ਸੂਆ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੂਆ (ਨਾਂ,ਪੁ) ਮੱਝ, ਗਾਂ ਆਦਿ ਦੇ ਦੋ ਵੇਰ ਸੂਣ ਵਿਚਲਾ ਸਮਾਂ; ਵੇਖੋ : ਰਜਵਾਹਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11921, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਸੂਆ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੂਆ (ਨਾਂ,ਪੁ) ਪਿਛਲੇ ਪਾਸੇ ਬਣੇ ਛੇਕ ਵਿੱਚੋਂ ਸੇਬਾ ਲੰਘਾ ਕੇ ਬੋਰੀਆਂ ਆਦਿ ਸਿਊਣ ਲਈ ਵਰਤੀਂਦੀ ਤਿੱਖੀ ਨੋਕ ਵਾਲੀ ਸਲਾਈ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11918, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਸੂਆ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੂਆ 1 [ਨਾਂਪੁ] ਕੱਸੀ , ਖਾਲ, ਛੋਟੀ ਨਹਿਰ 2 [ਨਾਂਪੁ] ਵੱਡੀ ਸੂਈ; ਪਸ਼ੂ ਦਾ ਇੱਕ ਵਾਰੀ ਬੱਚਾ ਜੰਮਣ ਅਤੇ ਦੁੱਧ ਦੇਣ ਦਾ ਭਾਵ 3 [ਨਾਂਪੁ] ਕਮਾਦ ਆਦਿ ਪੌਦੇ ਦੀ ਪਹਿਲੀ ਫੋਟ, ਤਿੱਖਾ ਦੰਦ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11907, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸੂਆ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੂਆ. ਸੰਗ੍ਯਾ—ਸ਼ੁਕ. ਤੋਤਾ. “ਬਾਂਧਿਓ ਨਲਿਨੀ ਭ੍ਰਮਿ ਸੂਆ.” (ਆਸਾ ਮ: ੫) ੨ ਵਡੀ ਸੂਈ. ਸਿਉਣ ਦਾ ਸੰਦ ਜਿਸ ਦੇ ਨੱਕੇ ਵਿੱਚ ਡੋਰ ਪਾਕੇ ਸੀਂਵੀਦਾ ਹੈ. “ਲਉ ਨਾੜੀ ਸੂਆ ਹੈ ਅਸਤੀ.” (ਰਾਮ ਮ: ੫) ੩ ਸੂਣ (ਪ੍ਰਸੂਤ) ਦੀ ਕ੍ਰਿਯਾ. ਜਿਵੇਂ ਇਸ ਗਾਂ ਦਾ ਦੂਜਾ ਸੂਆ ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11748, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no
ਸੂਆ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਸੂਆ (ਸੰ.। ਸੰਸਕ੍ਰਿਤ ਸ਼ੁਕ। ਹਿੰਦੀ ਸੂਆ) ਤੋਤਾ। ਯਥਾ-‘ਸੂਆ ਪੜਾਵਤ ਗਨਕਾ ਤਰੀ ’।
੨. (ਸੰਸਕ੍ਰਿਤ ਸੂਚਿ। ਪ੍ਰਾਕ੍ਰਿਤ ਸੁਈ* ਪੰਜਾਬੀ ਸੂਈ , ਸੂਆ) ਲੋਹੇ ਦਾ ਸੂਆ, ਵੱਡੀ ਸੂਈ। ਯਥਾ-‘ਲਉ ਨਾੜੀ ਸੂਆ ਹੈ ਅਸਤੀ’
----------
* ਪ੍ਰਾਕ੍ਰਿਤ ਵ੍ਯਾਕਰਣ ਅਨੁਸਾਰ-ਕ, ਗ, ਚ, ਜ , ਤ, ਦ, ਪ, ਯ, ਵ ਜਦ ਸੁਤੰਤ੍ਰ ਹੋਣ ਤਾਂ ਅਕਸਰ ਗਿਰ ਜਾਂਦੇ ਹਨ ਜੈਸੇ ਸਚੀ ਤੋਂ ਸਈ ਤਿਵੇਂ ਸੂਚੀ ਤੋਂ ਸੂਈ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 11609, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਸੂਆ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸੂਆ, ਪੁਲਿੰਗ : ੧. ਵੱਡੀ ਸੂਈ ਜਿਸ ਨਾਲ ਬੋਰੀਆਂ ਦੇ ਮੂੰਹ ਸੀਤੇ ਜਾਂਦੇ ਹਨ; ੨. ਤਿੱਖੀ ਨੋਕ ਵਾਲਾ ਸੰਦ ਜਿਸ ਨਾਲ ਛੇਕ ਮਾਰ ਕੇ ਕਿਤਾਬਾਂ ਕਾਪੀਆਂ ਆਦਿ ਸੀਤੀਆਂ ਜਾਂਦੀਆਂ ਹਨ; ੩. ਤੂਈ, ਅੰਗੂਰ, ਕਮਾਦ ਦੀ ਗੰਢ ਤੋਂ ਨਵੀਂ ਫੁੱਟੀ ਪੋਂਗਰ ਜਾਂ ਸ਼ਾਖ; ੪. ਗਾਂ ਜਾਂ ਮਹਿਂ ਨੂੰ ਬੱਚਾ ਹੋਣ ਦਾ ਭਾਵ; ਬੱਚਾ ਹੋਣ ਮਗਰੋਂ ਦੁੱਧ ਦੇਣ ਦਾ ਸਮਾਂ, ਦੋ ਜਣੇਪਿਆਂ ਦੇ ਵਿਚਾਲੇ ਦਾ ਸਮਾਂ; ੫. ਰਜਵਾਹ, ਰਾਜਬਾਹ, ਛੋਟੀ ਨਹਿਰ ਜੋ ਵੱਡੀ ਨਹਿਰ ਵਿਚੋਂ ਨਿਕਲੇ; ੬. (ਸਿਹਤ ਵਿਸ਼ੇਸ਼ਣ) ਸਰੀਰ ਵਿਚ ਸਰਿੰਜ ਜਾਂ ਪੋਲੀ ਸੂਈ ਨਾਲ ਦਵਾਈ ਦਾਖਲ ਕਰਨ ਦਾ ਭਾਵ, ਇੰਜੈਕਸ਼ਨ (ਲਾਗੂ ਕਿਰਿਆ : ਲਾਉਣਾ); ੭. ਤੋਤਾ; ੮. ਸੂਲ 'ਸੁਐ ਚਾੜਿ ਭਵਾਈਅਹਿ ਜੰਤ'
–ਸੂਆ ਦੇਣਾ, ਮੁਹਾਵਰਾ : ਸੂਣਾ, ਬੱਚਾ ਦੇਣਾ (ਪਸ਼ੂਆਂ ਦਾ)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3871, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-09-11-11-04, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First