ਸਿਧੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਿਧੀ. ਦੇਖੋ, ਸਿਧਿ। ੨ ਵਿ—ਸੀਧੀ. ਬਲ (ਵਿੰਗ) ਬਿਨਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8716, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no
ਸਿਧੀ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਸਿਧੀ (ਸੰ.। ਸੰਸਕ੍ਰਿਤ ਸਿਦਿਧੑ) ਸਿਧੀਆਂ ਕਰਾਮਾਤਾਂ, ਤਾਕਤਾਂ। ਯਥਾ-‘ਅਠਾਰਹ ਸਿਧੀ ਪਿਛੈ ਲਗੀਆ ਫਿਰਨਿ’।
ਦੇਖੋ, ‘ਅਠਾਰਹ ਸਿਧੀ’
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 8664, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਸਿਧੀ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸਿਧੀ, ਵਿਸ਼ੇਸਣ : ਸਿਧਾ ਦਾ ਇਸਤਰੀ ਲਿੰਗ
–ਸਿੱਧ ਸਪੈਕਟਰੋਸਕੋਪ, (ਪਦਾਰਥ ਵਿਗਿਆਨ) : ਸਪੈਕਟਰੋਸਕੋਪ ਦੀ ਇੱਕ ਕਿਸਮ ਜਿਸ ਵਿੱਚ ਤਿੰਨ ਜਾਂ ਤਿੰਨ ਤੋਂ ਵੱਧ ਪ੍ਰਿਜ਼ਮ ਕੱਠੇ ਕੀਤੇ ਹੁੰਦੇ ਹਨ ਤਾਂ ਜੋ ਵਰਣਪੱਟ ਬਗੈਰ ਵਿਚਲਣ ਦੇ ਪਰਾਪਤ ਹੋ ਸਕੇ
–ਸਿਧੀ ਕਾਟ, ਇਸਤਰੀ ਲਿੰਗ : ਖੜਵੀਂ ਕਾਟ, ਸਿੱਧੇ ਰੁੱਖ ਕੱਟਣ ਦਾ ਕੰਮ ਉੱਪਰ ਤੋਂ ਹੇਠਾਂ ਵਲ ਕੱਟਣ ਦਾ ਕੰਮ
–ਸਿਧੀ ਚਾਲ, (ਭੂਗੋਲ) / ਇਸਤਰੀ ਲਿੰਗ : ਸਿਆਰੇ ਦੀ ਪੱਛਮ ਤੋਂ ਪੂਰਬ ਵਲ ਗਰਦਸ਼
–ਸਿਧੀ ਛੋਹ, (ਸਿਹਤ ਵਿਗਿਆਨ) / ਪੁਲਿੰਗ : ਦੋ ਚੀਜ਼ਾਂ ਦਾ ਇੱਕ ਦੂਜੇ ਨੂੰ ਅਜੇਹਾ ਛੁਹਣ ਕਿ ਉਨ੍ਹਾਂ ਦੇ ਵਿਚਾਲੇ ਕੋਈ ਹੋਰ ਚੀਜ਼ ਨਾ ਹੋਵੇ, ਸਿੱਧਾ ਲਗਾਉ
–ਸਿੱਧੀ ਤਰ੍ਹਾਂ, ਕਿਰਿਆ ਵਿਸ਼ੇਸ਼ਣ : ਚੰਗੀ ਤਰ੍ਹਾਂ, ਸ਼ਰਾਫਤ ਨਾਲ, ਬੰਦਿਆਂ ਵਾਂਙੂ
–ਸਿੱਧੀ ਪੱਧਰੀ, ਇਸਤਰੀ ਲਿੰਗ : ਸਾਦੀ, ਸਾਧਾਰਣ, ਮੂਰਖ, ਸਿਧੜ, ਸਾਧਾਰ
–ਸਿੱਧੀ ਲਾਗ, (ਸਿਹਤ ਵਿਗਿਆਨ) / ਇਸਤਰੀ ਲਿੰਗ : ਲਾਗ ਜੋ ਬਿਨਾਂ ਕਿਸੇ ਮਾਧਿਅਮ ਦੇ ਇੱਕ ਤੋਂ ਦੂਜੇ ਨੂੰ ਲੱਗ ਜਾਵੇ
–ਸਿੱਧੀਆਂ ਸੁਣਾਉਣਾ, ਮੁਹਾਵਰਾ : ਖਰੀਆਂ ਖਰੀਆਂ ਕਹਿਣਾ, ਕੋਈ ਲਿਹਾਜ਼ ਨਾ ਰੱਖ ਕੇ ਗੱਲ ਕਹਿਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3108, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-17-04-45-37, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First