ਸ਼ਿੰਗਾਰ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸ਼ਿੰਗਾਰ (ਨਾਂ,ਪੁ) ਗਹਿਣੇ, ਕੱਪੜੇ, ਦੰਦਾਸਾ, ਬਿੰਦੀ, ਕੱਜਲ ਆਦਿ ਵਸਤਾਂ ਨਾਲ ਕੀਤੀ ਸਰੀਰਕ ਸਜਾਵਟ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4402, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸ਼ਿੰਗਾਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸ਼ਿੰਗਾਰ [ਨਾਂਪੁ] ਸਜਾਵਟ, ਸ਼ੋਭਾ; ਕਵਿਤਾ ਦੇ ਨੋਂ ਰਸਾਂ ਵਿੱਚੋਂ ਇੱਕ ਰਸ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4396, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸ਼ਿੰਗਾਰ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸ਼ਿੰਗਾਰ, (ਸੰਸਕ੍ਰਿਤ : ਸ਼ਿੰਗਾਰ) / ਪੁਲਿੰਗ : ੧. ਗਹਿਣੇ ਕੱਪੜੇ ਮਿੱਸੀ ਦੰਦਾਸਾ ਬਿੰਦੀ ਆਦਿ ਚੀਜ਼ਾਂ; ੨. ਸਜਾਵਟ, ਸ਼ੋਭਾ; ੩. (ਸਾਹਿਤ) ਕਵਿਤਾ ਦੇ ਨੌ ਰਸਾਂ ਵਿਚੋਂ ਇੱਕ ਰਸ

–ਸ਼ਿੰਗਾਰ ਕਮਰਾ, ਪੁਲਿੰਗ : ਡਰੈਸਿੰਗ ਰੂਮ, ਕਮਰਾ ਜਿਸ ਵਿੱਚ ਸ਼ਿੰਗਾਰ ਦਾ ਸਾਮਾਨ ਰੱਖਿਆ ਹੋਵੇ

–ਸ਼ਿੰਗਾਰਦਾਨ, ਪੁਲਿੰਗ : ਡੱਬਾ ਜਿਸ ਵਿੱਚ ਸ਼ੀਸ਼ਾ ਕੰਘੀ ਆਦਿ ਸ਼ਿੰਗਾਰ ਦਾ ਸਾਮਾਨ ਰੱਖਿਆ ਹੁੰਦਾ ਹੈ

–ਸ਼ਿੰਗਾਰ ਪੱਟੀ, ਇਸਤਰੀ ਲਿੰਗ : ਇੱਕ ਗਹਿਣਾ ਜੋ ਇਸਤਰੀਆਂ ਵਾਲਾਂ ਦੀਆਂ ਪੱਟੀਆਂ ਤੇ ਪਹਿਨਦੀਆਂ ਹਨ, ਦਾਉਣੀ

–ਸ਼ਿੰਗਾਰਨਾ, ਕਿਰਿਆ ਸਕਰਮਕ : ਸ਼ਿੰਗਾਰ ਕਰਨਾ, ਸਜਾਉਣਾ, ਸੋਹਣੇ ਕੱਪੜੇ ਗਹਿਣੇ ਆਦਿ ਪਾ ਕੇ ਸਰੀਰ ਨੂੰ ਸਜਾਉਣਾ, ਸਜਾਵਟ ਕਰਨਾ

–ਸ਼ਿੰਗਾਰੀ, ਵਿਸ਼ੇਸ਼ਣ : ੧. ਸਜਾਈ ਹੋਈ,ਸਵਾਰੀ ਹੋਈ; ੨. ਸ਼ਿੰਗਾਰ ਕਰਨ ਵਾਲਾ, ਸਵਾਰਨ ਵਾਲਾ

–ਸ਼ਿੰਗਾਰੂ, ਵਿਸ਼ੇਸ਼ਣ : ਸ਼ਿੰਗਾਰ ਕਰਨ ਵਾਲਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1661, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-17-03-40-18, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.