ਸਾਵਣ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਾਵਣ (ਨਾਂ,ਪੁ) ਹਾੜ ਮਹੀਨੇ ਤੋਂ ਪਿੱਛੋਂ ਅਤੇ ਭਾਦੋਂ ਤੋਂ ਪਹਿਲਾਂ ਆਉਣ ਵਾਲਾ ਬਿਕਰਮੀ ਸੰਮਤ ਦਾ ਪੰਜਵਾਂ ਮਹੀਨਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7390, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਸਾਵਣ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਾਵਣ. ਸੰ. श्रावण—ਸ਼੍ਰਾਵਣ. ਸੰਗ੍ਯਾ—ਸ਼੍ਰਵਣ ਨਛਤ੍ਰ ਹੋਵੇ ਜਿਸ ਦੀ ਪੂਰਣਮਾਸੀ ਵਿੱਚ, ਐਸਾ ਮਹੀਨਾ. ਸਾਉਣ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7247, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no
ਸਾਵਣ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਸਾਵਣ (ਸੰ.। ਸੰਸਕ੍ਰਿਤ ਸ਼੍ਰਾਵਣ। ਪੰਜਾਬੀ ਸਾਵਣ, ਸਉਣ) ੧. ਸਾਵਣ ਦਾ ਮਹੀਨਾ , ਬਰਸਾਤ ਦਾ ਪਹਿਲਾ ਮਹੀਨਾ।
੨. ਭਾਵ ਵਿਚ, ਮਨੁਖਾ ਦੇਹ।
੩. ਇਕਾਗ੍ਰਤਾ ਦਾ ਰਸ। ਯਥਾ-‘ਭੈਣੇ ਸਾਵਣੁ ਆਇਆ’। ਤਥਾ-‘ਨਾਨਕ ਸਾਵਣਿ ਜੇ ਵਸੈ ’ ਜੇ ਸਾਵਣ ਦੇ ਮਹੀਨੇ ਵਰਖਾ ਹੋਵੇ ਅਰਥਾਤ ਜੇ ਮਨੁਖਾ ਜਨਮ ਵਿਚ ਗੁਰੂ ਬੱਦਲ ਵਤ ਉਪਦੇਸ਼ ਦੀ ਬਰਖਾ ਕਰਨ (ਤਾਂ ਨਾਗਾਂ ਮਿਰਗਾਂ ਮੱਛੀਆਂ ਵਤ ਉਤਸ਼ਾਹ ਹੋਵੇ)।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 7087, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਸਾਵਣ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਸਾਵਣ : ਸਾਵਣ ਜਾਂ ਸਾਉਣ ਦੀ ਰੁੱਤ ਪੰਜਾਬੀਆਂ ਦੇ ਸੁਭਾਅ ਦੀ ਤਰ੍ਹਾਂ ਬਹੁਤ ਰੰਗੀਲੀ ਹੁੰਦੀ ਹੈ। ਜੇਠ, ਹਾੜ੍ਹ ਦੀਆਂ ਤਪਦੀਆਂ ਲੂਆਂ ਮਗਰੋਂ ਸਾਵਣ ਦੀ ਕਿਣਮਿਣ ਦਾ ਆਪਣਾ ਹੀ ਸੁਆਦ ਹੁੰਦਾ ਹੈ। ਇਸ ਰੁੱਤ ਨੂੰ 'ਵਸਲ ਦੀ ਰੁੱਤ' ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਰੁੱਤੇ ਪ੍ਰਾਹੁਣੇ ਆਪਣੀ ਦੁਲਹਨ ਨੂੰ ਮਿਲਣ ਲਈ ਸਹੁਰੇ ਘਰ ਜਾਂਦੇ ਹਨ।
ਸਾਵਣ ਦੀ ਰੁੱਤੇ ਬਾਰੇ ਸਭ ਤੋਂ ਵਧ ਗੀਤ ਤੇ ਕਹਾਵਤਾਂ ਮਿਲਦੀਆਂ ਹਨ। ਸਾਵਣ ਦੇ ਬਹੁਤ ਗੀਤ ਕੁੜੀਆਂ ਦੇ ਰਚੇ ਹੋਏ ਹਨ ਜੋ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਾਕਾਰ ਕਰਦੇ ਹਨ। ਇਨ੍ਹਾਂ ਗੀਤਾਂ ਨੂੰ 'ਸਾਂਵੇ' ਜਾਂ 'ਤੀਆਂ' ਤੇ ਗੀਤ ਕਿਹਾ ਜਾਂਦਾ ਹੈ। ਸਾਵਣ ਦੇ ਮਹੀਨੇ ਕਈ ਅਹਿਮ ਤਿਉਹਾਰ ਮਨਾਏ ਜਾਂਦੇ ਹਨ। ਸਾਵਣ ਦੀ ਤੀਜੀ ਤਿੱਥ ਨੂੰ ਤੀਆਂ ਦਾ ਤਿਉਹਾਰ ਆਰੰਭ ਹੁੰਦਾ ਹੈ ਜੋ ਪੂਰਨਮਾਸ਼ੀ ਤਕ ਚਲਦਾ ਰਹਿੰਦਾ ਹੈ। ਇਸ ਤਿਉਹਾਰ ਵਾਲੇ ਦਿਨ ਮੁਟਿਆਰਾਂ ਕੁਦਰਤ ਨਾਲ ਇਕਸੁਰ ਹੋ ਕੇ ਗਿੱਧੇ ਪਾਉਂਦੀਆਂ, ਪੀਘਾਂ ਝੂਟਦੀਆਂ ਅਤੇ ਗੀਤ ਗਾਉਂਦੀਆਂ ਹਨ।
ਸਾਵਣ ਦੇ ਮਹੀਨੇ ਹੀ ਪੂਰਨਮਾਸ਼ੀ ਵਾਲੇ ਦਿਨ ਰੱਖਣੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਸਾਵਣ ਨਾਲ ਕਈ ਹੋਰ ਰੀਤਾਂ ਰਸਮਾਂ ਵੀ ਜੁੜੀਆਂ ਹੋਈਆਂ ਹਨ ਜਿਵੇਂ ਵਿਜ ਖਤਰੀਆਂ ਵਿਚ ਨਵੇਂ ਜੰਮੇ ਬਾਲ ਨੂੰ ਸਾਵਣ ਵਿਚ ਬਾਰਸ਼ ਦੇ ਪਾਣੀ ਨਾਲ ਨੁਹਾਉਣ ਦੀ ਰੀਤ ਕੀਤੀ ਜਾਂਦੀ ਹੈ।
ਸਾਵਣ ਦੇ ਮਹੀਨੇ ਨਾਲ ਕਈ ਭਰਮ, ਵਹਿਮ ਤੇ ਮਨੌਤਾਂ ਵੀ ਜੁੜੀਆਂ ਹੋਈਆਂ ਹਨ ਜਿਵੇਂ ਹਰ ਸਵਾਣੀ ਲਈ ਸਾਵਣ ਵਿਚ ਇਕ ਵਾਰ ਪੀਂਘ ਝੂਟਣੀ ਅਤੇ ਖੀਰ ਰਿੰਨ੍ਹਣੀ ਜ਼ਰੂਰੀ ਸਮਝੀ ਜਾਂਦੀ ਹੈ। ਸਾਵਣ ਦੌਰਾਨ ਸੂਈ ਘੋੜੀ ਅਤੇ ਗਊ ਅਸ਼ੁਭ ਮੰਨੀਆਂ ਜਾਂਦੀਆਂ ਹਨ। ਸਾਵਣ ਦਾ ਸਬੰਧ ਪੰਜਾਬ ਦੀ ਆਰਥਿਕਤਾ ਨਾਲ ਵੀ ਹੈ ਕਿਉਂਕਿ ਮੀਂਹ ਪੈਣ ਨਾਲ ਭਰਪੂਰ ਫ਼ਸਲ ਪੈਦਾ ਹੁੰਦੀ ਹੈ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 5207, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-12-02-29-49, ਹਵਾਲੇ/ਟਿੱਪਣੀਆਂ: ਹ. ਪੁ. –ਪੰ. ਰੰਧਾਵਾ: 201: ਪੰ. ਲੋਵਿ. ਕੋ. 3
ਸਾਵਣ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸਾਵਣ, (ਸੰਸਕ੍ਰਿਤ : ਸਾਵਣ) / ਪੁਲਿੰਗ : ਸਾਉਣ, ਸਾਉਣ ਦਾ ਮਹੀਨਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2661, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-16-04-18-21, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First