ਸਥਾਨਕ ਭਾਸ਼ਾ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਸਥਾਨਕ ਭਾਸ਼ਾ: ਇਸ ਸੰਕਲਪ ਦੀ ਵਰਤੋਂ ਸਮਾਜ-ਭਾਸ਼ਾ ਵਿਗਿਆਨ ਵਿਚ ਕੀਤੀ ਜਾਂਦੀ ਹੈ। ਕਿਸੇ ਇਕ ਭਾਸ਼ਾਈ ਖਿੱਤੇ ਵਿਚ ਸਥਾਨਕ ਲੋਕਾਂ ਦੁਆਰਾ ਵਰਤੀ ਜਾਣ ਵਾਲੀ ਭਾਸ਼ਾ ਜਾਂ ਉਪਭਾਸ਼ਾ ਨੂੰ ਸਥਾਨਕ ਭਾਸ਼ਾ ਦਾ ਦਰਜਾ ਦਿੱਤਾ ਜਾਂਦਾ ਹੈ। ਇਸ ਸੰਕਲਪ ਨੂੰ ਕਈ ਵਾਰ ਕੇਂਦਰੀ ਭਾਸ਼ਾ ਅਤੇ ਬੋਲ-ਚਾਲ ਦੀ ਭਾਸ਼ਾ ਆਦਿ ਸੰਕਲਪਾਂ ਨਾਲ ਟਾਕਰੇ ਵਾਸਤੇ ਵੀ ਵਰਤਿਆ ਜਾਂਦਾ ਹੈ। ਪਿਜਿਨ ਭਾਸ਼ਾਵਾਂ ਨੂੰ ਕਈ ਵਾਰ Contact Vernacular ਵੀ ਕਿਹਾ ਜਾਂਦਾ ਹੈ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 1173, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.