ਸਤ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਤ [ਨਾਂਪੁ] ਰਸ , ਨਿਚੋੜ, ਤੱਤ; ਤਾਕਤ, ਜ਼ੋਰ, ਹਿੰਮਤ; ਪਾਕੀਜ਼ਗੀ, ਇਸਤਰੀ-ਧਰਮ; ਸੱਚ, ਪਵਿੱਤਰਤਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 55177, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸਤ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਤ. ਸੰ. सत्. ਸੰਗ੍ਯਾ—ਸੱਚ. ਸਤ੍ਯ। ੨ ਪਤਿਵ੍ਰਤ. “ਬਿਨੁ ਸਤ ਸਤੀ ਹੋਇ ਕੈਸੇ ਨਾਰਿ?” (ਗਉ ਕਬੀਰ) ੩ ਪਰਮਾਤਮਾ. ਬ੍ਰਹ~ਮ। ੪ ਆਦਰ. ਸਨਮਾਨ। ੫ ਸਤੋਗੁਣ. “ਰਜ ਤਮ ਸਤ ਕਲ ਤੇਰੀ ਛਾਇਆ.” (ਮਾਰੂ ਸੋਲਹੇ ਮ: ੧) ੬ ਵਿ—ਸਾਧੁ. ਭਲਾ। ੭ ਪੂਜ੍ਯ। ੮ ਪ੍ਰਸ਼ੰਸਿਤ. ਸਲਾਹਿਆ ਹੋਇਆ। ੯ ਪ੍ਰਤੱਖ. ਵਿਦ੍ਯਮਾਨ। ੧੦ ਸੰ. सत्य—ਸਤ੍ਯ. ਸੰਗ੍ਯਾ—ਸਤਯੁਗ। ੧੧ ਸੁਗੰਦ. ਕਸਮ। ੧੨ ਸਿੱਧਾਂਤ. ਤਾਤਪਰਯ। ੧੩ ਤਪੋਲੋਕ ਤੋਂ ਉੱਪਰਲਾ ਲੋਕ. ਬ੍ਰਹਮਲੋਕ। ੧੪ ਸੰ. सत्व—ਸਤ੍ਵ ਪ੍ਰਾਣ. “ਚੰਦ ਸਤ ਭੇਦਿਆ, ਨਾਦ ਸਤ ਪੂਰਿਆ, ਸੂਰ ਸਤ ਖੋੜਸਾ ਦਤੁ ਕੀਆ.” (ਮਾਰੂ ਜੈਦੇਵ) ਚੰਦ੍ਰਮਾ ਨਾੜੀ ਦ੍ਵਾਰਾ ਸ੍ਵਾਸ ਅੰਦਰ ਕੀਤੇ, ਓਅੰਨਾਦ (ਧੁਨਿ) ਨਾਲ ਪ੍ਰਾਣਾਂ ਨੂੰ ਠਹਿਰਾਇਆ, ਸੂਰਜ ਦੀ ਨਾੜੀ ਦ੍ਵਾਰਾ ਸੋਲਾਂ ਵਾਰ ਓਅੰ ਧੁਨਿ ਨਾਲ ਬਾਹਰ ਕੱਢਿਆ. ਅਰਥਾਤ—ਪੂਰਕ ਕੁੰਭਕ ਅਤੇ ਰੇਚਕ ਕੀਤਾ। ੧੫ ਜੀਵਾਤਮਾ । ੧੬ ਮਨ । ੧੭ ਬਲ । ੧੮ ਅਰਕ. ਸਾਰ. ਨਿਚੋੜ। ੧੯ ਸੁਭਾਉ। ੨੦ ਉਮਰ । ੨੧ ਧਨ । ੨੨ ਉਤਸਾਹ। ੨੩ ਧੀਰਜ । ੨੪ ਜੀਵਨ. ਜ਼ਿੰਦਗੀ। ੨੫ ਧਰਮ । ੨੬ ਪੁੰਨ. “ਸਤੀ ਪਾਪ ਕਰਿ ਸਤ ਕਮਾਹਿ.” (ਮ: ੧ ਵਾਰ ਰਾਮ ੧) ੨੭ ਸੰ. सप्त—ਸਪ੍ਤ. ਸਾਤ. “ਪੰਦ੍ਰਹਿ ਥਿਤੀਂ ਤੈ ਸਤ ਵਾਰ.” (ਬਿਲਾ ਮ: ੩ ਵਾਰ ੭) ੨੮ ਸੰ. शत—ਸ਼ਤ. ਸੌ. “ਰੇ ਜਿਹਵਾ ਕਰਉ ਸਤ ਖੰਡ । ਜਾਮਿ ਨ ਉਚਰਹਿ ਸ੍ਰੀ ਗੋਬਿੰਦ ॥” (ਭੈਰ ਨਾਮਦੇਵ) ੨੯ ਨਿਘੰਟੁ ਵਿੱਚ ਸ਼ਤ ਦਾ ਅਰਥ ਅਨੰਤ ਭੀ ਹੈ, ਜਿਵੇਂ ਸਹਸ੍ਰ ਸ਼ਬਦ ਬੇਅੰਤ (ਅਗਣਿਤ) ਅਰਥ ਵਿੱਚ ਆਇਆ ਹੈ। ੩੦ ਸਤਲੁਜ ਦਾ ਸੰਖੇਪ ਭੀ ਸਤ ਸ਼ਬਦ ਵਰਤਿਆ ਹੈ, ਯਥਾ—“ਸਤ ਸਬਦਾਦਿ ਬਖਾਨਕੈ ਈਸਰਾਸਤ੍ਰ ਕਹਿ ਅੰਤ.” (ਸਨਾਮਾ) ਸ਼ਤਦ੍ਰਵ ਦਾ ਈਸ਼ ਵਰੁਣ , ਉਸ ਦਾ ਅਸਤ੍ਰ ਫਾਸੀ । ੩੧ ਸ਼ਸਤ੍ਰਨਾਮਮਾਲਾ ਵਿੱਚ ਕਿਸੇ ਲਿਖਾਰੀ ਨੇ ਸੁਤ ਦੀ ਥਾਂ ਭੀ ਸਤ ਸ਼ਬਦ ਲਿਖ ਦਿੱਤਾ ਹੈ, ਯਥਾ—“ਸਭ ਸਮੁਦ੍ਰ ਕੇ ਨਾਮ ਲੈ ਅੰਤ ਸ਼ਬਦ ਸਤ ਦੇਹੁ.” (੯੫) ਅਸਲ ਵਿੱਚ ਸਮੁਦ੍ਰਸੁਤ ਚੰਦ੍ਰਮਾ ਹੈ. ਅਰ—“ਪ੍ਰਿਥਮ ਪਵਨ ਕੇ ਨਾਮ ਲੈ ਸਤ ਪਦ ਬਹੁਰ ਬਖਾਨ.” ਪਵਨਸੁਤ ਭੀਮਸੇਨ ਹੈ। ੩੨ ਵਿਸ਼ੇ ਨਿਰਣੇ ਲਈ ਦੇਖੋ, ਸਤਿ, ਸੱਤ, ਸਤ੍ਯ ਅਤੇ ਸਪਤ ਸ਼ਬਦ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 54975, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no
ਸਤ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਸਤ (ਸੰ.। ਸੰਸਕ੍ਰਿਤ ਸਤ੍ਤਵ) ਤ੍ਰੈਗੁਣਾਂ ਵਿਚੋਂ ਤੀਸਰਾ ਗੁਣ , ਸਤੋ ਗੁਣ। ਇਹ ਨੇਕੀ ਦਾ ਗੁਣ ਹੈ, ਇਸ ਦੇ ਆਯਾਂ ਜੀਵ ਨੇਕ , ਸਖੀ , ਸਦਾਚਾਰੀ, ਪਵਿਤ੍ਰ , ਸੁਹਿਰਦ ਹੋ ਜਾਂਦਾ ਹੈ। ਮਨ ਟਿਕਦਾ ਹੈ, ਸ਼ਾਂਤੀ ਦਾ ਰਸ ਆਉਂਦਾ ਹੈ। ਯਥਾ-‘ਰਜ ਗੁਣ ਤਮ ਗੁਣ ਸਤ ਗੁਣ ਕਹੀਐ ਇਹ ਤੇਰੀ ਸਭ ਮਾਇਆ ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 54810, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਸਤ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸਤ, (ਸੰਸਕ੍ਰਿਤ) / ਪੁਲਿੰਗ : ੧. ਸੱਚਾ ਧਰਮ, ਤੀਵੀਆਂ ਦਾ ਆਪਣਾ ਪਤੀਬਰਤਾ ਜਾਂ ਸਦਾਚਾਰਕ ਪਵਿੱਤਰਤਾ ਧਰਮ; ੨. ਈਮਾਨਦਾਰੀ, ਨੇਕੀ, ਵਫਾ਼ਦਾਰੀ, ਸੱਚ, ਧਰਮ; ੩. ਦ੍ਰਿੜ੍ਹਤਾ, ਸਥਿਰ-ਭਾਵਨਾ; ੧. ਸੱਚਾ; ੨. ਸਾਧੂ, ਸੱਜਣ, ਭਲਾਮਾਣਸ; ੩. ਸ਼ਰੇਸ਼ਟ, ਉੱਤਮ, ਅੱਛਾ, ਚੰਗਾ; ੪. ਸਥਾਈ, ਟਿਕਾਉ ਵਾਲਾ) ਸਮਾਸੀ ਸ਼ਬਦ : ਸਤਸੰਗ, ਸਤਸਰੂਪ, ਸਤਕਰਮ, ਸਤਪੁਰਖ, ਸਤਬਾਦ, ਸਤਵਚਨ, ਸਤਵੰਤ)
–ਸਤ ਕਾਇਮ ਰਖਣਾ, ਮੁਹਾਵਰਾ : ੧. ਪਤੀਬਰਤਾ ਰਹਿਣਾ, ਤੀਵੀਂ ਦਾ ਆਪਣੇ ਧਰਮ ਨੂੰ ਬਚਾਈ ਰਖਣਾ, ਵਿਭਚਾਰ ਤੋਂ ਬਚਣਾ; ੨. ਈਮਾਨਦਾਰ ਜਾਂ ਦਿਆਨਤਦਾਰੀ ਵਿਚ ਫਰਕ ਨਾ ਲਿਆਉਣਾ; ੩. ਬਚਨ ਪਾਲਣਾ ਕੌਲ ਨਾ ਹਾਰਨਾ
–ਸਤ ਤੇ ਕਾਇਮ ਰਹਿਣਾ, ਮੁਹਾਵਰਾ : ਪਤੀਬਰਤਾ ਧਰਮ ਤੇ ਦ੍ਰਿੜ੍ਹ ਰਹਿਣਾ, ਪਤੀ ਤੋਂ ਸਿਵਾ ਕਿਸੇ ਹੋਰ ਪੁਰਸ਼ ਦਾ ਖਿਆਲ ਤੱਕ ਨਾ ਕਰਨਾ, ਧਰਮ ਨਾ ਗਵਾਉਣਾ, ਈਮਾਨਦਾਰ ਰਹਿਣਾ, ਦਿਆਨਤਦਾਰੀ ਪਾਲਣਾ
–ਸਤ ਤੋੜਨਾ, ਮੁਹਾਵਰਾ : ਕਿਸੇ ਔਰਤ ਨਾਲ ਜ਼ਬਰਦਸਤੀ ਕਰਨਾ
–ਸਤ ਭੰਗ ਕਰਨਾ, ਮੁਹਾਵਰਾ : ਪਤੀਬਰਤਾ ਇਸਤਰੀ ਨਾਲ ਮੰਦਾ ਕੰਮ ਕਰਨਾ
–ਸਤ ਰੱਖਣਾ, ਮੁਹਾਵਰਾ : ੧. ਧਰਮ ਬਚਾਉਣਾ, ਪਰਾਏ ਬੰਦੇ ਦਾ ਸਾਇਆ ਨਾ ਪੈਣ ਦੇਣਾ, ਪਤੀਬਰਤ ਧਰਮ ਤੇ ਕਾਇਮ ਰਹਿਣਾ, ੨. ਬਹੁਤਾ ਚਿਰ ਤਗਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 22017, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-05-10-04-43-48, ਹਵਾਲੇ/ਟਿੱਪਣੀਆਂ:
ਸਤ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸਤ (ਸੰਸਕ੍ਰਿਤ : ਚਤ੍ਹ) / ਪੁਲਿੰਗ : ੧. ਕਿਸੇ ਪਦਾਰਥ ਦਾ ਅਸਲੀ ਤੱਤ, ਜੌਹਰ, ਰਸ, ਨਿਚੋੜ ਜਿਵੇਂ ਮੁਲੱਠੀ ਨਿੰਬੂ ਜਾਂ ਗਿਲੋ ਦਾ ਸਤ (ਲਾਗੂ ਕਿਰਿਆ : ਕੱਢਣਾ) ੨. ਤਾਕਤ, ਸਮਰਥਾ, ਜੀਉਣ ਸ਼ਕਤੀ
–ਸਤ ਕੱਢਣਾ, ਸਤ ਖਿੱਚਣਾ, ਮੁਹਾਵਰਾ : ਸ਼ਕਤੀ ਨਾ ਰਹਿਣ ਦੇਣਾ, ਵਿਚ ਕੁਝ ਨਾ ਛੱਡਣਾ, ਨਿਸਾਤਲ ਘਤਣਾ
–ਸਤ ਛਡਣਾ, ਮੁਹਾਵਰਾ : ਹਿੰਮਤ ਹਾਰਨਾ
–ਸਤ ਨਾ ਰਹਿਣਾ, ਮੁਹਾਵਰਾ : ਹਿੰਮਤ ਜਾਂਦੀ ਰਹਿਣਾ, ਬਹੁਤ ਲਿੱਸੇ ਮਾਂਦੇ ਹੋਣਾ
–ਸਤ ਨਿਕਲਣਾ, ਮੁਹਾਵਰਾ : ਨਿੱਸਲ ਹੋ ਜਾਣਾ, ਤਾਕਤ ਨਾ ਰਹਿਣਾ, ਸਾਰ ਨਾ ਰਹਿਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 22016, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-05-10-04-44-04, ਹਵਾਲੇ/ਟਿੱਪਣੀਆਂ:
ਸਤ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸਤ, ਵਿਸ਼ੇਸ਼ਣ : ਸੱਤ ਦੀ ਸੰਖਿਆ ਦਾ ਨਰਮ ਉਚਾਰਣ (ਸਮਾਸੀ ਸ਼ਬਦ : ਸਤਸਈ, ਸਤਨਾਜਾ; ਸਤਮਜਲਾ ਆਦਿ)
–ਸਤ ਪੁਤਾ, ਵਿਸ਼ੇਸ਼ਣ : ਸੱਤਾਂ ਪੁੱਤਰਾਂ ਵਾਲਾ
–ਸਤਮਾਹਾਂ, ਵਿਸ਼ੇਸ਼ਣ : ਸੱਤਵੇਂ ਮਹੀਨੇ ਜੰਮ ਪਿਆ ਹੋਇਆ
–ਸਤ ਰਿਖੀ, ਪੁਲਿੰਗ : ੧. ਪਹਾੜ ਦਿਸ਼ਾ ਵੱਲ ਅਕਾਸ਼ ਮੰਡਲ ਤੇ ਚਮਕਣ ਵਾਲੇ ਉਨ੍ਹਾਂ ਸੱਤ ਤਾਰਿਆਂ ਦਾ ਸਮੂਹ ਜੋ ਧਰੂ ਤਾਰੇ ਦੇ ਦੁਆਲੇ ਭਉਂਦੇ ਦਿਖਾਈ ਦਿੰਦੇ ਹਨ; ੨. ਪੁਰਾਣਾਂ ਜਾਂ ਹਿੰਦੂ ਮਿਥਿਹਾਸ ਅਨੁਸਾਰ ਮਹਾਂਭਾਰਤ ਦੇ ਸੱਤ ਰਿਸ਼ੀ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 22016, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-05-11-12-27-28, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First