ਸਿੱਕਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਿੱਕਾ (ਨਾਂ,ਪੁ) 1 ਧਾਤ ਦਾ ਬਣਿਆ ਰੁਪਿਆ ਪੈਸਾ 2 ਸੇਕ ਨਾਲ ਢਲ ਜਾਣ ਵਾਲੀ ਇੱਕ ਧਾਤ 3 ਪਿੰਨਸਲ ਦਾ ਸੁਰਮਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5527, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸਿੱਕਾ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Lead (ਲੈੱਡ) ਸਿੱਕਾ: ਇਕ ਕਿਸਮ ਦੀ ਭਾਰੀ ਗਹਿਰੇ ਅਸਮਾਨੀ ਰੰਗ ਦੀ ਧਾਤ ਜਿਸ ਵਿੱਚ ਗੰਧਕ ਦੀ ਮਾਤਰਾ ਵੱਧ ਹੁੰਦੀ ਹੈ। ਇਹ ਤਲਛੱਟ ਪਰਤਦਾਰ ਚਟਾਨਾਂ (ਵਿਸ਼ੇਸ਼ ਕਰਕੇ ਚੂਨਾ ਚਟਾਨਾਂ) ਦੇ ਗਰਮ ਜਲਦਾਰ ਸੁਰਾਖਾਂ ਤੇ ਪਰਤਾਂ (hydro-thermal veins or lodes) ਵਿੱਚ ਪਾਇਆ ਜਾਂਦਾ ਹੈ।

 


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5527, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਸਿੱਕਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਿੱਕਾ [ਨਾਂਪੁ] ਇੱਕ ਭਾਰਾ ਕੂਲ਼ਾ ਨੀਲੀ ਭਾਹ ਮਾਰਦਾ ਧਾਤਵੀ ਤੱਤ, ਪੈੱਨਸਿਲ ਦਾ ਸੁਰਮਾ; ਰੁਪਿਆ/ਪੈਸਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5519, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਿੱਕਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਿੱਕਾ. ਫ਼ਾ ਸੰਗ੍ਯਾ—ਰਾਜਮੁਦ੍ਰਾ. ਚਾਂਦੀ ਸੁਇਨੇ ਆਦਿ ਉੱਪਰ ਸਿੱਕਹ ਲਾਉਣਾ ਸ੍ਵਤੰਤ੍ਰ ਰਾਜ ਦਾ ਚਿੰਨ੍ਹ ਹੈ. ਖਾਲਸਾ ਪੰਥ ਅਤੇ ਸਿੱਖ ਮਹਾਰਾਜਿਆਂ ਨੇ ਭੀ ਆਪਣੇ ਆਪਣੇ ਸਿੱਕੇ ਸਮੇਂ ਸਮੇਂ ਸਿਰ ਚਲਾਏ ਹਨ, ਜਿਨ੍ਹਾਂ ਦਾ ਨਿਰਣਾ ਇਉਂ ਹੈ:—

 

(ੳ) ਖ਼ਾਲਸਾਪੰਥ ਨੇ ਬਾਬੇ ਬੰਦੇ (ਗੁਰਬਖਸ਼ ਸਿੰਘ) ਜੀ ਦੀ ਜੱਥੇਦਾਰੀ ਅੰਦਰ ਸਨ ੧੭੧੦ ਵਿੱਚ ਸਿੱਕਾ ਚਲਾਯਾ, ਜਿਸ ਤੇ ਨੰਬਰ (ਅ) ਵਾਲੀ ਇਬਾਰਤ ਸੀ. ਇਸੇ ਰਚਨਾ ਦੀ ਮੁਹਰ ਬਣਾਈ ਗਈ ਸੀ, ਜੋ ਹੁਕਮਨਾਮਿਆਂ ਤੇ ਲਾਈ ਜਾਂਦੀ ਸੀ.

ਸਰਦਾਰ ਜੱਸਾ ਸਿੰਘ ਆਹਲੂਵਾਲੀਏ ਦੀ ਜੱਥੇਦਾਰੀ ਅੰਦਰ ਕੁਝ ਸਮੇਂ ਲਈ ਸਨ ੧੭੫੮ ਵਿੱਚ ਲਹੌਰ ਤੇ ਕਬਜ਼ਾ ਕੀਤਾ ਅਤੇ ਆਪਣਾ ਸਿੱਕਾ ਚਲਾਇਆ. ਇਸ ਰੁਪਯੇ ਤੇ ਇਬਾਰਤ ਸੀ—

ਸਿੱਕਹ ਜ਼ਦ ਦਰ ਜਹਾਂ ਬਫ਼ਜ਼ਲੇ ਅਕਾਲ ,

ਮੁਲਕ ਅਹ਼ਮਦ ਗਰਿਫ਼੍ਤ ਜੱਸਾ ਕਲਾਲ.

(ਅ)    ਇਸ ਪਿਛੋਂ ਫੇਰ ਜਦ ਸਿੱਖਾਂ ਨੇ ਲਾਹੌਰ ਨੂੰ ਫਤੇ ਕੀਤਾ, ਤਾਂ ਸੰਮਤ ੧੮੨੨ (ਸਨ ੧੭੬੫) ਵਿੱਚ ਗੋਬਿੰਦ ਸਿੰਘੀ ਸਿੱਕਾ ਚਲਾਇਆ. ਇਸ ਸ਼ੁੱਧ ਚਾਂਦੀ ਦੇ ਰੁਪਯੇ ਦਾ ਤੋਲ ੧੭੭ ਗ੍ਰੇਨ ਸੀ. ਇਸ ਦੇ ਇੱਕ ਪਾਸੇ ਇਬਾਰਤ ਹੈ—

ਦੇਗੋ ਤੇਗ਼ੋ ਫ਼ਤਹ ਨੁ੉ਰਤ ਬੇਦਰੰਗ,

ਯਾਫ਼ਤਜ਼ ਨਾਨਕ ਗੁਰੂ ਗੋਬਿੰਦ ਸਿੰਘ.        

ਦੂਜੇ ਪਾਸੇ—੒ਰਬ ਦਾਰੁਲ ਸਲਤਨਤ ਲਾਹੌਰ ਸੰਬਤ ੧੮੨੨ ਇਹ ਰੁਪਯੇ ਸੰਮਤ ੧੮੨੫ ਤੋਂ ੧੮੩੪ ਤਕ ਬਣਦੇ ਰਹੇ.

(ੲ) ਸੰਮਤ ੧੮੩੫ (ਸਨ ੧੭੭੮) ਵਿੱਚ ਖ਼ਾਲਸੇ ਨੇ ਅਮ੍ਰਿਤਸਰ ਦੀ ਟਕਸਾਲ ਤੋਂ ਨਾਨਕ ਸ਼ਾਹੀ ਰੁਪਯਾ ਜਾਰੀ ਕੀਤਾ. ਇਸ ਦੇ ਇੱਕ ਪਾਸੇ ਇਬਾਰਤ ਹੈ—

ਸ਼ਾਹ ਨਾਨਕ ੉੠ਹਿਬ ਫ਼ਤਹ ਸ੍ਰੀ ਗੁਰੂ ਗੋਬਿੰਦ ਸਿੰਘ ਫ਼੒ਲ ਸਿੱਕਹ ਜ਼ਦ.

ਦੂਜੇ ਪਾਸੇ—੒ਰਬ ਸ੍ਰੀ ਅਮ੍ਰਿਤਸਰ ਜਲੂਸ ਤਖ਼ਤ ਅਕਾਲ ਬਖ਼ਤ ਸੰਬਤ ੧੮੩੫.

(ਸ) ਸੰਮਤ ੧੮੪੩, ੪੪ ਅਤੇ ੪੬ ਦੇ ਰੁਪਯਾਂ ਤੇ ਇਬਾਰਤ ਦਾ ਕੁਝ ਭੇਦ ਹੈ, ਇਨ੍ਹਾਂ ਦੇ ਇੱਕ ਪਾਸੇ ਹੈ—ਨਾਨਕ ਤੇਗ ਫ਼ਤਹ ਗੋਬਿੰਦ ਸਿੰਘ ਫ਼੒ਲ ਸੱਦਾ ਸ਼ਾਹਾਨ ਸਿੱਕਹ ਜ਼ਦ ਬਰ ਹਰ ਦੋ ਅ਼੠ਲਮ. ਦੂਜੇ ਪਾਸੇ—੒ਰਬ ਸ੍ਰੀ ਅਮ੍ਰਿਤਸਰ ਮੋਮਨਤ ਬਖ਼ਤ ਅਕਾਲ ਤਖ਼ਤ ਸਿਨ ਜਲੂਸ ੧੮੪੩.

ਸੰਮਤ ੧੮੫੬ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਲਹੌਰ ਤੇ ਆਪਣਾ ਅਧਿਕਾਰ ਜਮਾਇਆ, ਪਰ ਉਸ ਨੇ ਆਪਣੇ ਸੋਨੇ ਚਾਂਦੀ ਦੇ ਸਿੱਕਿਆਂ ਤੇ ਉਹੀ ਇਬਾਰਤ ਰੱਖੀ, ਜੋ ਖ਼ਾਲਸੇ ਨੇ ਸੰਮਤ ੧੮੨੨ ਦੇ ਸਿੱਕੇ ਤੇ ਤਜਵੀਜ਼ ਕੀਤੀ ਸੀ. ਲਾਹੌਰ ਅਤੇ ਅਮ੍ਰਿਤਸਰ ਤੋਂ ਛੁੱਟ ਮਹਾਰਾਜਾ ਦੇ ਸਿੱਕੇ ਕਸ਼ਮੀਰ ਪੇਸ਼ਾਵਰ ਮੁਲਤਾਨ ਆਦਿਕ ਦੀ ਟਕਸਾਲਾਂ ਤੋਂ ਭੀ ਜਾਰੀ ਹੁੰਦੇ ਰਹੇ ਹਨ.

(ਹ)     ਮਹਾਰਾਜਾ ਰਣਜੀਤ ਸਿੰਘ ਦੇ ਚਲਾਏ ਕਈ ਸੋਨੇ ਦੇ ਸਿੱਕਿਆਂ (ਮੁਹਰਾਂ) ਤੇ ਫ਼ਾਰਸੀ ਦੀ ਥਾਂ ਗੁਰਮੁਖੀ ਮਾਮੂਲੀ ਇਬਾਰਤ ਹੈ ਅਰ ਦੂਜੇ ਪਾਸੇ—“ਵਾਹਗੁਰੂ ਜੀ, ਵਾਹਗੁਰੂ ਜੀ”—ਪਾਠ ਹੈ.

(ਕ)     ਪਟਿਆਲੇ ਦਾ ਸਿੱਕਾ—ਪਟਿਆਲੇ ਦਾ ਰੁਪਯਾ ਅਤੇ ਮੁਹਰ “ਰਾਜੇਸ਼ਾਹੀ” ਨਾਉਂ ਤੋਂ ਪ੍ਰਸਿੱਧ ਹੈ. ਰਾਜੇਸ਼ਾਹੀ ਰੁਪਯਾ ਸ਼ੁੱਧ ਚਾਂਦੀ ਦਾ ਮਾਸ਼ੇ ਭਰ ਹੈ. ਮੁਹਰ ਪੌਣੇ ਗਿਆਰਾਂ ਮਾਸ਼ੇ ਦੀ ਹੈ. ਦੋਹਾਂ ਉੱਪਰ ਇਬਾਰਤ ਇਹ ਹੈ:—

ਹ਼ੁਕਮ ਸ਼ੁਦ ਅਜ਼ ਕ਼ਾਦਰੇ ਬੇ ਚੂੰ ਬ ਅਹ਼ਮਦ ਬਾਦਸ਼ਾਹ ,

ਸਿੱਕਹ ਜ਼ਨ ਬਰ ਸੀਮੋ ਜ਼ਰ ਅਜ਼ ਔਜੇ ਮਾਹੀ ਤਾ ਬਮਾਹ.

(ਖ)     ਜੀਂਦ ਦਾ ਸਿੱਕਾ—ਜੀਂਦ ਦਾ ਰੁਪਯਾ “ਜੀਂਦੀਆ” ਕਰਕੇ ਪ੍ਰਸਿੱਧ ਹੈ. ਤੋਲ ਸਵਾ ਗਿਆਰਾਂ ਮਾਸ਼ੇ ਹੈ. ਜੋ ਪਟਿਆਲੇ ਦੇ ਰਾਜੇਸ਼ਾਹੀ ਰੁਪਯੇ ਉੱਪਰ ਇਬਾਰਤ ਹੈ ਉਹੀ ਜੀਂਦੀਏ ਤੇ ਹੈ।

(ਗ) ਨਾਭੇ ਦਾ ਸਿੱਕਾ—ਨਾਭੇ ਦਾ ਰੁਪਯਾ ਅਤੇ ਮੁਹਰ “ਨਾਭੇਸ਼ਾਹੀ” ਨਾਉਂ ਤੋਂ ਪ੍ਰਸਿੱਧ ਹੈ. ਨਾਭੇ ਦਾ ਰੁਪਯਾ ਸਵਾ ਗਿਆਰਾਂ ਮਾਸੇ ਅਤੇ ਮੋਹਰ ਪੌਣੇ ਦਸ ਮਾਸ਼ੇ ਹੈ. ਧਾਤੁ ਦੋਹਾਂ ਦੀ ਬਹੁਤ ਸ਼ੁੱਧ ਹੈ. ਦੋਹਾਂ ਉੱਤੇ ਇਬਾਰਤ ਹੈ:—

ਦੇਗ਼ੋ ਤੇਗ਼ੋ ਫ਼ਤਹ਼ ਨੁ੉ਰਤ ਬੇਦਰੰਗ,

ਯਾਫ਼ਤਜ਼ ਨਾਨਕਗੁਰੂ ਗੋਬਿੰਦ ਸਿੰਘ.

੨ ਇੱਕ ਧਾਤੁ. ਸੰ. ਸੀਸਕ. Lead. ਗੋਲਾ ਗੋਲੀ ਛਰਰਾ ਆਦਿ ਬਣਾਉਣ ਲਈ ਸਿੱਕਾ ਬਹੁਤ ਵਰਤਿਆ ਜਾਂਦਾ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5413, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸਿੱਕਾ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Coin_ਸਿੱਕਾ: ਧਾਤ ਦਾ ਉਹ ਟੁਕੜਾ ਜਿਸ ਤੇ ਮੁਹਰ ਅਤੇ ਹੋਰ ਅਜਿਹੇ ਨਿਸ਼ਾਨ ਲਗੇ ਹੁੰਦੇ ਹਨ ਅਤੇ ਜੋ ਨਿਸਚਿਤ ਮੁੱਲ ਮੁਤਾਬਕ ਚਲਾਇਆ ਜਾਂਦਾ ਹੈ। ਇਕ ਲਿਹਾਜ਼ ਇਹ ਵੀ ਕਿਹਾ ਜਾਂਦਾ ਹੈ ਕਿ ਸਿੱਕੇ ਨੂੰ ਧਨ ਨਹੀਂ ਕਿਹਾ ਜਾ ਸਕਦਾ। ਧਾਤ , ਕਾਗਜ਼ , ਮਣਕੇ , ਕੌਡੀਆਂ ਧਨ ਹਨ ਕਿਉਂਕਿ ਉਹ ਵਣਜ ਦਾ ਮਾਧਿਅਮ ਹਨ। ਸਿੱਕਾ ਹਮੇਸ਼ਾ ਧਾਤ ਤੋਂ ਬਣਾਇਆ ਜਾਂਦਾ ਹੈ ਉਸ ਉਤੇ ਉਸ ਦੇ ਮੁੱਲ ਬਾਰੇ ਸਰਕਾਰੀ ਮੁਹਰ ਲਾਈ ਜਾਂਦੀ ਹੈ। ਉਸ ਦੀ ਸ਼ਕਲ , ਵਜ਼ਨ ਅਤੇ ਉਸ ਵਿਚ ਵਰਤੀ ਗਈ ਧਾਤ ਸਭ ਗੱਲਾਂ ਕਾਨੂੰਨ ਦੁਆਰਾ ਮੁਕੱਰਰ ਕੀਤੀਆਂ ਜਾਂਦੀਆਂ ਹਨ ਅਤੇ ਕੇਵਲ ਸਰਕਾਰੀ ਟਕਸਾਲਾਂ ਵਿਚ ਹੀ ਬਣਾਇਆ ਜਾ ਸਕਦਾ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5289, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਸਿੱਕਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਿੱਕਾ, ਪੁਲਿੰਗ : ੧. ਇੱਕ ਨਰਮ ਧਾਤ; ੨. ਪਿਨਸਲ ਦਾ ਸੁਰਮਾ; ੩. ਤਬਾਦਲੇ ਦਾ ਮਾਧਿਅਮ–ਰੁਪਏ ਪੈਸੇ ਨੋਟ ਆਦਿ; ੪. ਦਬਦਬਾ, ਤਸੱਲਤ; ੫. ਖੱਤਰੀਆਂ ਦੀ ਇੱਕ ਜਾਤ

–ਸਿੱਕਾ ਐਸੀਟੇਟ, (ਰਸਾਇਣ ਵਿਗਿਆਨ) / ਪੁਲਿੰਗ : ਸਿੱਕੇ ਦਾ ਬੇਰੰਗ ਜਾਂ ਸਫੈਦ ਰਵੇਦਾਰ ਮਿੱਠਾ, ਕਾਬਜ਼ ਅਤੇ ਧਾਤ ਵਰਗੇ ਸੁਆਦ ਦਾ ਲੂਣ

–ਸਿੱਕਾ ਔਕਸਾਈਡ, (ਰਸਾਇਣ ਵਿਗਿਆਨ) ੧. ਮੁਰਦਾਸੰਗ; ੨. ਸੰਧੂਰ

–ਸਿੱਕਾ ਸਲਫੇਟ, (ਰਸਾਇਣ ਵਿਗਿਆਨ) / ਪੁਲਿੰਗ : ਸਿੱਕੇ ਦਾ ਸਾਧਾਰਣ ਸਲਫੇਟ। ਇਸ ਸਲਫੇਟ ਦਾ ਕਈਆਂ ਰੰਗਾਂ ਵਿੱਚ ਖਾਸਾ ਅੰਸ਼ ਹੁੰਦਾ ਹੈ

–ਸਿੱਕਾ ਕਾਰਬੋਨੇਟ, (ਰਸਾਇਣ ਵਿਗਿਆਨ) / ਪੁਲਿੰਗ : ਸਫ਼ੈਦਾ

–ਸਿੱਕਾ ਚਲਾਉਣਾ, ਮੁਹਾਵਰਾ : ੧. ਕਰੰਸੀ ਜਾਰੀ ਕਰਨਾ, ਰਾਜ ਪਰਬੰਧ ਚਲਾਉਣਾ; ੨. ਨਵੀਂ ਲੀਹ ਤੋਰਨਾ

–ਸਿੱਕਾ ਜਮਣਾ, ਮੁਹਾਵਰਾ : ਦਬਦਬਾ ਬੈਠਣਾ, ਤਸੱਲਤ ਕਾਇਮ ਹੋਣਾ

–ਸਿੱਕਾ ਜਮਾਉਣਾ, ਮੁਹਾਵਰਾ : ਦਬਦਬਾ ਬਿਠਾਉਣਾ, ਅਧਿਕਾਰ ਸਥਾਪਤ ਕਰਨਾ

–ਸਿੱਕ ਜੋਗਕ, (ਪੁਲਿੰਗ) : ਮੁਰੱਕਬ ਜੋ ਸਿੱਕੇ ਅਤੇ ਹੋਰ ਅੰਸ਼ਾਂ ਦੇ ਮਿਲਣ ਤੇ ਬਣਿਆ ਹੋਵੇ

–ਸਿੱਕਾ ਢਲਾਈ, ਇਸਤਰੀ ਲਿੰਗ : ਟਕਸਾਲ ਦਾ ਕੰਮ, ਸਿੱਕੇ ਬਣਾਉਣ ਦਾ ਕੰਮ, ਸਿੱਕਾ ਨਾਈਟਰੇਟ (ਰਸਾਇਣ ਵਿਗਿਆਨ) / ਪੁਲਿੰਗ : ਸਫੈਦ ਰਵੇਦਾਰ ਲੂਣ ਜੋ ਸਿੱਕੇ ਜਾਂ ਸਿੱਕੇ ਦੇ ਮਾਨੋਔਕਸਾਈਡ ਨੂੰ ਹਲਕੇ ਸ਼ੋਰੇ ਦੇ ਤੇਜ਼ਾਬ ਵਿੱਚ ਹੱਲ ਕਰਨ ਨਾਲ ਬਣਦਾ ਹੈ ਅਤੇ ਰੰਗਾਈ ਦੇ ਕੰਮ ਆਉਂਦਾ ਹੈ

–ਸਿੱਕਾ ਬਿਠਾਉਣਾ, ਮੁਹਾਵਰਾ : ਦਬਦਬਾ ਜਾਂ ਤਸੱਲਤ ਜਮਾਉਣਾ, ਧਾਂਕ ਪਾਉਣਾ

–ਸਿੱਕਾ ਬੈਠਣਾ, ਮੁਹਾਵਰਾ : ਤਸੱਲਤ ਜੰਮਣਾ, ਧਾਕ ਬੈਠਣਾ

–ਸਿੱਕਾ ਰੱਖਣਾ ਵਿਧੀ, (ਰਸਾਇਣ ਵਿਗਿਆਨ) / ਇਸਤਰੀ ਲਿੰਗ : ਗੰਧਕ ਦਾ ਤੇਜ਼ਾਬ ਤਿਆਰ ਕਰਨ ਦੀ ਇੱਕ ਵਿਧੀ ਜਿਸ ਵਿੱਚ ਸਿੱਕੇ ਦੇ ਕਈ ਰਖਣੇ ਅੱਡ ਅੱਡ ਸਟੇਜਾਂ (ਮਨਜ਼ਲਾਂ) ਉਤੇ ਵਰਤੇ ਜਾਂਦੇ ਹਨ

–ਸਿੱਕਾ ਰੋਕਣਾ, ਪੁਲਿੰਗ : ਸਿੱਕਾ ਰੱਦੀ ਕਰਨਾ, ਸਿੱਕੇ ਨੂੰ ਚਲਣ ਤੋਂ ਬੰਦ ਕਰ ਦੇਣਾ

–ਸਿੱਕੇ ਬਣਾਉਣਾ, ਕਿਰਿਆ ਸਕਰਮਕ : ਜਾਹਲੀ ਸਿੱਕੇ ਤਿਆਰ ਕਰਨਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1760, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-17-03-14-16, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ

What are two sides of coin are called in punjabi?(like head and tails in English)


Gurkirat Singh Chahal, ( 2018/05/17 06:1802)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.