿਚੱਲ ਅਖਵਾਉਂਦੀ ਹੈ। ਦੂਜੇ ਸ਼ਬਦਾਂ ਵਿੱਚ ਜਿਹੜੀ ਮਾਤਰਾ ਸਦਾ ਇਕੋ ਨਹੀਂ ਰਹਿੰਦੀ ਉਸਨੂੰ ਵਿਚੱਲ ਆਖਦੇ ਹਨ। ਇਕ ਗਿਣਨਾਤਮਿਕ ਮਾਤਰਾ ਜਿਸ ਦੀ ਵਿਸ਼ੇਸ਼ਤਾ ਪਰਿਵਰਤਨ ਯੋਗ ਜਾਂ ਪਰਿਵਰਤਤਾ ਦੇ ਕਾਬਲ ਬਣਾਈ ਜਾ ਸਕਦੀ ਹੈ। ਸੰਖੇਪ ਸ਼ਬਦਾਂ ਵਿੱਚ ਇਕ ਮਾਤਰਾ ਦੀ ਵਿਸ਼ੇਸ਼ਤਾ ਜਿਸ ਦੇ ਮੁੱਲ ਵਿਭਿੰਨ ਹੋ ਸਕਦੇ ਹਨ। ਇਸ ਦੇ ਆਧਾਰ ਤੇ ਦੋ ਪ੍ਰਕਾਰ ਦੇ ਵਿਚੱਲ ਹਨ ਜਿਵੇਂ ਅਟੁੱਟ (ਅਖੰਡ) ਵਿਚੱਲ (continuous variable) ਜੋ ਲਗਾ-ਤਾਰਤਾ ਨੂੰ ਵਿਅਕਤ ਕਰਦਾ ਹੈ ਜਿਵੇਂ ਲੰਬਾਈ, ਤਾਪਮਾਨ, ਸਮਾਂ, ਨਹਿਰ, ਦਰਿਆ, ਆਦਿ ਅਤੇ ਖੰਡਤ (ਅਲੱਗ) ਵਿਚੱਲ (discrete vari-able) ਜੋ ਪੂਰੇ ਦੇ ਪੂਰੇ ਨੂੰ ਵਿਅਕਤ ਕਰਦਾ ਹੈ ਜਿਵੇਂ ਜਹਾਜ਼, ਟਰੱਕ, ਕਾਰ, ਆਦਿ। ਇਹ ਵਿਚੱਲ ਸੁਤੰਤਰ (independent) ਜਾਂ ਨਿਰਭਰ (depen-dent) ਹੋ ਸਕਦੇ ਹਨ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6891, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਵਿਚੱਲ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Variate (ਵੇਅਰਿਏਟ) ਵਿਚੱਲ: ਇਕੋ ਇਕ ਵਿਚੱਲ ਲਈ ਮੁੱਲਾਂ ਦੇ ਇਕ ਜੁੱਟ (set) ਨਾਲ ਇਕ ਪੈਮਾਇਸ਼ ਬਤੌਰ ਅਨੁਮਾਨ (a measure as estimate) ਹੈ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6891, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First