ਸਿਖਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਿਖਰ [ਨਾਂਇ] ਕਿਸੇ ਚੀਜ਼ ਦਾ ਉਤਲਾ ਸਿਰਾ, ਸਭ ਤੋਂ ਉੱਚੀ ਥਾਂ, ਟੀਸੀ , ਚੋਟੀ , ਕਿੰਗਰਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9003, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸਿਖਰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਿਖਰ. ਸੰ. ਸ਼ਿਖਰ. ਸੰਗ੍ਯਾ—ਪਹਾੜ ਦੀ ਚੋਟੀ । ੨ ਮੰਦਿਰ ਦਾ ਕਲਸ਼। ੩ ਉੱਚੈਸ਼੍ਰਵਾ ਘੋੜਾ. “ਸਿਖਰ ਸੁਨਾਗਰ ਨਦੀ ਚੇ ਨਾਥੰ.” (ਧਨਾ ਤ੍ਰਿਲੋਚਨ) ੪ ਦਸ਼ਮਦ੍ਵਾਰ. “ਅਮ੍ਰਿਤੁ ਮੂਲੁ ਸਿਖਰ ਲਿਵ ਤਾਰੈ.” (ਬਿਲਾ ਥਿਤੀ ਮ: ੧)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8979, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no
ਸਿਖਰ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸਿਖਰ, (ਸੰਸਕ੍ਰਿਤ : ਸਿਖਰ) / ਇਸਤਰੀ ਲਿੰਗ : ੧. ਸਭ ਤੋਂ ਉੱਚੀ ਥਾਂ, ਕਿਸੇ ਚੀਜ਼ ਦਾ ਉਤਲਾ ਸਿਰਾ, ਟੀਸੀ, ਚੋਟੀ, ਕਿੰਗਰਾ; ੨. ਸ਼ੰਕੂ ਦੀ ਨੋਕ, ਨੋਕਦਾਰ ਹਿੱਸਾ (ਦੰਦ ਆਦਿ ਦਾ)
–ਦੰਤ ਸਿਖਰ, ਇਸਤਰੀ ਲਿੰਗ : ਦੰਦ ਦੀ ਤਿੱਖੀ ਨੋਕ
–ਸਿਖਰ ਦੁਪਹਿਰ, ਇਸਤਰੀ ਲਿੰਗ : ਠੀਕ ਦੁਪਹਿਰ ਦਾ ਵੇਲਾ, ਜਿਸ ਵੇਲੇ ਸੂਰਜ ਐਨ ਸਿਰ ਉੱਤੇ ਹੁੰਦਾ ਹੈ, ਤਿੱਖੜ ਦੁਪਹਿਰ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3647, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-17-03-24-06, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First