ਸ਼ੇਖ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Sheikh, sheik (ਸੋਏਇਖ) ਸ਼ੇਖ: ਇਕ ਅਰਬ ਪਰਵਾਰ ਜਾਂ ਕਬੀਲੇ ਦਾ ਸਰਦਾਰ ਪਰ ਇਹ ਹਮੇਸ਼ਾਂ ਸਤਿਕਾਰ ਵਜੋਂ ਪ੍ਰਯੋਗ ਕੀਤਾ ਜਾਂਦਾ ਹੈ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13146, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਸ਼ੇਖ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸ਼ੇਖ, (ਅਰਬੀ) / ਪੁਲਿੰਗ : ੧.  ਬੁੱਢਾ ਆਦਮੀ, ਅਰਬ ਕਬੀਲਿਆਂ ਦਾ ਸਰਦਾਰ;੨. ਮੁਸਲਮਾਨਾਂ ਦਾ ਸਰਦਾਰ; ੩.  ਮੁਸਲਮਾਨਾਂ ਦੀ ਇੱਕ ਖਾਸ ਜਾਤ (ਖੋਜੋ) ਜੋ ਹਿੰਦੂਆਂ ਤੋਂ ਮੁਸਲਮਾਨ ਹੋਏ ਸੀ। ਇਹ ਸ਼ੇਖ ਅਖਵਾਉਂਦੇ ਹਨ; ੪. ਅਧਿਆਤਮਕ ਵਿਦਿਆ ਵਿੱਚ ਪਰਬੀਣ; ੫.  ਮੁਰਸ਼ਦ, ਪੀਰ (ਸ਼ੇਖ ਫਰੀਦ); ੬. ਇੱਜ਼ਤ ਨਾਲ ਬੁਲਾਉਣ ਦਾ ਸ਼ਬਦ। ਇਹ ਪਦ ਸਯੱਦਾਂ ਤੋਂ ਬਿਨਾਂ ਹੋਰ ਸਭ ਮੁਸਲਮਾਨਾਂ ਦੇ ਨਾਂ ਨਾਲ ਵਰਤਿਆ ਜਾਂਦਾ ਹੈ; ੭. ਭਰਾਈ ਮਰਾਸੀਆਂ ਦੇ ਨੇੜੇ ਲਗਦੀ ਇੱਕ ਕਮੀਣ ਜਾਤ ਜਿਨ੍ਹਾਂ ਦਾ ਕੰਮ ਢੋਲ ਵਜਾਉਣਾ ਜਾਂ ਢੋਲ ਸਰੰਗੀ ਨਾਲ ਕਿੱਸੇ ਗਾ ਕੇ ਮੰਗਣਾ ਤੇ ਵਾਰਾਂ ਗਾਉਣਾ ਹੈ

–ਸ਼ੇਖਣੀ, ਇਸਤਰੀ ਲਿੰਗ : ਸ਼ੇਖ ਦੀ ਤੀਵੀਂ, ਸ਼ੇਖਾਣੀ

–ਸ਼ੇਖਨ, ਪੁਲਿੰਗ : ਸ਼ੇਖ, ਪੀਰ, ਮੁਰਸ਼ਦ, ਸ਼ੇਖ ਦਾ ਬਹੁ ਵਚਨ

–ਸ਼ੇਖ ਚਿੱਲੀ, ਪੁਲਿੰਗ : ੧.  ਇੱਕ ਫਰਜ਼ੀ ਅਹਿਮਕ ਜਿਸ ਦੀ ਬੇਵਕੂਫੀ ਦੀਆਂ ਕਹਾਣੀਆਂ ਲੋਕਾਂ ਵਿੱਚ ਆਮ ਪਰਚਲਤ ਹਨ;੨. ਕੋਈ ਜੋ ਮਨ ਦੀਆਂ ਖੇਪਾਂ ਲੱਦਣ ਜਾਂ ਹਵਾਈ ਕਿਲ੍ਹੇ ਉਸਾਰਨ ਦਾ ਆਦੀ ਹੋਵੇ

–ਸ਼ੇਖਾਣੀ, ਇਸਤਰੀ ਲਿੰਗ : ਸ਼ੇਖ ਦੀ ਤੀਵੀਂ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3315, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-16-01-25-06, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.