ਸੀਲ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੀਲ (ਨਾਂ,ਇ) ਖਸਖਸ ਦੇ ਬਾਰੀਕ ਦਾਣਿਆਂ ਜਿਹਾ ਅਨਾਜ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3754, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਸੀਲ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੀਲ (ਵਿ,ਪੁ) ਨਰਮ ਸੁਭਾਅ ਦਾ ਪਸ਼ੂ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3754, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਸੀਲ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੀਲ 1 [ਵਿਸ਼ੇ] ਸਾਊ 2 [ਨਾਂਇ] ਮੋਹਰ 3 [ਨਾਂਇ] ਮੱਛੀ ਦੀ ਇੱਕ ਕਿਸਮ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3742, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸੀਲ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੀਲ. ਸੰ. शील्. ਧਾ-ਮਨਨ ਕਰਨਾ. ਮਨ ਟਿਕਾਉਣਾ. ਅਭ੍ਯਾਸ ਕਰਨਾ. ਪੂਜਣਾ. ਧਾਰਣ ਕਰਨਾ। ੨ ਸੰਗ੍ਯਾ—ਸੁਭਾਉ। ੩ ਸ਼ਿਚਰ. ਭਲਮਨਸਊ. “ਸੀਲ ਬਿਗਾਰਿਓ ਤੇਰਾ ਕਾਮ.” (ਆਸਾ ਮ: ੫) ਕਾਮ ਨੇ ਤੇਰਾ ਸ਼ਿਚਰ ਵਿਗਾੜ ਦਿੱਤਾ.
ਵਿਦ੍ਯਾ ਬਿਨ ਦ੍ਵਿਜ ਔ ਬਗੀਚਾ ਬਿਨ ਆਂਬਨ ਕੋ
ਪਾਨੀ ਬਿਨ ਸਾਵਨ ਸੁਹਾਵਨ ਨ ਜਾਨੀ ਹੈ,
ਰਾਜਾ ਬਿਨ ਰਾਜ ਕਾਜ ਰਾਜਨੀਤਿ ਸੋਚੇ ਬਿਨ
ਪੁਨ੍ਯ ਕੀ ਬਸੀਠੀ ਕਹੁ ਕੈਸੇਧੋ ਬਖਾਨੀ ਹੈ,
ਕਹੈ “ਜਯਦੇਵ” ਬਿਨ ਹਿਤ ਕੋ ਹਿਤੂ ਹੈ ਜੈਸੇ
ਸਾਧੁ ਬਿਨ ਸੰਗਤਿ ਕਲੰਕ ਕੀ ਨਿਸ਼ਾਨੀ ਹੈ,
ਪਾਨੀ ਬਿਨ ਸਰ ਜੈਸੇ ਦਾਨ ਬਿਨ ਕਰ ਜੈਸੇ
ਸ਼ੀਲ ਬਿਨ ਨਰ ਜੈਸੇ ਮੋਤੀ ਬਿਨ ਪਾਨੀ ਹੈ.
੪ ਪਤਿਵ੍ਰਤ ਧਰਮ. “ਸਾਚ ਸੀਲ ਸੁਚਿ ਸੰਜਮੀ ਸਾ ਪੂਰੀ ਪਰਿਵਾਰ.” (ਮ: ੧ ਵਾਰ ਮਾਰੂ ੧) ੫ ਅਜਗਰ ਸਰਪ। ੬ ਮਿਤ੍ਰਤਾ। ੭ ਕ੍ਰਿਤਗ੍ਯਤਾ। ੮ ਸ਼ਾਂਤਿਭਾਵ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3668, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no
ਸੀਲ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ
ਸੀਲ (Seal) : ਇਹ ਕਾਰਨੀਵੋਰਾ ਵਰਗ ਦੀ ਕੁਲ ਫੋਸਿਡੀ (Phocidae) ਦੇ ਮਾਸਾਹਾਰੀ, ਦੁੱਧ ਚੁੰਘਾਉਣ ਵਾਲੇ ਜੀਵ ਹਨ। ਸੀਲ ਦਾ ਸਰੀਰ ਲੰਬੂਤਰਾ ਜਿਹਾ ਹੁੰਦਾ ਹੈ। ਇਸ ਦੇ ਅੰਗ ਬਹੁਤ ਛੋਟੇ ਹੁੰਦੇ ਹਨ, ਲੱਤਾਂ ਦੀਆਂ ਉਂਗਲਾਂ ਜੁੜਕੇ ਫਲਿਪਰ ਬਣਾਉਂਦੀਆਂ ਹਨ। ਤੈਰਨ ਵੇਲੇ ਇਨ੍ਹਾਂ ਫਲਿਪਰਾਂ ਦੀ ਲਗਾਤਾਰ ਹਰਕਤ ਨਾਲ ਸਰੀਰ ਅਗੇ ਵਧਦਾ ਹੈ। ਜ਼ਮੀਨ ਉਪਰ ਇਨ੍ਹਾਂ ਦੀ ਹਰਕਤ ਬਹੁਤ ਹੌਲੀ ਹੁੰਦੀ ਹੈ।
ਸੀਲਾਂ 18 ਪ੍ਰਕਾਰ ਦੀਆਂ ਹਨ, ਇਨ੍ਹਾਂ ਵਿਚੋਂ ਸੀਤ ਊਸ਼ਣ ਖੰਡੀ ਸਮੁੰਦਰ ਵਾਲੀਆਂ ਸੀਲਾਂ ਦੀ ਗਿਣਤੀ ਊਸ਼ਣ ਖੰਡੀ ਸੀਲਾਂ ਨਾਲੋਂ ਬਹੁਤ ਜ਼ਿਆਦਾ ਹੈ। ਇਕ ਜਾਤੀ ਅਲੂਣੇ ਪਾਣੀ ਵਿਚ ਵੀ ਰਹਿੰਦੀ ਹੈ। ਇਹ ਵੱਖ ਵੱਖ ਆਕਾਰਾਂ ਦੀਆਂ ਹੁੰਦੀਆਂ ਹਨ, ਜਿਵੇਂ ਦੱਖਣੀ ਸਾਇਬੇਰੀਆ ਦੀ ਬੈਕਲ ਝੀਲ ਵਿਚਲੀ ਸੀਲ ਇਕ ਮੀ. ਲੰਮੀ ਹੁੰਦੀ ਹੈ ਜਦੋਂ ਕਿ ਉਪ ਦੱਖਣੀ ਹਿਮ ਪ੍ਰਦੇਸ਼ ਖੰਡਾਂ ਵਿਚ ਹਾਥੀ ਜਿਡੀ ਸੀਲ ਵੀ ਮਿਲਦੀ ਹੈ ਜਿਸਦੇ ਨਰ 5 ਮੀ. ਤੋਂ 6 ਮੀ. ਤਕ ਲੰਮੇ ਹੁੰਦੇ ਹਨ।
ਇਹ ਜੀਵ ਚੁਪਾਟੀਆਂ, ਚਟਾਨਾਂ ਅਤੇ ਬਰਫ਼ ਦੀਆਂ ਤਹਿਆਂ ਤੇ ਜਾ ਕੇ ਧੁੱਪ ਸੇਕਣ ਦੇ ਬੜੇ ਚਾਹਵਾਨ ਹੁੰਦੇ ਹਨ। ਨਸਲ ਦੇ ਵਾਧੇ ਲਈ ਇਹ ਬੜੀ ਗਿਣਤੀ ਵਿਚ ਖ਼ੁਸ਼ਕੀ ਜਾਂ ਬਰਫ਼ ਦਾ ਆਸਰਾ ਲੈਂਦੇ ਹਨ।
ਬੱਚੇ ਦੇਣ ਦੇ ਮੌਸਮ ਤੋ ਪਹਿਲਾਂ ਮਈ ਦੇ ਮਹੀਨੇ ਵਿਚ ਨਰ ਸਮੁੰਦਰ ਵਿਚੋਂ ਨਿਕਲ ਕੇ ਸਮੁੰਦਰੀ ਕੰਢਿਆਂ ਤੇ ਵਾਰੋਵਾਰੀ ਪਹੁੰਚ ਕੇ ਆਪੋ ਆਪਣੀਆਂ ਥਾਵਾਂ ਮਲ ਲੈਂਦੇ ਹਨ। ਨਰ ਜੀਵਾਂ ਤੋਂ ਪਿਛੋਂ ਮਦੀਨ ਜੀਵ ਜੂਨ ਦੇ ਪਹਿਲੇ ਹਫ਼ਤੇ ਆਉਣੇ ਸ਼ੁਰੂ ਹੋ ਜਾਂਦੇ ਹਨ। ਇਸ ਸਮੇਂ ਨਰ ਜੀਵਾਂ ਵਿਚ ਮਦੀਨ ਜੀਵਾਂ ਤੇ ਅਧਿਕਾਰ ਜਮਾਉਣ ਲਈ ਲੜਾਈਆਂ ਹੁੰਦੀਆਂ ਹਨ। ਹਰ ਨਰ ਆਪਣੇ ਹਰਮ ਲਈ ਵਧ ਤੋਂ ਵਧ ਮਦੀਨ ਕਾਬੂ ਕਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਇਤਨੇ ਮਦੀਨ ਜੀਵ ਇਕੱਠੇ ਕਰ ਲੈਂਦਾ ਹੈ ਜਿਤਨੇ ਕਿ ਉਹ ਸਾਂਭ ਸਕਦਾ ਹੋਵੇ। ਇਕ ਇਕ ਹਰਮ ਦੇ ਜੀਆਂ ਦੀ ਗਿਣਤੀ ਕਈ ਵਾਰ ਸੌ ਸੌ ਤਕ ਵੀ ਪਹੁੰਚ ਜਾਂਦੀ ਹੈ।
ਆਮ ਤੌਰ ਤੇ ਬੁਰਦਾਰ ਮਦੀਨ ਸੀਲ ਕੰਢੇ ਤੇ ਆਉਣ ਤੋਂ 6 ਤੋਂ 48 ਘੰਟੇ ਦੇ ਅੰਦਰ ਅੰਦਰ ਇਕ ਕਾਲੇ ਸਿਆਹ ਰੰਗ ਦਾ ਬੱਚਾ ਦਿੰਦੀ ਹੈ ਜਿਸ ਦਾ ਵਜ਼ਨ ਲਗਭਗ 45 ਕਿ. ਗ੍ਰਾ. ਹੁੰਦਾ ਹੈ। ਹਫ਼ਤੇ ਦੇ ਅੰਦਰ ਅੰਦਰ ਮਦੀਨ ਦਾ ਨਰ ਨਾਲ ਸੰਯੋਗ ਹੋ ਜਾਂਦਾ ਹੈ। ਇਸ ਤੋਂ ਅਗਲੇ ਹਫ਼ਤੇ ਉਹ ਆਪਣੀ ਖ਼ੁਰਾਕ ਲਈ ਸਮੁੰਦਰ ਵਿਚ ਚਲੀ ਜਾਂਦੀ ਹੈ ਅਤੇ ਸਮੇਂ ਸਮੇਂ ਆ ਕੇ ਬੱਚੇ ਨੂੰ ਦੁੱਧ ਚੁੰਘਾ ਜਾਂਦੀ ਹੈ। ਹੌਲੀ ਹੌਲੀ ਉਸ ਦੀ ਬੱਚੇ ਤੋਂ ਗੈਰ ਹਾਜ਼ਰੀ ਦਾ ਵਕਫ਼ਾ ਵਧਦਾ ਜਾਂਦਾ ਹੈ।
ਅਗਸਤ ਦਾ ਮਹੀਨਾ ਆਉਣ ਤੇ ਨਰ ਸਮੁੰਦਰ ਵਲ ਮੁੜ ਜਾਂਦੇ ਹਨ, ਕਿਉਂਕਿ ਮਈ ਮਹੀਨੇ ਵਿਚ ਖ਼ੁਸ਼ਕੀ ਉੱਤੇ ਆਉਣ ਪਿਛੋਂ ਇਸ ਸਮੇਂ ਤਕ ਭੁੱਖੇ ਹੀ ਰਹਿੰਦੇ ਹਨ। ਇਸ ਲਈ ਜਦੋਂ ਨਰ ਖ਼ੁਸ਼ਕੀ ਤੇ ਆਉਂਦਾ ਹੈ ਤਾਂ ਚੰਗਾ ਮੋਟਾ ਤਾਜ਼ਾ ਹੁੰਦਾ ਹੈ ਪਰ ਵਾਪਸ ਜਾਣ ਸਮੇਂ ਤਕ ਉਹ ਕਾਫ਼ੀ ਦੁਬਲਾ ਪਤਲਾ ਹੋ ਚੁੱਕਾ ਹੁੰਦਾ ਹੈ। ਸਰਦੀ ਸ਼ੁਰੂ ਹੁੰਦਿਆਂ ਹੀ ਇਨ੍ਹਾਂ ਦੇ ਬੱਚੇ ਚਾਰ ਛੇ ਹਫ਼ਤੇ ਦੇ ਹੋ ਕੇ ਮਾਵਾਂ ਨਾਲ ਸਮੁੰਦਰ ਵਲ ਚਲੇ ਜਾਂਦੇ ਹਨ।
ਸੀਲ ਆਮ ਤੌਰ ਤੇ ਹਰ ਸਾਲ ਇਕ ਬੱਚਾ ਪੈਦਾ ਕਰਦੀ ਹੈ। ਬੁਰਦਾਰ ਮਦੀਨ ਸੀਲ ਤਿੰਨ ਸਾਲ ਦੀ ਉਮਰ ਵਿਚ ਪਹਿਲਾ ਬੱਚਾ ਦਿੰਦੀ ਹੈ। ਨਰ ਸਤਵੇਂ ਸਾਲ ਵਿਚ ਬਾਲਗ਼ ਹੁੰਦਾ ਹੈ। ਇਸ ਦਾ ਭਾਰ ਉਸ ਵੇਲੇ ਲਗਭਗ 180-200 ਕਿ. ਗ੍ਰਾ. ਹੁੰਦਾ ਹੈ। ਇਸ ਦੀ ਲੰਬਾਈ 2ਮੀ. ਅਤੇ ਘੇਰਾ 1.2 ਮੀ. ਦੇ ਲਗਭਗ ਹੁੰਦਾ ਹੈ। ਮਾਦਾ ਇਸ ਨਾਲੋਂ ਬਹੁਤ ਛੋਟੀ ਅਤੇ ਹਲਕੀ ਹੁੰਦੀ ਹੈ।
ਇਨ੍ਹਾਂ ਜੀਵਾਂ ਦੀ ਚਮੜੀ ਦੇ ਹੇਠ੍ਹਾਂ ਬਲਬਰ ਦੀ ਇਕ ਮੋਟੀ ਤਹਿ ਹੁੰਦੀ ਹੈ ਅਤੇ ਸਮੂਹ ਵਿਚ ਰਹਿਣ ਵਾਲੀਆਂ ਸੀਲਾਂ ਤੇਲ ਕੱਢਣ ਲਈ ਮਾਰ ਦਿੱਤੀਆਂ ਜਾਂਦੀਆਂ ਹਨ। ਇਨ੍ਹਾਂ ਦੀਆਂ ਖੱਲਾਂ ਕਈ ਵਾਰ ਚਮੜੇ ਦੇ ਤੌਰ ਤੇ ਵੀ ਵਰਤੀਆਂ ਜਾਂਦੀਆਂ ਹਨ। ਨਵਜੰਮੇ ਫੋਸਿਡ ਜੀਵਾਂ ਦੀ ਖਲੜੀ ਵਪਾਰ ਵਿਚ ਕਾਫ਼ੀ ਕੀਮਤ ਤੇ ਵਿਕਦੀ ਹੈ।
ਹ. ਪੁ.––ਐਨ. ਬ੍ਰਿ. 20; ਮੈਕ. ਐਨ. ਸ. ਟ. 12; ਵੈਬਸਟਰ ਡਿਕਸ਼ਨਰੀ.
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2812, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-01-07, ਹਵਾਲੇ/ਟਿੱਪਣੀਆਂ: no
ਸੀਲ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸੀਲ, ਇਸਤਰੀ ਲਿੰਗ : ਇੱਕ ਜਿਨਸ ਜਿਸ ਦੇ ਦਾਣੇ ਬਹੁਤ ਬਰੀਕ ਤੇ ਗੋਲ ਹੁੰਦੇ ਹਨ
–ਸੀਲ ਮਰੂੰਡਾ, ਪੁਲਿੰਗ : ਸੀਲ ਦੇ ਭੁੱਜੇ ਹੋਏ ਦਾਣਿਆਂ ਵਿੱਚ ਗੁੜ ਮਿਲਾ ਕੇ ਬਣਾਇਆ ਲੱਡੂ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1174, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-08-11-01-29-14, ਹਵਾਲੇ/ਟਿੱਪਣੀਆਂ:
ਸੀਲ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸੀਲ, ਪੁਲਿੰਗ : ੧. ਆਦਤ, ਸੁਭਾਉ; ੨. ਆਚਰਣ ਦੀ ਪਵਿੱਤਰਤਾ,
–ਸੀਲ ਸੁਭਾ, ਸੀਲ ਸੁਭਾਉ, ਵਿਸ਼ੇਸ਼ਣ : ਸੁਭਾ ਦਾ ਸੀਤਲ, ਖਿੜੇ ਮੱਥੇ ਰਹਿਣ ਵਾਲਾ, ਠੰਢਾ, ਜਿਸ ਵਿੱਚ ਕ੍ਰੋਧ ਨਹੀਂ
–ਸੀਲਤਾ, ਇਸਤਰੀ ਲਿੰਗ : ਅਸੀਲਪੁਣਾ, ਨਿਮਰਤਾ, ਹਲੀਮੀ ਨਰਮਾਈ
–ਸੀਲਵੰਤ, (ਸੰਸਕ੍ਰਿਤ) / ਵਿਸ਼ੇਸ਼ਣ : ਚੰਗੇ ਸੁਭਾਉ ਵਾਲਾ, ਆਚਰਣ ਦਾ ਪਵਿੱਤਰ
–ਸ਼ੀਲਵੰਤੀ, (ਇਸਤਰੀ ਲਿੰਗ)
–ਸੀਲਵਾਨ, ਵਿਸ਼ੇਸ਼ਣ : ਸੀਲਵੰਤ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1174, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-08-11-01-29-25, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First