ਸਾਲਿਸਟਰ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Solicitor_ਸਾਲਿਸਟਰ: ਸਾਲਿਸਟਰ ਇੰਗਲੈਂਡ ਦੇ ਕਾਨੂੰਨ ਵਿਚ ਉਸ ਵਕੀਲ ਨੂੰ ਕਿਹਾ ਜਾਂਦਾ ਹੈ ਜੋ ਕੁਝ ਮਾਮਲਿਆਂ ਵਿਚ ਮੁਵੱਕਲਾਂ ਲਈ ਕੰਮ ਕਰਦਾ ਹੈ ਅਤੇ ਨਾਲੇ ਐਡਵੋਕੇਟ ਦੀ ਸਹਾਇਤਾ ਵੀ ਕਰਦਾ ਹੈ। ਸਾਲਿਸਟਰਾਂ ਦੇ ਕੰਮ ਨੂੰ ਵਿਨਿਯਮਤ ਕਰਨ ਲਈ ‘ਦ ਸਾਲਿਸਟਰਜ਼ ਐਕਟ, 1957 ਅਤੇ ਦ ਲੀਗਲ ਪ੍ਰੋਫ਼ੈਸ਼ਨ ਪ੍ਰੈਕਟਿਸ ਐਕਟ, 1958 ਮੌਜੂਦ ਹਨ। ਜਾਇਦਾਦ ਦੀ ਖ਼ਰੀਦ ਫ਼ਰੋਖ਼ਤ ਦੇ ਖੇਤਰ ਵਿਚ ਸਾਲਿਸਟਰ ਜ਼ਮੀਨ ਦੇ ਮਾਲਕੀ-ਹਕ ਬਾਰੇ ਤਫ਼ਤੀਸ਼ ਕਰਦਾ ਹੈ, ਵਿਕਰੀ ਦੇ ਮੁਆਇਦੇ, ਹੱਥ ਬਦਲੀ ਪੱਤਰ ਅਤੇ ਵਸੀਅਤਾਂ ਆਦਿ ਦੀ ਲਿਖਤ ਤਿਆਰ ਕਰਦਾ ਹੈ, ਵਸੀਅਤਾਂ ਦਾ ਪ੍ਰੋਬੇਟ ਹਾਸਲ ਕਰਦਾ ਹੈ ਅਤੇ ਕਈ ਸੂਰਤਾਂ ਵਿਚ ਵਸੀਅਤ ਟਰੱਸਟੀ ਦੇ ਤੌਰ ਤੇ ਵੀ ਕੰਮ ਕਰਦਾ ਹੈ। ਇੰਗਲੈਂਡ ਵਿਚ ਵੀ ‘ਦ ਜੁਡੀਕੇਚਰ ਐਕਟ, 1873 ਅਧੀਨ ਅਟਰਨੀ ਨੂੰ ਵੀ ਸਾਲਿਸਟਰ ਕਿਹਾ ਜਾਂਦਾ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 914, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First