ਸਮਾਈ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਮਾਈ [ਨਾਂਇ] ਗੁੰਜਾਇਸ਼, ਵਿਤ; ਸੁਲਾਹ [ਨਾਂਇ] (ਗਣਿ) ਆਇਤਨ, ਘਣਫਲ਼


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3642, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਮਾਈ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਮਾਈ. ਸੰਗ੍ਯਾ—ਸ਼ਾਂਤਿ. ਸਹਿਨਸ਼ੀਲਤਾ. ਸ਼ਾਮ੍ਯ। ੨ ਵ੍ਯਾਪ੍ਤਿ. “ਘਟਿ ਘਟਿ ਰਹਿਆ ਸਮਾਈ.” (ਮਲਾ ਅ: ਮ: ੧) ੩ ਲਯਤਾ. ਲੀਨਤਾ. “ਉਪਜੈ ਨਿਪਜੈ ਨਿਪਜਿ, ਸਮਾਈ.” (ਗਉ ਕਬੀਰ) ਸਮਾਉਂਦਾ (ਲੈ ਹੁੰਦਾ) ਹੈ। ੪ ਫ਼ਾਸ਼ਨਵਾਈ. ਸੁਣਵਾਈ. ਸੁਣਨ ਦੀ ਕ੍ਰਿਯਾ. “ਮੋਹਿ ਅਨਾਥ ਕੀ ਕਰਹੁ ਸਮਾਈ.” (ਗਉ ਮ: ੫) ੫ ਸੰ. समायिन्. ਵਿ—ਨਾਲ ਜਾਣ ਵਾਲਾ. ਇੱਕ ਨਾਲ ਮਿਲਣ ਵਾਲਾ। ੬ ਦੇਖੋ, ਸਰਣਿ ਸਮਾਈ। ੭ ਦੇਖੋ, ਸਮਾਇ ੭ ਅਤੇ ੮. “ਡਰੇ ਸੇਖ ਜੈਸੇ ਸਮਾਈ ਸਮਾਏ.” (ਚਰਿਤ੍ਰ ੩੩੫) ਮੈਦਾਨ ਜੰਗ ਵਿੱਚ ਸ਼ੇਖ ਐਸੇ ਡਾਰੇ (ਲਿਟਾਏ) ਮਾਨੋ ਰਾਗ ਸੁਣਨ ਵਾਲੇ ਮਸ੍ਤ ਹੋਏ ਪਏ ਹਨ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3330, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸਮਾਈ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਸਮਾਈ (ਗੁ.। ਦੇਖੋ , ‘ਸਮਾਇ’) ੧. ਸਮਾਈ ਕਰਨ ਵਾਲੇ। ਯਥਾ- ‘ਸਰਣਿ ਸਮਾਈ ਦਾਸ ਹਿਤ’ ਸ਼ਰਣ ਆਇਆਂ ਦੀ ਸਮਾਈ ਕਰਨ ਵਾਲੇ ਦਾਸਾਂ ਦੇ ਹਿਤੂ।

੨. ਸਮਾਵਣ ਵਾਲੇ। ਯਥਾ-‘ਸਰਬ ਸਮਾਈ’ ਸਾਰਿਆਂ ਵਿੱਚ ਸਮਾਵਣ ਵਾਲੇ (ਹਰੀ)।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3048, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਸਮਾਈ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਮਾਈ, :  ੧. ਗੁੰਜਾਇਸ਼, ਫੈਲਾਉ, ਵਿਤ; ੨. ਹੌਸਲਾ, ਧੀਰਜ; ੩. ਸੁਲ੍ਹਾ; ੪. ਖਪਤ; ੫. ਗੁਜ਼ਾਰਾ, ਨਿਰਬਾਹ (ਲਾਗੂ ਕਿਰਿਆ : ਹੋਣਾ, ਕਰਨਾ)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1038, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-07-02-36-04, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.