ਸ਼ਰਮ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸ਼ਰਮ (ਨਾਂ,ਇ) ਕਸੂਰ ਜਾਂ ਕਮੀ ਕਾਰਨ ਉਪਜੀ ਹੀਣ ਭਾਵਨਾ; ਅਚਾਨਕ ਬੇ-ਪਰਦ ਹੋਣ ਦੀ ਹਾਲਤ ਵਿੱਚੋਂ ਉਪਜੀ ਲੱਜਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5278, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਸ਼ਰਮ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸ਼ਰਮ [ਨਾਂਇ] ਲੱਜ , ਹਯਾ, ਸੰਗ, ਸੰਕੋਚ, ਝਾਕਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5266, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸ਼ਰਮ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸ਼ਰਮ, (ਫ਼ਾਰਸੀ) / ਇਸਤਰੀ ਲਿੰਗ : ੧. ਹੇਠੀ ਭਾਵਨਾ ਜੋ ਕਸੂਰ ਜਾਂ ਕਮੀ ਜਾਂ ਕੁਢੱਬੇਪਣ ਦੇ ਅਹਿਸਾਸ ਤੇ ਉਪਜੇ, ਲੱਜਿਆ, ਲੱਜ, ਹਯਾ; ੨. ਲੱਜ. ਲਾਜ, ਪਤ, ਅਬਰੋ, ਇੱਜ਼ਤ (––ਰਹਿ ਜਾਏ); ੩. ਸੰਗ, ਸੰਕੋਚ, ਜਕ, ਝਕ, ਝਾਕਾ (–ਉਠ ਗਈ), ੪. ਲਿਹਾਜ਼, ਖਿਆਲ (–ਮਾਰਦੀ ਹੈ); ੫. ਨਮੋਸ਼ੀ, ਪਸ਼ੇਮਾਨੀ, ਹੇਠੀ, ਮਿਹਣਾ,(ਲਾਗੂ ਕਿਰਿਆ : ਹੋਣਾ, ਕਰਨਾ, ਖਾਣਾ, ਗਵਾਉਣਾ, ਮਾਰਨਾ, ਲਾਹੁਣਾ)
–ਸ਼ਰਮਸਾਰ, ਵਿਸ਼ੇਸ਼ਣ : ੧. ਸ਼ਰਮਿੰਦਾ, ਗਲਤੀ ਦਾ ਅਹਿਸਾਸ ਕਰਨ ਵਾਲਾ; ੨. ਲੱਜਿਆਵਾਨ, ਪਸ਼ੇਮਾਨ (ਲਾਗੂ ਕਿਰਿਆ : ਹੋਣਾ, ਕਰਨਾ)
–ਸ਼ਰਮਸਾਰੀ, ਇਸਤਰੀ ਲਿੰਗ : ਸ਼ਰਮਸਾਰ ਹੋਣ ਦਾ ਭਾਵ (ਲਾਗੂ ਕਿਰਿਆ : ਹੋਣਾ, ਦੇਣਾ, ਦਿਵਾਉਣਾ)
–ਸ਼ਰਮ ਹਜ਼ੂਰ, ਵਿਸ਼ੇਸ਼ਣ : ਅੱਖ ਦੀ ਸ਼ਰਮ ਰੱਖਣ ਵਾਲਾ, ਸਾਮ੍ਹਣੇ ਲਿਹਾਜ ਕਰਨ ਵਾਲਾ, ਸੰਗਾਉ
–ਸ਼ਰਮ ਹਜ਼ੂਰੀ, ਇਸਤਰੀ ਲਿੰਗ : ਸਾਹਮਣੇ ਦਾ ਲਿਹਾਜ, ਅੱਖ ਦੀ ਸ਼ਰਮ
–ਸ਼ਰਮ ਹਯਾ ਗਵਾਉਣਾ, ਮੁਹਾਵਰਾ : ੧. ਬੇਸ਼ਰਮ ਹੋਣਾ, ਲੋਈ ਲਾਹ ਦੇਣਾ; ੨. ਬੇਦੀਦ ਹੋਣਾ ਜਾਂ ਕਰਨਾ, ਬੇਲਿਹਾਜ ਹੋਣਾ ਜਾਂ ਕਰਨਾ, ਢੀਠ ਜਾਂ ਬਣਾਉਣਾ
–ਸ਼ਰਮ ਕੁਸ਼ਰਮੀ, ਸਰਮੋਂ ਸ਼ਰਮੀ, ਸਰਮੋਂ ਕੁਸ਼ਰਮੀ, ਕਿਰਿਆ ਵਿਸ਼ੇਸ਼ਣ : ਲੋਕਾਂ ਦੇ ਸਾਹਮਣੇ ਆਪਣੀ ਇੱਜ਼ਤ ਬਚਾਉਣ ਲਈ, ਸ਼ਰਮਿੰਦਾ ਹੋਣ ਤੋਂ ਡਰਦਿਆਂ, ਦੇਖਾ ਦੇਖੀ, ਵੇਖਾ ਵੇਖੀ
–ਸ਼ਰਮਗਾਹ, ਇਸਤਰੀ ਲਿੰਗ : ਇਸਤਰੀ ਦਾ ਗੁਪਤ ਅੰਗ
–ਸ਼ਰਮਨਾਕ, ਵਿਸ਼ੇਸ਼ਣ : ਸ਼ਰਮ ਭਰਿਆ, ਸ਼ਰਮਿੰਦਗੀ ਦੇਣ ਵਾਲਾ, ਬੁਰਾ ਮਾੜਾ ਨਿੰਦਣ ਯੋਗ
–ਬੇਸ਼ਰਮ ਵਿਸ਼ੇਸ਼ਣ : ਸ਼ਰਮ ਬਾਹਰਾ, ਢੀਠ, ਨਿਸੰਗ, ਬੇਲਿਹਾਜ਼, ਲੁੱਚਾ, ਬਦਮਾਸ਼
–ਸ਼ਰਮ ਲੱਥ ਜਾਣਾ, ਮੁਹਾਵਰਾ : ਲੋਕਾਚਾਰੀ ਲਿਹਾਜ ਗਵਾ ਦੇਣਾ, ਢੀਠ ਹੋ ਜਾਣਾ, ਖੁਲ੍ਹ ਖੇਡਣਾ, ਨਿਸੰਗ ਹੋਣਾ
–ਸ਼ਰਮ ਵਾਲਾ, ਵਿਸ਼ੇਸ਼ਣ : ਸੰਗਾਊ
–ਸ਼ਰਮਾਉਣਾ, ਕਿਰਿਆ ਅਕਰਮਕ : ੧. ਸ਼ਰਮ ਕਰਨਾ, ਸੰਗ ਖਾਣਾ, ਝਕਣਾ, ਜ਼ਾਹਰ ਨਾ ਕਰਨਾ, ਆਪਣੇ ਆਪ ਨੂੰ ਲੁਕਾ ਜਾਂ ਦਬਾ ਕੇ ਰੱਖਣਾ; ੨. ਸ਼ਰਮਿੰਦਾ ਹੋਣਾ, ਸ਼ਰਮਿੰਦਾ ਕਰਨਾ
–ਸ਼ਰਮਾਊ, ਵਿਸ਼ੇਸ਼ਣ : ਸ਼ਰਮ ਕਰਨ ਵਾਲਾ, ਲਜੀਲਾ, ਜਿਸ ਨੂੰ ਲੱਜਾ ਬਹੁਤ ਆਉਂਦੀ ਹੋਵੇ, ਲੱਜਿਆਵਾਨ, ਸ਼ਰਮ ਖਾਣ ਵਾਲਾ ਸੰਗਾਊ
–ਸ਼ਰਮਾਕਲ, ਵਿਸ਼ੇਸ਼ਣ : ਸ਼ਰਮ ਕਰਨ ਵਾਲਾ, ਲਜੀਲਾ, ਸ਼ਰਮਾਊ, ਸੰਗਾਊ
–ਸ਼ਰਮਾਣਾ, ਵੇਖੋ : ‘ਸ਼ਰਮਾਉਣਾ’
–ਸ਼ਰਮਿੰਦਗੀ, ਇਸਤਰੀ ਲਿੰਗ : ਸ਼ਰਮਿੰਦਾ ਹੋਣ ਦਾ ਭਾਵ, ਲੱਜਾ, ਨਮੋਸ਼ੀ
–ਸ਼ਰਮਿੰਦਾ, ਵਿਸ਼ੇਸ਼ਣ : ਜਿਸ ਨੂੰ ਸ਼ਰਮ ਆਈ ਹੈ, ਸ਼ਰਮ ਦਾ ਮਾਰਿਆ ਹੋਇਆ (ਲਾਗੂ ਕਿਰਿਆ : ਹੋਣਾ, ਕਰਨਾ)
–ਸ਼ਰਮੀਲਾ, ਵਿਸ਼ੇਸ਼ਣ : ਸੰਗਣ ਵਾਲਾ, ਸੰਗਾਊ, ਸ਼ਰਮ ਮੰਨਣ ਵਾਲਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1775, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-09-11-21-24, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First