ਸ਼ਨੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸ਼ਨੀ (ਨਾਂ,ਪੁ) ਇੱਕ ਰਾਸ ਵਿੱਚ ਢਾਈ ਸਾਲ ਟਿਕਣ ਅਤੇ ਸਾਢ੍ਹੇ ਸੱਤ ਦਿਨ, ਸਾਢ੍ਹੇ ਸੱਤ ਮਹੀਨੇ ਜਾਂ ਸਾਢ੍ਹੇ ਸੱਤ ਸਾਲ ਫਲ ਵਜੋਂ ਪ੍ਰਭਾਵੀ ਰਹਿਣ ਵਾਲਾ ਨੌਂ ਗ੍ਰਹਿਆਂ ਵਿੱਚੋਂ ਸੱਤਵਾਂ ਗ੍ਰਹਿ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2329, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸ਼ਨੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸ਼ਨੀ [ਨਾਂਪੁ] ਨੋਂ ਗ੍ਰਹਿਆਂ ਵਿੱਚੋਂ ਸੱਤਵਾਂ ਗ੍ਰਹਿ; [ਨਿਪੁ] ਇੱਕ ਮਿਥਿਹਾਸਕ ਦੇਵਤਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2323, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸ਼ਨੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸ਼ਨੀ, ਪੁਲਿੰਗ : ੧. ਸਨਿੱਚਰ, ਸਨੀਚਰ, ਛਨਿੱਛਰ, ਐਤਵਾਰ ਤੋਂ ਪਹਿਲਾ ਦਿਨ; ੨. ਸਨੀਚਰ ਗ੍ਰਹਿ ਨੌਂ ਗ੍ਰਹਿਾਂ ਵਿਚੋਂ ਸਤਵਾਂ ਜੋ ਇੱਕ ਰਾਸ ਵਿੱਚ ਢਾਈ ਸਾਲ ਰਹਿੰਦਾ ਹੈ ਤੇ ਜਿਸ ਦਾ ਫਲ ਸਾਢੇ ਸੱਤ ਦਿਨ ਸੱਤ ਮਹੀਨੇ ਜਾਂ ਸਾਢੇ ਸੱਤ ਸਾਲ ਤੱਕ ਰਹਿੰਦਾ ਹੈ

–ਸ਼ਨੀ ਮੰਡਲ, ਪੁਲਿੰਗ : ਸ਼ਨੀ ਗ੍ਰਹਿ ਦੇ ਚਵ੍ਹੀਂ ਪਾਸੀਂ ਇੱਕ ਕੜਾ ਜੋ ਸ਼ਨੀ ਪਿੰਡ ਤੋਂ ੫੯00 ਮੀਲ ਦੂਰ ਹੈ ਤੇ ਜਿਸ ਦੀ ਚੌੜਾਈ ੧੧੨00 ਮੀਲ, ਕੁਤਰ ੧੭੨੮00 ਮੀਲ ਅਤੇ ਮੋਟਾਈ ੧00 ਮੀਲ ਤੋਂ ਕੁੱਝ ਘੱਟ ਹੈ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 799, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-03-03-42-00, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.