ਸਨੌਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਨੌਰ. ਪਟਿਆਲੇ ਤੋਂ ਪੂਰਵ ਚਾਰ ਮੀਲ ਤੇ ਇੱਕ ਪੁਰਾਣਾ ਨਗਰ. ਬਾਬਰ ਨੇ ਇਸ ਨਾਲ ੮੪ ਪਿੰਡ ਲਾ ਕੇ ਪਰਗਨੇ ਦਾ ਹਾਕਿਮ ਮਲਿਕ ਬਹਾਉੱਦੀਨ ਖੋਖਰ ਨੂੰ ਥਾਪਿਆ ਸੀ. ਪ੍ਰਤਾਪੀ ਬਾਬਾ ਆਲਾ ਸਿੰਘ ਨੇ ਇਸ ਨੂੰ ਪਟਿਆਲੇ ਦੇ ਰਾਜ ਵਿੱਚ ਮਿਲਾਇਆ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2631, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸਨੌਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ

ਸਨੌਰ : ਇਹ ਇਤਿਹਾਸਕ ਕਸਬਾ ਪਟਿਆਲੇ ਜ਼ਿਲ੍ਹੇ ਵਿਚ ਪਟਿਆਲਾ ਸ਼ਹਿਰ ਤੋਂ 6 ਕਿ. ਮੀ. ਦੱਖਣ-ਪੂਰਬ ਵੱਲ ਸਥਿਤ ਹੈ। ਬਾਬਰ ਦੇ ਸਮੇਂ ਇਥੋਂ ਦਾ ਹਾਕਮ ਮਲਕ ਬਹਾਉੱਦੀਨ ਖੋਖਰ ਸੀ। ਸਨੌਰ ਨਾਲ 84 ਪਿੰਡ ਹੋਰ ਲਗਦੇ ਸਨ। ਇਸੇ ਕਾਰਨ ਇਸ ਖੇਤਰ ਦਾ ਨਾਂ ਚੌਰਾਸੀ ਪੈ ਗਿਆ ਸੀ। ਸੰਨ 1748 ਵਿਚ ਇਥੋਂ ਦਾ ਹਾਕਮ ਮੁਹੰਮਦ ਸਲਾਹ ਖੋਖਰ ਮਹਾਰਾਜਾ ਆਲਾ ਸਿੰਘ ਦੀ ਸ਼ਰਨ ਆ ਗਿਆ। ਉਸ ਨੇ ਸਨੌਰ ਸਰਦਾਰ ਗੁਰਬਖਸ਼ ਸਿੰਘ ਕਾਲੇਕਾ ਨੂੰ, ਜੋ ਮਾਈ ਫ਼ਤੋ ਦਾ ਭਰਾ ਸੀ, ਸੰਭਾਲ ਦਿਤਾ। ਇੱਥੇ ਅਬਦੁਲ ਫ਼ਤਹਿ ਦਰਵੇਸ਼ ਦੇ ਉਰਸ ਸਮੇਂ ਮੇਲਾ ਰਬੀ ਉੱਸਾਨੀ ਦੇ ਮਹੀਨੇ ਲਗਦਾ ਸੀ।

          ਇਥੋਂ ਦੀ ਮਿਰਚ ਬਹੁਤ ਪ੍ਰਸਿੱਧ ਹੈ ਜੋ ਪੀਲੇ ਰੰਗ ਦੀ ਪਤਲੀ ਤੇ ਬਹੁਤ ਕੌੜੀ ਹੁੰਦੀ ਹੈ। ਸਨੌਰ ਦੇ ਪੇਉਂਦੀ ਬੇਰ ਵੀ ਮਸ਼ਹੂਰ ਹਨ।

          ਆਬਾਦੀ––13, 148 (1981)

          30˚ 15' ਉ. ਵਿਥ.; 76˚ 25' ਪੂ. ਲੰਬ.

          ਹ. ਪੁ.––ਇੰਪ. ਗ. ਇੰਡ. 22 : 27; ਤਾਰੀਖ ਪਟਿਆਲਾ ਪੰਨਾ 49 : ਜੁਗਰਾਫੀਆ ਰਿਆਸਤ  ਪਟਿਆਲਾ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2117, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-01, ਹਵਾਲੇ/ਟਿੱਪਣੀਆਂ: no

ਸਨੌਰ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਸਨੌਰ : ਪੰਜਾਬ ਦਾ ਇਹ ਇਤਿਹਾਸਕ ਕਸਬਾ ਪਟਿਆਲਾ ਸ਼ਹਿਰ ਤੋਂ 6 ਕਿ. ਮੀ. ਦੱਖਣ-ਪੂਰਬ ਵੱਲ ਸਥਿਤ ਹੈ। ਬਾਬਰ ਦੇ ਰਾਜ ਕਾਲ ਸਮੇਂ ਮਲਕ ਬਹਾਉਦੀਨ ਖੋਖਰ ਇਥੋਂ ਦਾ ਹਾਕਮ ਸੀ ਜਿਸ ਨੇ ਇਸ ਦੇ ਨਾਲ ਲਗਦੇ 84 ਹੋਰ ਪਿੰਡ ਇਸ ਵਿਚ ਸ਼ਾਮਲ ਕਰ ਲਏ ਜਿਸ ਕਰ ਕੇ ਇਸ ਪਰਗਣੇ ਦਾ ਨਾਮ ਚੌਰਾਸੀ ਪੈ ਗਿਆ। ਸੰਨ 1784 ਵਿਚ ਬਾਬਾ ਆਲਾ ਸਿੰਘ ਨੇ ਇਸ ਉੱਤੇ ਕਬਜ਼ਾ ਕਰ ਲਿਆ। ਪਟਿਆਲਾ ਨੂੰ ਆਪਣੀ ਨਵੀਂ ਰਾਜਧਾਨੀ ਬਣਾਉਣ ਉਪਰੰਤ ਬਾਬਾ ਆਲਾ ਸਿੰਘ ਨੇ ਸਨੌਰ, ਮਾਈ ਫੱਤੋ ਦੇ ਭਰਾ ਸਰਦਾਰ ਗੁਰਬਖਸ਼ ਸਿੰਘ ਕਾਲੇਕਾ ਨੂੰ ਸੰਭਾਲ ਦਿੱਤਾ। ਇਥੋਂ ਦਾ ਅਬਦੁਲ ਫ਼ਤਿਹ ਦਰਵੇਸ਼ ਦੇ ਉਰਸ ਦਾ ਮੇਲਾ ਬਹੁਤ ਪ੍ਰਸਿੱਧ ਹੈ।

        ਸਨੌਰੀ ਬੇਰ ਤੇ ਸਨੌਰੀ ਮਿਰਚ ਬਹੁਤ ਮਸ਼ਹੂਰ ਹਨ।

        ਆਬਾਦੀ – 16,400 (1991)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1680, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-08-03-37-28, ਹਵਾਲੇ/ਟਿੱਪਣੀਆਂ: ਹ. ਪੁ.––ਇੰਪ. ਗ. ਇੰਡ. 22:27; ਪੰਜਾਬ ਦਾ ਅੰਕੜਾ ਸਾਰ-1993.

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.