ਸਿਸਟਮ ਸਾਫਟਵੇਅਰ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
System Software
ਸਿਸਟਮ ਸਾਫਟਵੇਅਰ ਸਾਰੇ ਕੰਪਿਊਟਰਾਂ ਲਈ ਜ਼ਰੂਰੀ ਹੁੰਦੇ ਹਨ। ਇਹਨਾਂ ਦੀ ਤਿਆਰੀ ਦਾ ਕੰਮ ਕਾਫ਼ੀ ਚੁਣੌਤੀ ਭਰਿਆ ਹੁੰਦਾ ਹੈ। ਸਿਸਟਮ ਸਾਫਟਵੇਅਰ ਤੋਂ ਬਿਨਾਂ ਕੰਪਿਊਟਰ ਉੱਤੇ ਕੋਈ ਵੀ ਐਪਲੀਕੇਸ਼ਨ ਸਾਫਟਵੇਅਰ ਨਹੀਂ ਚਲਾਇਆ ਜਾ ਸਕਦਾ। ਕੰਪਿਊਟਰ ਦੇ ਸਾਰੇ ਕੰਮ ਸਿਸਟਮ ਸਾਫਟਵੇਅਰ ਦੁਆਰਾ ਕੰਟਰੋਲ ਕੀਤੇ ਜਾਂਦੇ ਹਨ। ਜਦੋਂ ਅਸੀਂ ਆਪਣੇ ਕੰਪਿਊਟਰ ਨੂੰ ਬੂਟ (Boot) ਕਰਦੇ ਜਾਂ ਚਲਾਉਂਦੇ ਹਾਂ ਤਾਂ ਸਿਸਟਮ ਸਾਫਟਵੇਅਰ ਕੰਪਿਊਟਰ ਦੀ ਮੈਮਰੀ (RAM) ਵਿੱਚ ਸਟੋਰ ਹੋ ਜਾਂਦਾ ਹੈ। ਸਿਸਟਮ ਸਾਫਟਵੇਅਰ ਐਪਲੀਕੇਸ਼ਨਜ ਨੂੰ ਲੋਅਡ ਕਰਨ, ਚਲਾਉਣ ਅਤੇ ਸਟੋਰ ਕਰਨ ਦੀਆਂ ਹਦਾਇਤਾਂ ਦਿੰਦੇ ਹਨ। ਸਿਸਟਮ ਸਾਫਟਵੇਅਰ (ਜਿਵੇਂ ਓਪਰੇਟਿੰਗ ਸਿਸਟਮ) ਵਰਤੋਂਕਾਰ (User) ਨੂੰ ਕੰਪਿਊਟਰ ਨਾਲ ਜੋੜ ਕੇ ਇਕ ਪੁਲ ਦਾ ਕੰਮ ਕਰਦਾ ਹੈ। ਸਿਸਟਮ ਸਾਫਟਵੇਅਰ ਦੀਆਂ ਮਹੱਤਵਪੂਰਨ ਕਿਸਮਾਂ ਹੇਠਾਂ ਦਿੱਤੀਆਂ ਗਈਆਂ ਹਨ:
· ਓਪਰੇਟਿੰਗ ਸਿਸਟਮ
· ਭਾਸ਼ਾ ਅਨੁਵਾਦਕ ਆਦਿ
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2246, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First