ਸੁਖਦੇਵ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੁਖਦੇਵ ਸੰਗ੍ਯਾ—ਸ਼ੁਕਦੇਵ. ਦੇਖੋ ਸੁਕ ੪. “ਇਹ ਮਨਿ ਲੀਣ ਭਏ ਸੁਖਦੇਉ.” (ਗਉ ਅ: ਕਬੀਰ) ੨ ਜਸਰੋਟਾ ਦਾ ਪਹਾੜੀ ਰਾਜਾ ਸੁਖਦੇਵ, ਜੋ ਨਦੌਨ ਦੇ ਜੰਗ ਵਿੱਚ ਭੀਮਚੰਦ ਦੀ ਸਹਾਇਤਾ ਲਈ ਮੌਜੂਦ ਸੀ. “ਸੁਖੰਦੇਵ ਗਾਜੀ ਜਸਾਰੋਟ ਰਾਯੰ.” (ਵਿਚਿਤ੍ਰ ਅ: ੯) ੩ ਦਸ਼ਮੇਸ਼ ਦਾ ਹਜੂਰੀ ਇੱਕ ਪੰਡਿਤ ਕਵਿ, ਜਿਸ ਨੇ ਕਰਤਾਰ ਦੇ ਬਾਰਾਂ ਵਿਸ਼ੇਣਾਂ (ਸਤ, ਚਿਤ, ਆਨੰਦ, ਅਦ੍ਵਿਤੀਯ, ਅਖੰਡ, ਅਚਲ, ਅਨੰਤ , ਸ੍ਵਪ੍ਰਕਾਸ਼, ਕੂਟਥ, ਅਜ, ਅਕ੍ਰਿਯ ਅਤੇ ਬ੍ਰਹਮ) ਦੀ ਵਿਚਿਤ੍ਰ ਵ੍ਯਾਖ੍ਯਾ ਲਿਖੀ ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2382, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no
ਸੁਖਦੇਵ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੁਖਦੇਵ : ਉੱਤਰ ਪ੍ਰਦੇਸ ਦਾ ਕਾਨਯਕੁਬਜ ਬ੍ਰਾਹਮਣ ਸੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਕਵੀਆਂ ਅਤੇ ਵਿਦਵਾਨਾਂ ਵਿਚੋਂ ਇਕ ਸੀ। ਇਸ ਦੀ ਆਪਣੀ ਪੁਸ਼ਟੀ ਅਨੁਸਾਰ, ਇਹ ਕਪਿਲਨਗਰ ਦਾ ਜੰਮਪਲ ਸੀ ਅਤੇ ਇਸ ਨੇ ਵਾਰਾਣਸੀ ਵਿਖੇ ਆਪਣੀ ਸਿੱਖਿਆ ਪ੍ਰਾਪਤ ਕੀਤੀ ਸੀ। 1687 ਵਿਚ ਪਾਉਂਟਾ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਵਿਚ ਆਉਣ ਤੋਂ ਪਹਿਲਾਂ ਇਹ ਕਈ ਹਿੰਦੂ ਅਤੇ ਮੁਸਲਮਾਨ ਸਰਦਾਰਾਂ, ਨਵਾਬਾਂ ਅਤੇ ਉੱਚ ਅਧਿਕਾਰੀਆਂ ਦੇ ਦਰਬਾਰ ਵਿਚ ਰਹਿ ਚੁੱਕਾ ਸੀ। ਇਸ ਨੇ ਗੁਰੂ ਜੀ ਸਾਮ੍ਹਣੇ ਆਪਣਾ ਛੰਦ ਵਿਚਾਰ ਪਿੰਗਲ ਗ੍ਰੰਥ ਪ੍ਰਸਤੁਤ ਕੀਤਾ, ਜਿਸਦੇ ਲਈ ਗੁਰੂ ਜੀ ਨੇ ਇਸ ਨੂੰ ਕਾਫ਼ੀ ਇਨਾਮ ਦਿੱਤਾ। ਇਸ ਨੇ ਵੇਦਾਂਤ ਸਿਧਾਂਤ ਦੇ ਸਾਰ ਨੂੰ ਨਿਰੂਪਣ ਕਰਦਿਆਂ ਅਧਯਾਤਮ ਪ੍ਰਕਾਸ਼ ਨਾਮਕ ਰਚਨਾ ਨੂੰ ਸੰਪੂਰਨ ਕੀਤਾ ਜਿਸਨੂੰ ਨਿਰਮਲੇ ਵਿਦਵਾਨ ਅੱਜ ਵੀ ਪੜ੍ਹਦੇ ਹਨ ਅਤੇ ਬਹੁਤ ਸਤਿਕਾਰ ਕਰਦੇ ਹਨ। ਇਸ ਗ੍ਰੰਥ ਦੇ ਲਿਖਾਰੀ ਦੀ ਅੰਤਿਮ ਟਿੱਪਣੀ ਅਨੁਸਾਰ ਪਤਾ ਲੱਗਦਾ ਹੈ ਕਿ ਰਚਨਾ ਅੱਸੂ ਸੁਦੀ 11,1755 ਬਿਕਰਮੀ/6 ਸਤੰਬਰ 1698 ਨੂੰ ਸੰਪੂਰਨ ਕੀਤੀ ਗਈ ਸੀ। ਅਧਯਾਤਮ ਪ੍ਰਕਾਸ਼ ਦਾ ਇਕ ਖਰੜਾ ਸੈਂਟਰਲ ਲਾਇਬ੍ਰੇਰੀ, ਪਟਿਆਲਾ ਵਿਚ ਅਤੇ ਛੰਦ ਵਿਚਾਰ ਪਿੰਗਲ ਦਾ ਖਰੜਾ, ਖ਼ਾਲਸਾ ਕਾਲਜ ਲਾਇਬ੍ਰੇਰੀ, ਅੰਮ੍ਰਿਤਸਰ ਵਿਚ ਸੁਰੱਖਿਅਤ ਪਿਆ ਹੈ। ਕਵੀ ਸੁਖਦੇਵ ਦੇ ਤਿੰਨ ਹੋਰ ਗ੍ਰੰਥ ਪ੍ਰਚਲਿਤ ਹਨ ਜੋ ਇਸ ਦੇ ਆਪਣੇ ਪਹਿਲੇ ਤਿੰਨ ਸਰਪ੍ਰਸਤਾਂ ਦੇ ਗੁਣਗਾਨ ਕਰਨ ਵਿਚ ਸੰਪੂਰਨ ਕੀਤੇ ਗਏ ਸਨ।
ਲੇਖਕ : ਪ.ਸ.ਪ. ਅਤੇ ਅਨੁ. ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2315, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਸੁਖਦੇਵ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੁਖਦੇਵ: ਜਸਰੋਟਾ ਦਾ ਸ਼ਾਸਕ ਇਕ ਛੋਟਾ ਜਿਹਾ ਮੁਖੀ ਸੀ ਜਿਹੜਾ ਚੇਨਾਬ (ਝਨਾਂ) ਅਤੇ ਰਾਵੀ ਵਿਚਕਾਰ ਸਥਿਤ ਪਹਾੜੀ ਰਿਆਸਤਾਂ ਨਾਲ ਸੰਬੰਧਿਤ ਸੀ। ਇਸ ਨੇ ਪਹਾੜੀ ਰਾਜਿਆਂ ਅਤੇ ਗੁਰੂ ਗੋਬਿੰਦ ਸਿੰਘ ਨਾਲ ਮਿਲਕੇ ਮੁਗਲ ਕਮਾਂਡਰ ਅਲਿਫ਼ ਖ਼ਾਨ ਦੇ ਵਿਰੁੱਧ ਹੋਈ 20 ਮਾਰਚ 1691 ਦੀ ਨਦੌਣ ਦੀ ਜੰਗ ਵਿਚ ਹਿੱਸਾ ਲਿਆ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਰਚਿਤ ਬਚਿਤ੍ਰ ਨਾਟਕ ਅਨੁਸਾਰ “ਸੁਖੰਦੇਵ ਗਾਜੀ ਜਸਰੋਟ ਰਾਜੰ। ਚੜ੍ਹੇ ਕ੍ਰੁਧ ਕੀਨੇ ਕਰੇ ਸਰਬ ਕਾਜੰ॥”
ਲੇਖਕ : ਕ.ਸ.ਥ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2315, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਸੁਖਦੇਵ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਸੁਖਦੇਵ : ਇਸ ਉੱਘੇ ਸੁਤੰਤਰਤਾ ਸੰਗਰਾਮੀ ਦਾ ਜਨਮ ਲਾਇਲਪੁਰ (ਪਾਕਿਸਤਾਨ) ਵਿਚ ਸ੍ਰੀ ਰਾਮ ਲਾਲ ਦੇ ਘਰ ਹੋਇਆ। ਇਹ ਸ਼ਹੀਦ ਭਗਤ ਸਿੰਘ ਦਾ ਬਹੁਤ ਨਜ਼ਦੀਕੀ ਸਾਥੀ ਅਤੇ ਲਾਹੌਰ ਦੀ ਸੁਤੰਤਰਤਾ ਸੰਗਰਾਮੀ ਪਾਰਟੀ ਦਾ ਮੈਂਬਰ ਸੀ। ਇਸ ਨੇ ਪੰਜਾਬ ਅਤੇ ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿਚ ਸੁਤੰਤਰਤਾ ਸੰਗਰਾਮੀ ਲਹਿਰਾਂ ਚਲਾਈਆਂ।
ਲਾਹੌਰ ਦੇ ਸਹਾਇਕ ਸੁਪਰਡੈਂਟ (ਪੁਲਿਸ), ਸਾਂਡਰਸ ਨੂੰ 17 ਦਸੰਬਰ, 1928 ਨੂੰ ਗੋਲੀ ਮਾਰ ਕੇ ਮਾਰਨ ਵਾਲਿਆਂ ਵਿਚ ਇਹ ਵੀ ਸ਼ਾਮਲ ਸੀ। 15 ਅਪ੍ਰੈਲ, 1929 ਨੂੰ ਕੇਂਦਰੀ ਲੈਜਿਸਲੇਟਿਵ ਅਸੈਂਬਲੀ ਹਾਲ ਵਿਚ ਭਗਤ ਸਿੰਘ ਅਤੇ ਬੀ. ਕੇ. ਦੱਤ ਨਾਲ ਬੰਬ ਸੁੱਟਣ ਦੇ ਜੁਰਮ ਵਿਚ ਇਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। ਲਾਹੌਰ ਜੇਲ੍ਹ ਵਿਚ 23 ਮਾਰਚ, 1931 ਨੂੰ ਭਗਤ ਸਿੰਘ ਅਤੇ ਰਾਜਗੁਰੂ ਨਾਲ ਇਸ ਨੂੰ ਫਾਂਸੀ ਦਿੱਤੀ ਗਈ। ਭਾਰਤ-ਪਾਕਿ ਸੀਮਾ ਤੇ ਫ਼ਿਰੋਜ਼ਪੁਰ ਤੋਂ ਅਗੇ ਹੁਸੈਨੀਵਾਲਾ ਵਿਖੇ ਭਗਤ ਸਿੰਘ ਅਤੇ ਰਾਜਗੁਰੂ ਦੀ ਸਮਾਧੀ ਨਾਲ ਇਸ ਦੀ ਯਾਦਗਾਰ ਵੀ ਸਥਿਤ ਹੈ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1621, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-18-10-29-02, ਹਵਾਲੇ/ਟਿੱਪਣੀਆਂ: ਹ. ਪੁ. –ਐ. ਫ੍ਰੀ. ਫਾ. ਪੰ. : 230.
ਵਿਚਾਰ / ਸੁਝਾਅ
Please Login First