ਸਰਵਣ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਰਵਣ (ਨਾਂ,ਪੁ) ਮਾਤਾ-ਪਿਤਾ ਦੀ ਸੇਵਾ ਕਰਨ ਵਿੱਚ ਅਦੁੱਤੀ, ਨੇਤਰਹੀਣ ਅੰਧਕ ਰਿਖੀ ਦਾ ਪੁੱਤਰ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7907, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਸਰਵਣ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਰਵਣ [ਨਾਂਪੁ] ਸੁਣਨ ਦਾ ਭਾਵ; ਅੰਧਨ ਰਿਸ਼ੀ ਦਾ ਪੁੱਤਰ; ਆਗਿਆਕਾਰ ਪੁੱਤਰ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7902, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸਰਵਣ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਰਵਣ. ਦੇਖੋ, ਸ੍ਰਵਣ । ੨ ਨੇਤ੍ਰਹੀਣ ਅੰਧਕ ਵੈਸ਼੍ਯ ਰਿਖੀ ਦਾ ਪੁਤ੍ਰ, ਜਿਸ ਦਾ ਅਸਲ ਨਾਉਂ “ਸਿੰਧੁ” ਹੈ. ਇਹ ਪਿਤਾ ਮਾਤਾ ਦੀ ਸੇਵਾ ਕਰਨ ਵਿੱਚ ਅਦੁਤੀ ਸੀ. ਇਸ ਨੂੰ ਰਾਜਾ ਦਸ਼ਰਥ ਨੇ ਅੰਧੇਰੇ ਵਿੱਚ ਬਣ ਦਾ ਜੀਵ ਜਾਣਕੇ ਸ਼ਬਦਬੇਧੀ ਬਾਣ ਨਾਲ ਮਾਰ ਦਿੱਤਾ. “ਹੋਵੈ ਸਰਵਣ ਵਿਰਲਾ ਕੋਈ.” (ਭਾਗੁ) ਦੇਖੋ, ਸਿੰਧੁ ੯. ੩ ਦੇਖੋ, ਬਾਬਾ ਬੁੱਢਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7811, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no
ਸਰਵਣ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ
ਸਰਵਣ : ਸਰਵਣ ਅੰਧਕ ਮੁਨਿ ਦਾ ਪੁੱਤਰ ਸੀ। ਇਹ ਆਪਣੇ ਮਾਤਾ ਪਿਤਾ ਦੀ ਸੇਵਾ ਕਰਨ ਕਰਕੇ ਅਮਰ ਹੋ ਗਿਆ। ਇਸ ਦੇ ਮਾਤਾ ਪਿਤਾ ਅੰਨ੍ਹੇ ਸਨ। ਸਰਵਣ ਉਨ੍ਹਾਂ ਨੂੰ ਇਕ ਵਹਿੰਗੀ ਵਿਚ ਬਿਠਾ ਕੇ ਤੀਰਥ-ਯਾਤਰਾ ਉਪਰ ਲੈ ਗਿਆ। ਇਕ ਵਾਰੀ ਸਰਵਣ ਉਨ੍ਹਾਂ ਦੀ ਪਿਆਸ ਮਿਟਾਉਣ ਲਈ ਪਾਣੀ ਲੈਣ ਗਿਆ। ਪਾਣੀ ਦਾ ਸਰੋਵਰ ਜੰਗਲ ਦੇ ਵਿਚਕਾਰ ਸੀ। ਉਸੇ ਜੰਗਲ ਵਿਚ ਰਾਜਾ ਦਸ਼ਰਥ ਸ਼ਿਕਾਰ ਲਈ ਆਏ ਹੋਏ ਸਨ। ਪਾਣੀ ਭਰਨ ਦੀ ਆਵਾਜ਼ ਤੋਂ ਦਸ਼ਰਥ ਨੇ ਸਮਝਿਆ ਕਿ ਕੋਈ ਜੰਗਲੀ ਜਾਨਵਰ ਸਰੋਵਰ ਦਾ ਪਾਣੀ ਖ਼ਰਾਬ ਕਰ ਰਿਹਾ ਹੈ। ਦਸ਼ਰਥ ਨੇ ਉਸ ਦਿਸ਼ਾ ਵਿਚ ਤੀਰ ਚਲਾ ਦਿੱਤਾ। ਤੀਰ ਸਰਵਣ ਦੀ ਛਾਤੀ ਵਿਚ ਲੱਗਿਆ। ਸ਼ਰਵਣ ਦੇ ਮੂੰਹੋਂ ‘ਰਾਮ’ ‘ਰਾਮ’ ਦੀ ਆਵਾਜ਼ ਨਿਕਲੀ। ਰਾਜਾ ਦਸ਼ਰਥ ਨੇ ਉੱਥੇ ਪੁੱਜ ਕੇ ਵੇਖਿਆ ਕਿ ਇਕ ਤੇਜਸਵੀ ਕੁਮਾਰ ਉਸਦੇ ਬਾਣ ਦਾ ਸ਼ਿਕਾਰ ਹੋ ਗਿਆ ਹੈ। ਘਾਇਲ ਸਰਵਣ ਨੇ ਆਪਣੇ ਅੰਨ੍ਹੇ ਮਾਤਾ ਪਿਤਾ ਦੀ ਵਿਥਿਆ ਸੁਣਾਈ ਤੇ ਦਸ਼ਰਥ ਨੂੰ ਕਿਹਾ ਕਿ ਉਨ੍ਹਾਂ ਨੂੰ ਪਾਣੀ ਪਿਆ ਦੇਵੋ। ਰਾਜਾ ਬੜਾ ਦੁਖੀ ਹੋਇਆ ਤੇ ਅੰਧਕ ਮੁਨੀ ਪਾਸ ਪੁੱਜਾ। ਸਾਰੀ ਘਟਨਾ ਸੁਣ ਕੇ ਸਰਵਣ ਦੇ ਮਾਤਾ ਪਿਤਾ ਵੀ ਬਹੁਤ ਦੁਖੀ ਹੋਏ। ਅੰਧਕ ਮੁਨੀ ਨੇ ਰਾਜਾ ਦਸ਼ਰਥ ਨੂੰ ਸਰਾਪ ਦਿੱਤਾ ਕਿ ਜਿਵੇਂ ਅਸੀਂ ਆਪਣੇ ਪੁੱਤਰ ਦੇ ਵਿਯੋਗ ਵਿਚ ਸ਼ਰੀਰ ਨੂੰ ਛੱਡ ਰਹੇ ਹਾਂ ਉਸੇ ਤਰ੍ਹਾਂ ਤੇਰੀ ਮੌਤ ਵੀ ਪੁੱਤਰ ਦੇ ਵਿਯੋਗ ਵਿਚ ਹੋਵੇਗੀ। ਦਸ਼ਰਥ ਦੇ ਪੁੱਤਰ ਰਾਮ ਚੰਦਰ ਜਦੋਂ ਚੌਦਾਂ ਸਾਲ ਲਈ ਬਨਵਾਸ ਚਲੇ ਗਏ ਤਾਂ ਦਸ਼ਰਥ ਪੁੱਤਰ ਦੇ ਵਿਯੋਗ ਨੂੰ ਨਾ ਸਹਾਰ ਸਕਿਆ ਅਤੇ ਕਾਲਵਸ ਹੋ ਗਿਆ।
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 7129, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-03, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First