ਸੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੀ 1 [ਅਵ] ਭੂਤਕਾਲ ਨੂੰ ਪ੍ਰਗਟਾਉਣ ਵਾਲ਼ੀ ਸਹਾਇਕ ਕਿਰਿਆ 2 [ਵਿਸ਼ੇ] ਤੀਹ 3 [ਅਵ] ਦੁੱਖ ਤਕਲੀਫ਼ ਨੂੰ ਜਾਂ ਮਿਰਚ ਆਦਿ ਲੱਗਣ ਵੇਲ਼ੇ ਦੁੱਖ ਦੇ ਭਾਵ ਨੂੰ ਪ੍ਰਗਟਾਉਣ ਵਾਲ਼ੀ ਅਵਾਜ਼
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11372, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੀ. ਹੋਣਾ ਦਾ ਭੂਤਕਾਲ ਬੋਧਕ. ਥਾ. “ਅਸਟਮੀ ਥੀਤਿ ਗੋਬਿੰਦ ਜਨਮਾ ਸੀ.” (ਭੈਰ ਮ: ੫) ੨ ਭਵਿਤ ਬੋਧਕ. “ਨਾ ਜਾਨਾ ਕਿਆ ਕਰਸੀ ਪੀਉ.” (ਸੂਹੀ ਕਬੀਰ) ੩ ਵਿ—ਜੇਹੀ. ਜੈਸੀ. ਸਮਾਨ. “ਤੇਗ ਬਹਾਦੁਰ ਸੀ ਕ੍ਰਿਯਾ ਕਰੀ ਨ ਕਿਨ ਹੂੰ ਆਨ.” (ਵਿਚਿਤ੍ਰ) “ਲੰਕਾ ਸਾ ਕੋਟ ਸਮੁੰਦ ਸੀ ਖਾਈ.” (ਆਸਾ ਕਬੀਰ) ੪ ਸੰਗ੍ਯਾ—ਸਿੰਹ ਸ਼ਬਦ ਦਾ ਸੰਖੇਪ. “ਅਣਗਣ ਸਿੰਘ ਅਰੁ ਅਚਲ ਸੀ.” (ਕ੍ਰਿਸਨਾਵ) “ਤਕ ਝੂਝ ਸਿੰਘ ਕੋ ਖੜਗ ਸੀ.” (ਕ੍ਰਿਸਨਾਵ) ੫ ਵ੍ਯ—ਪੀੜਾ ਬੋਧਕ ਸ਼ਬਦ. “ਸੀਸ ਦੀਆ ਪਰ ਸੀ ਨ ਉਚਰੀ.” (ਵਿਚਿਤ੍ਰ) ੬ ਸੰਗ੍ਯਾ—ਸੀਤਾ ਦਾ ਸੰਖੇਪ. “ਸੀਅ ਲੈ ਸੀਏਸ ਆਏ.” (ਰਾਮਾਵ) ੭ ਹਲ ਦੀ ਲਕੀਰ. ਦੇਖੋ, ਸਤ ਸੀ। ੮ ਰਾਮਾਵਤਾਰ ਵਿੱਚ ਲਿਖਾਰੀ ਨੇ ਸ੍ਰੀ ਦੀ ਥਾਂ ਭੀ ਸੀ ਲਿਖਿਆ ਹੈ. “ਸ੍ਰੀ ਅਸੁਰਾਰਦਨ ਕੇ ਕਰਕੋ ਜਿਨ ਏਕਹਿ ਬਾਨ ਬਿਖੈ ਤਨ ਚਾਖ੍ਯੋ.” (੬੧੭) ੯ ਡਿੰਗ. ਡਰ ਭਯ। ੧੦ ਫ਼ਾ ਤੀਹ. ਤੀਸ। ੧੧ ਫ਼ਾ ਸ਼ੀ. ਕਿਨਾਰਾ. “ਭਾਰ ਪਰੇ ਨਹਿ ਸੀ ਪਗ ਧਾਰੇ.” (ਚਰਿਤ੍ਰ ੧) ਜੰਗ ਦਾ ਜੋਰ ਪੈਣ ਪੁਰ ਯੁੱਧ ਤੋਂ ਬਾਹਰ ਪੈਰ ਨਹੀਂ ਰੱਖਿਆ। ੧੨ ਸੰ. शी -ਸ਼ੀ. ਧਾ-ਸੌਣਾ. ਆਰਾਮ ਕਰਨਾ. ਮੁਕਾਮ ਕਰਨਾ। ੧੩ ਸੰਗ੍ਯਾ—ਸ਼ਾਂਤੀ। ੧੪ ਨੀਂਦ ਲੈਣੀ. ਸ਼ਯਨ। ੧੫ ਭਗਤਿ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11333, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no
ਸੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੀ.ਪੀ.Central Province. ਮੱਧ ਭਾਰਤ. ਨਾਗਪੁਰ ਦਾ ਇਲਾਕਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11324, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no
ਸੀ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
C
ਇਹ ਇਕ ਮਹੱਤਵਪੂਰਨ ਪ੍ਰੋਗਰਾਮਿੰਗ ਭਾਸ਼ਾ ਹੈ। ਸੀ ਨੂੰ ਸਾਲ 1972 ਵਿੱਚ ਬੈੱਲ ਪ੍ਰਯੋਗਸ਼ਾਲਾ ਵਿੱਚ ਤਿਆਰ ਕੀਤਾ ਗਿਆ। ਸੀ ਦੀ ਵਰਤੋਂ ਸਿਸਟਮ ਸਾਫਟਵੇਅਰਜ ਜਿਵੇਂ ਕਿ ਓਪਰੇਟਿੰਗ ਸਿਸਟਮ ਦੇ ਨਿਰਮਾਣ ਲਈ ਬੜੀ ਲਾਹੇਵੰਦ ਮੰਨੀ ਗਈ ਹੈ। ਇਸ ਭਾਸ਼ਾ ਵਿੱਚ ਓਬਜੈਕਟ ਓਰੀਐਂਟਿਡ ਆਦਿ ਨਵੀਨ ਵਿਸ਼ੇਸ਼ਤਾਵਾਂ ਭਰ ਕੇ ਸੀ ਪਲੱਸ ਪਲੱਸ ਨਾਮਕ ਇਕ ਨਵੀਂ ਭਾਸ਼ਾ ਦਾ ਵਿਕਾਸ ਕੀਤਾ ਗਿਆ ਹੈ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11316, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਸੀ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਸੀ (ਕ੍ਰਿ.। ਸੰਸਕ੍ਰਿਤ ਅਸ੍ਤਿ। ਫ਼ਾਰਸੀ ਅਸਤ=ਹੈ ਸੀ। ਪੰਜਾਬੀ -ਹੈ- ਦਾ ਭੂਤ ਕਾਲ) ੧. ਹੈਸੀ। ਯਥਾ-‘ਕਿਛੁ ਨੀ ਸੀ ਛੰਦਾ’ ਪਤੀ ਆਪਣੇ ਭਾਣੇ (ਦਾ ਮਾਲਕ ਹੈ, ਉਸਨੂੰ) ਕੁਛ ਇੱਛਾ ਨਹੀਂ ਸੀ।
੨. ‘ਸੀ’ ਹੋਰਨਾ ਕ੍ਰਿਆਂ ਨਾਲ ਲਗਕੇ ਆਵਣ ਵਾਲੇ ਸਮੇਂ ਨੂੰ ਪ੍ਰਗਟ ਕਰਦਾ ਹੈ, ਜਿਸ ਤਰ੍ਹਾਂ ਪੰਜਾਬੀ ਕ੍ਰਿਯਾ ਵਿਚ ‘ਗਾ ’ ਲਗਕੇ ਭਵਿਖਤ ਕਾਲ ਦੀ ਕ੍ਰਿਆ ਬਣਾਂਦਾ ਹੈ, ਇਸੇ ਤਰ੍ਹਾਂ ਲਹਿੰਦੇ ਦੀ ਪੰਜਾਬੀ ਵਿਚ ‘ਸੀ’ ਲਾਕੇ ਭਵਿਖ੍ਯਤ ਬਣਾਂਦੇ ਹਨ। ਯਥਾ-‘ਕਿਆ ਕਰਸੀ ਪੀਓ’।
੩. (ਪੰਜਾਬੀ) ਹਲ ਦੇ ਵਾਹਿਆਂ ਜੋ ਪਾੜ ਪੈਂਦਾ ਹੈ ਭਾਵ ਵਾਹੀ ਹੋਈ ਜ਼ਮੀਨ। ਯਥਾ-‘ਅਨਾਜੁ ਮਗਉ ਸਤ ਸੀ ਕਾ ’ ਸਤ ਵਾਰੀ ਵਾਹੀ ਹੋਈ ਜ਼ਮੀਨ ਦਾ ਅਨਾਜ ਮੰਗਦਾ ਹਾਂ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 11314, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਸੀ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸੀ, ਕ੍ਰਿਰਿਆ : ਅਪੂਰਣ, ‘ਹੋਣਾ’ ਧਾਤੂ ਦਾ ਭੂਤਕਾਲ, ਸਾ, ਸੀਗਾ (ਲਹਿੰਦੀ) ਆਹਾ, ਆਹੀ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3338, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-08-10-03-48-04, ਹਵਾਲੇ/ਟਿੱਪਣੀਆਂ:
ਸੀ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸੀ, (ਫ਼ਾਰਸੀ) / ਵਿਸ਼ੇਸ਼ਣ : ਤੀਹ, ਕੇਵਲ ਸਮਾਸਾਂ ਵਿੱਚ ਵਰਤਿਆ ਜਾਂਦਾ ਸ਼ਬਦ
–ਸੀਹਰਫੀ, ਇਸਤਰੀ ਲਿੰਗ : ਫ਼ਾਰਸੀ ਦੀ ਵਰਣ ਮਾਲਾ ਦੇ ਤੀਹ ਅੱਖਰਾਂ ਦੇ ਨਾਵਾਂ ਦੇ ਆਧਾਰ ਤੇ ਵੱਖ ਵੱਖ ਬੰਦ ਰਚ ਕੇ ਬਣਾਈ ਕਵਿਤਾ
–ਸੀਮੁਰਗ, (ਫ਼ਾਰਸੀ) / ਪੁਲਿੰਗ : ਇੱਕ ਖਿਆਲੀ ਪੰਖੇਰੂ ਜਿਸ ਦਾ ਕਹਾਣੀਆਂ ਵਿੱਚ ਜ਼ਿਕਰ ਆਉਂਦਾ ਹੈ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3284, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-08-10-03-48-17, ਹਵਾਲੇ/ਟਿੱਪਣੀਆਂ:
ਸੀ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸੀ, ਅਵਯ : ਕੰਡਾ ਸੂਈ ਆਦਿ ਚੁਭਣ ਜਾਂ ਮਿਰਚਾਂ ਲੱਗਣ ਸਮੇਂ ਦੁਖ-ਭਾਵ ਨੂੰ ਪਰਗਟਾਉਂਦਾ ਸ਼ਬਦ
–ਸੀ ਕਰਨਾ, ਮੁਹਾਵਰਾ : ਪੀੜ ਮੰਨਣਾ
–ਸੀ ਸੀ ਕਰਨਾ, ਮੁਹਾਵਰਾ : ਪੀੜ ਮੰਨਣਾ, ਮਿਰਚਾਂ ਲੱਗਣਾ, ਸੀ ਕਰਨਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3338, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-08-10-03-48-29, ਹਵਾਲੇ/ਟਿੱਪਣੀਆਂ:
ਸੀ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸੀ, ਪੁਲਿੰਗ : ਪਾਲਾ, ਠੰਢ
–ਸੀ ਸੀ ਕਰਨਾ, ਮੁਹਾਵਰਾ : ਪਾਲਾ ਮੰਨਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3338, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-08-10-03-48-39, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First