ਸਾਢੇ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਾਢੇ. ਦੇਖੋ, ਸਾਢ. “ਕਾਰਜੁ ਸਾਢੇ ਤੀਨਿ ਹਥ, ਘਨੀ ਤ ਪਉਨੇ ਚਾਰ.” (ਸ. ਕਬੀਰ) ਸਾਢੇ ਤਿੰਨ ਹੱਥ ਜਮੀਨ ਕਬਰ ਅਤੇ ਚਿਖਾ ਲਈ ਬਹੁਤ ਹੈ, ਜਾਦਾ ਤੋਂ ਜਾਦਾ ਪੌਣੇ ਚਾਰ ਹੱਥ। ੨ ਦੇਖੋ, ਸਾਂਢਨ. “ਹਮ ਕਰਜ ਗੁਰੂ ਬਹੁ ਸਾਢੇ.” (ਗਉ ਮ: ੪) ਅਸੀਂ ਗੁਰੂ ਦੇ ਕਰਜ ਦੀ ਬਹੁਤ ਵਾਰ ਰਕਮ ਜੋੜਕੇ ਬਾਕੀ ਕੱਢੀ ਹੈ. ਭਾਵ—ਕਰਜਾ ਜੁੜਦਾ ਹਰ ਸਾਲ ਰਿਹਾ ਹੈ, ਪਰ ਅਦਾ ਇੱਕ ਪਾਈ ਭੀ ਨਹੀਂ ਕੀਤੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8310, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸਾਢੇ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਸਾਢੇ (ਸੰਖ.। ਸੰਸਕ੍ਰਿਤ ਸ+ਅਰੵਧ। ਪੰਜਾਬੀ ਸ+ਅੱਧੇ=ਸਾਧੇ। ਸਾਧੇ ਦਾ ਸਾਢੇ*) ਅਧ ਸਮੇਤ। ਯਥਾ-‘ਗਜ ਸਾਢੇ ਤੈ ਤੈ ਧੋਤੀਆ’ ਤਿੰਨ ਅਤੇ ਅਧੇ ਭਾਵ ਸਾਢੇ ਤਿੰਨ ਤਿੰਨ ਗਜ਼ ਦੀਆਂ ਧੋਤੀਆਂ ਹੋਣ

----------

* ਪੰਜਾਬੀ ਵਿਚ ਆਕੇ ਧ-ਢ ਨਾਲ ਬਦਲ ਗਿਆ ਹੈ, ਜਿਕੂੰ ਸਾਧੇ ਦਾ ਸਾਂਢੇ


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 8280, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਸਾਢੇ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਾਢੇ, ਵਿਸ਼ੇਸ਼ਣ : ਪੂਰੇ ਅੰਕ ਨਾਲੋਂ ਅੱਧਾ ਵੱਧ ਜਿਵੇਂ ਸਾਢੇ ਤਿੰਨ=ਤਿੰਨ ਅਤੇ ਅੱਧਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2558, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-14-03-29-38, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.