ਸਾਲ, ਵਰਾ, ਵਰਸ਼, ਬਰਸ ਸਰੋਤ : 
    
      ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        Year_ਸਾਲ, ਵਰਾ, ਵਰਸ਼, ਬਰਸ: ਸਾਧਾਰਨ ਬੋਲਚਾਲ ਵਿਚ ਸਾਲ  ਦਾ ਮਤਲਬ ਹੈ ਬਾਰ੍ਹਾਂ ਕੈਲੰਡਰ ਮਹੀਨੇ, ਜੋ  ਪਹਿਲੀ ਜਨਵਰੀ ਨੂੰ ਸ਼ੁਰੂ ਹੁੰਦੇ  ਹਨ ਅਤੇ  31 ਦਸੰਬਰ ਨੂੰ ਸਮਾਪਤ ਹੁੰਦੇ ਹਨ। ਉਂਜ 365 ਦਿਨਾਂ ਦੀ ਮੁੱਦਤ ਨੂੰ ਵੀ ਸਾਲ ਕਹਿ ਲਿਆ ਜਾਂਦਾ ਹੈ।
	       ਸਾਧਾਰਨ ਖੰਡ  ਐਕਟ, 1897 ਦੀ ਧਾਰਾ  3(66) ਵਿਚ ਯਥਾਉਪਬੰਧਤ ‘ਸਾਲ ਦਾ ਮਤਲਬ ਹੋਵੇਗਾ ਬਰਤਾਨਵੀ ਕੈਲੰਡਰ ਦੇ ਅਨੁਸਾਰ ਸ਼ੁਮਾਰ ਕੀਤਾ ਕੋਈ  ਸਾਲ’।
	       ਜਗਦੀਸ਼ ਚੰਦਰ ਪਟਨਾਇਕ ਬਨਾਮ ਕੇਰਲ ਰਾਜ  [(1998) 4 ਐਸ ਸੀ  ਸੀ 456] ਅਨੁਸਾਰ ਕਾਨੂੰਨ  ਦੇ ਪ੍ਰਯੋਜਨਾ ਲਈ  ਸਾਧਾਰਨ ਤੌਰ ਤੇ  ਇਸ ਸ਼ਬਦ  ਦਾ ਅਰਥ  ਹੈ ਬਰਤਾਨਵੀ ਕੈਲੰਡਰ ਅਨੁਸਾਰ ਸ਼ੁਮਾਰ ਕੀਤਾ ਸਾਲ। ਇਸ ਦਾ ਮਤਲਬ 12 ਕੈਲੰਡਰ ਮਹੀਨਿਆਂ ਤੋਂ ਹੈ ਨ ਕਿ ਚੰਦਾਇਣੀ ਸਾਲ।
    
      
      
      
         ਲੇਖਕ : ਰਾਜਿੰਦਰ ਸਿੰਘ ਭਸੀਨ, 
        ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3484, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
      
      
   
   
      
        
      
      
      
      
      
      
      	 ਵਿਚਾਰ / ਸੁਝਾਅ
           
          
 
 Please Login First