ਵਿਹਾਰਕ ਭਾਸ਼ਾ ਵਿਗਿਆਨ ਸਰੋਤ :
ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼
ਵਿਹਾਰਕ ਭਾਸ਼ਾ ਵਿਗਿਆਨ: ਵਿਹਾਰਕ ਭਾਸ਼ਾ ਵਿਗਿਆਨ, ਭਾਸ਼ਾ ਵਿਗਿਆਨ ਦੀ ਇਕ ਸ਼ਾਖਾ ਹੈ। ਵਿਹਾਰ ਨੂੰ ਅਧਾਰ ਬਣਾ ਕੇ ਭਾਸ਼ਾ ਵਿਗਿਆਨਕ ਸਿਧਾਂਤਾਂ ਦੀ ਸਿਰਜਨਾਂ ਕੀਤੀ ਜਾਂਦੀ ਹੈ ਅਤੇ ਇਨ੍ਹਾਂ ਭਾਸ਼ਾ ਵਿਗਿਆਨਕ ਸਿਧਾਂਤਾਂ ਨੂੰ ਵਿਹਾਰਕ ਭਾਸ਼ਾ ਵਿਗਿਆਨ ਵਿਚ ਪਰਖਿਆ ਜਾਂਦਾ ਹੈ। ਇਸ ਸ਼ਾਖਾ ਦੀ ਇਕ ਉਪਸ਼ਾਖਾ ਹੈ ; ਭਾਸ਼ਾ ਦੀ ਪੜ੍ਹਾਈ। ਜਦੋਂ ਕਿਸੇ ਭਾਸ਼ਾ ਨੂੰ ਵਿਦੇਸ਼ੀ ਭਾਸ਼ਾ ਵਜੋਂ ਪੜ੍ਹਾਇਆ ਜਾਂਦਾ ਹੈ ਤਾਂ ਉਸ ਦੀ ਵਿਧੀ ਜਾਂ ਢੰਗ ਨੂੰ ਵਿਹਾਰਕ ਪੱਖ ਤੋਂ ਵੇਖਿਆ ਜਾਂਦਾ ਹੈ। ਇਸ ਤੋਂ ਇਲਾਵਾ ਮਾਨਸਿਕ ਤੌਰ ’ਤੇ ਮੰਦ ਬੁੱਧੀ ਵਾਲੇ ਬੱਚਿਆਂ-ਵਿਅਕਤੀਆਂ ਦੇ ਭਾਸ਼ਾਈ ਵਰਤਾਰੇ ਅਤੇ ਉਨ੍ਹਾਂ ਨੂੰ ਮਾਤਭਾਸ਼ਾ ਪੜ੍ਹਾਉਣ ਦੀਆਂ ਵਿਧੀਆਂ ਨੂੰ ਅਧਾਰ ਬਣਾ ਕੇ (Clinical Linguistics) ਦੇ ਅੰਤਰਗਤ ਵਾਚਿਆ ਜਾਂਦਾ ਹੈ। ਕੋਸ਼ਕਾਰੀ, ਟਰਾਂਸਲੇਸ਼ਨ ਅਤੇ ਸ਼ੈਲੀ ਵਿਗਿਆਨਕ ਅਧਿਅਨ ਇਸ ਸ਼ਾਖਾ ਦੇ ਕੁਝ ਹੋਰ ਪੱਧਰ ਹਨ। ਇਸ ਤੋਂ ਇਲਾਵਾ ਸਮਾਜ ਭਾਸ਼ਾ ਵਿਗਿਆਨ ਅਤੇ ਮਨੋ ਵਿਗਿਆਨ ਆਦਿ ਇਸ ਨਾਲ ਮਿਲਦੇ ਜੁਲਦੇ ਵਿਸ਼ੇ ਹਨ ਕਿਉਂਕਿ ਇਨ੍ਹਾਂ ਦੇ ਅਧਿਅਨ ਦਾ ਅਧਾਰ ਵੀ ਵਿਹਾਰਕ ਭਾਸ਼ਾ ਵਿਗਿਆਨ ਹੀ ਹੈ।
ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 7588, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First