ਸ਼ਾਹ ਦੌਲਾ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਸ਼ਾਹ ਦੌਲਾ: ਵੇਖੋ ‘ਦੌਲਾ ਸ਼ਾਹ ’।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1312, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no
ਸ਼ਾਹ ਦੌਲਾ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ
ਸ਼ਾਹ ਦੌਲਾ : ਇਹ ਦਰਵੇਸ਼ ਗੁਜਰਾਤ (ਪੰਜਾਬ, ਪਾਕਿਸਤਾਨ) ਦਾ ਵਸਨੀਕ ਸੀ। ਛੇਵੇਂ ਸਤਿਗੁਰੂ ਵੇਲੇ ਭਾਈ ਗੜ੍ਹੀਏ ਦਾ ਇਸ ਨਾਲ ਮਿਲਾਪ ਹੋਇਆ, ਜਦ ਕਿ ਭਾਈ ਗੜ੍ਹੀਆ ਪ੍ਰਚਾਰ ਲਈ ਕਸ਼ਮੀਰ ਨੂੰ ਜਾ ਰਿਹਾ ਸੀ। ਸੁਖਮਨੀ ਸਾਹਿਬ ਦਾ ਪਾਠ ਸੁਣਕੇ ਸ਼ਾਹ ਦੌਲਾ ਸਤਿਗੁਰੂ ਦਾ ਸ਼ਰਧਾਲੂ ਹੋ ਗਿਆ । ਇਹ ਸਤਿਗੁਰੂ ਦਾ ਦਰਸ਼ਨ ਕਰਕੇ ਨਿਹਾਲ ਹੋਇਆ। ਇਸ ਦਾ ਦੇਹਾਂਤ ਗੁਰੂ ਗੋਬਿੰਦ ਸਿੰਘ ਜੀ ਵੇਲੇ ਹੋਇਆ। ਇਸਨੇ ਗੁਰੂ ਸਾਹਿਬ ਨੂੰ 100 ਤੋਲੇ ਸੋਨਾ ਭੇਟ ਕੀਤਾ। ਇਸਦੇ ਨਾਂ ਤੋਂ ਹੀ ਗੁਜਰਾਤ ਦਾ ਨਾਂ ‘ਦੌਲਾ ਕੀ ਗੁਜਰਾਤ’ ਪਿਆ ਹੈ।
ਹ. ਪੁ. ––ਮ. ਕੋ.
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1132, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-09, ਹਵਾਲੇ/ਟਿੱਪਣੀਆਂ: no
ਸ਼ਾਹ ਦੌਲਾ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਸ਼ਾਹ ਦੌਲਾ : ਇਸ ਪ੍ਰਸਿੱਧ ਦਰਵੇਸ਼ ਦਾ ਜਨਮ 1581 ਈ. ਵਿਚ ਅਬਦੁਲ ਰਹੀਮ ਖ਼ਾਂ ਲੋਧੀ ਦੇ ਘਰ ਹੋਇਆ। ਬਚਪਨ ਵਿਚ ਹੀ ਮਾਂ (ਨਿਆਮਤ ਖ਼ਾਤੂਨ-ਖ਼ਾਨਦਾਰ ਸੁਲਤ ਸਾਰੰਗ ਗੱਖੜ) ਦੀ ਮੌਤ ਹੋ ਜਾਣ ਕਾਰਨ ਇਹ ਖ਼ੈਰਾਤ ਮੰਗਣ ਲਗ ਪਿਆ। ਇਸੇ ਦੌਰਾਨ ਹੀ ਇਕ ਅਮੀਰਜ਼ਾਦੇ ਮਹਿਤਾ ਕਿਸਾਨ ਨੇ ਗੋਦ ਲੈ ਲਿਆ ਅਤੇ ਇਸਦੀ ਸਿਆਣਪ ਤੋਂ ਪ੍ਰਭਾਵਿਤ ਹੋ ਕੇ ਇਸ ਨੂੰ ਆਪਣੇ ਤੋਸ਼ਾਖ਼ਾਨੇ ਦਾ ਇੰਚਾਰਜ ਬਣਾ ਦਿਤਾ। ਸ਼ਾਹ ਦੌਲਾ ਨੇ ਗ਼ਰੀਬਾਂ ਵਿਚ ਖ਼ੈਰਾਤ ਵੰਡ ਕੇ ਤੋਸ਼ਾਖ਼ਾਨਾ ਖਾਲੀ ਕਰ ਦਿਤਾ। ਇਸ ਤੇ ਨਰਾਜ਼ ਹੋ ਕੇ ਉਸ ਨੇ ਸ਼ਾਹ ਦੌਲਾ ਨੂੰ ਉਥੋਂ ਕੱਢ ਦਿੱਤਾ।
ਫਿਰ ਇਹ ਸਿਆਲਕੋਟ ਨੇੜੇ ਇਕ ਪਿੰਡ ਸੰਗਰੋਹੀ ਵਿਖੇ ਜਾ ਕੇ ਇਕ ਫ਼ਕੀਰ ਸ਼ਾਹ ਸੈਦਾ ਸਅਸੱਤ ਦਾ ਚੇਲਾ ਬਣਿਆ। ਇਕ ਚੰਗਾ ਸੇਵਕ ਅਤੇ ਈਮਾਨਦਾਰ ਕਾਮਾ ਹੋਣ ਕਾਰਨ ਇਸ ਨੂੰ ਉਸ ਫ਼ਕੀਰ ਦੀ ਮੌਤ ਮਗਰੋਂ ਗੱਦੀ ਤੇ ਬਿਠਾਇਆ ਗਿਆ। ਆਪਣੇ ਗੁਰੂ ਦੇ ਹੋਰਨਾਂ ਚੇਲਿਆਂ ਦੀ ਈਰਖਾ ਤੋਂ ਬਚਣ ਲਈ ਇਹ ਦਸ ਸਾਲ ਜੰਗਲਾਂ ਵਿਚ ਲੁਕਿਆ ਰਿਹਾ ਅਤੇ ਅੰਤ ਗੁਜਰਾਤ (ਪੰਜਾਬ) ਵਿਖੇ ਪੱਕੇ ਤੌਰ ਤੇ ਰਹਿਣ ਲਗ ਪਿਆ।
ਜਹਾਂਗੀਰ ਨੇ ਇਸ ਦੇ ਵਧਦੇ ਰਸੂਖ ਤੋਂ ਘਬਰਾ ਕੇ ਇਸ ਨੂੰ ਮਰਵਾਉਣਾ ਚਾਹਿਆ ਪਰੰਤੂ ਕਾਮਯਾਬ ਨਾ ਹੋਇਆ। ਧਾਰਮਿਕ ਬਿਰਤੀ ਵਾਲਾ ਹੋਣ ਦੇ ਨਾਲ ਨਾਲ ਇਸ ਨੇ ਕਈ ਸਮਾਜ ਸੁਧਾਰਕ ਕੰਮ ਵੀ ਕੀਤੇ। ਦਰਿਆਵਾਂ ਤੇ ਕਈ ਪੁਲ ਬਣਾਉਣ ਕਾਰਨ ਇਸਨੂੰ ਸ਼ਾਹ ਦੌਲਾ ਦਰਿਆਈ ਵੀ ਕਿਹਾ ਜਾਂਦਾ ਹੈ। ਭਾਈ ਗੜੀਆ ਜੋ ਉਸ ਸਮੇਂ ਪ੍ਰਚਾਰ ਕਰਨ ਲਈ ਕਸ਼ਮੀਰ ਗਿਆ ਹੋਇਆ ਸੀ, ਉਸ ਰਾਹੀਂ ਇਸ ਦਾ ਮਿਲਾਪ ਸ੍ਰੀ ਗੁਰੂ ਹਰਿਗੋਬਿੰਦ ਜੀ ਨਾਲ ਹੋਇਆ। ਉਸ ਸਮੇਂ ਤੋਂ ਹੀ ਇਹ ਗੁਰੂ ਜੀ ਦਾ ਸਿੱਖ ਬਣ ਗਿਆ। ਇਸ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ 100 ਤੋਲਾ ਸੋਨਾ ਭੇਟਾ ਕੀਤਾ।
ਸੰਨ 1676 ਵਿਚ ਇਸ ਦੀ ਮੌਤ ਗੁਜਰਾਤ ਵਿਖੇ ਹੋਈ। ਇਸ ਮਹਾਤਮਾ ਦੇ ਨਾਂ ਤੋਂ ਹੀ ਗੁਜਰਾਤ ਦਾ ਨਾਂ ‘ਦੌਲਾ ਕੀ ਗੁਜਰਾਤ’ ਪਿਆ ਹੈ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1073, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-11-02-30-37, ਹਵਾਲੇ/ਟਿੱਪਣੀਆਂ: ਹ. ਪੁ.––ਪੰ. ਵਿ. ਕੋ; ਗ. ਟ੍ਰਾ. ਕਾ :, ਮ. ਕੋ.; ਪੰ. ਲੋ. ਵਿ. ਕੋ. 3
ਸ਼ਾਹ ਦੌਲਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸ਼ਾਹ ਦੌਲਾ, ਪੁਲਿੰਗ : ਗੁਜਰਾਤ ਸ਼ਹਿਰ (ਪੰਜਾਬ) ਦੇ ਇੱਕ ਪਰਸਿੱਧ ਦਰਵੇਸ਼ ਦਾ ਨਾਂ
–ਸ਼ਾਹ ਦੌਲੇ ਦਾ ਚੂਹਾ, ਪੁਲਿੰਗ : ੧. ਸ਼ਾਹ ਦੌਲੇ ਦੀ ਕਬਰ ਦੀ ਸੁੱਖਣਾ ਤੋਂ ਪੈਦਾ ਹੋਇਆ ਬੱਚਾ; ੨. ਛੋਟੇ ਜੇਹੇ ਸਿਰ ਤੇ ਘੱਟ ਅਕਲ ਵਾਲਾ ਮਨੁੱਖ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 510, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-14-12-22-57, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First