ਸੇਜ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੇਜ (ਨਾਂ,ਇ) ਸੁੰਦਰ ਵਿਛਾਉਣੇ ਨਾਲ ਸਜਿਆ ਮੰਜਾ ਜਾਂ ਪਲੰਘ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16947, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਸੇਜ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੇਜ [ਨਾਂਇ] ਬਸਤਰ ਜਾਂ ਫੁੱਲ ਆਦਿ ਵਿਛਾ ਕੇ ਸਜਾਇਆ ਹੋਇਆ ਪਲੰਘ ਜਾਂ ਮੰਜਾ ਆਦਿ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16936, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸੇਜ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੇਜ. ਸੰ. शय्या—ਸ਼ੱਯਾ. ਸੰਗ੍ਯਾ—ਸੌਣ ਦਾ ਬਿਸਤਰ. ਪਲੰਘ. ਛੇਜ. “ਸੇਜ ਸੋਹਨੀ ਚੰਦਨ ਚੋਆ.” (ਸੋਰ ਅ: ਮ: ੫)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16857, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no
ਸੇਜ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਸੇਜ ਵੇਖੋ ਸੇਜੈ ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 16801, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਸੇਜ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ
ਸੇਜ (Sage) : ਇਹ ਪੂਦੀਨਾ (Labitae) ਕੁਲ ਦੀ ਸੈਲਵੀਆ ਪ੍ਰਜਾਤੀ ਦੇ ਬੂਟੇ ਹਨ। ਸੇਜ ਬੂਟੇ ਦਾ ਬਨਸਪਤੀ ਵਿਗਿਆਨਕ ਨਾਂ ਸੈਲਵੀਆ ਆਫਿਸੀਨੇਲਿਸ (Salvia officinalis) ਜਾਂ ਸੈਲਵੀਆ ਗਲੁਟੀਨੋਸਾ (Salvia glutinosa) ਹੈ। ਇਸ ਕੁਲ ਦੀਆਂ ਲਗਭਗ 550 ਜਾਤੀਆਂ ਹਨ। ਇਹ ਜਾਤੀਆਂ ਸੀਤ-ਊਸ਼ਣ ਅਤੇ ਗਰਮ ਜਲਵਾਯੂ ਵਾਲੇ ਸਾਰੇ ਇਲਾਕਿਆਂ ਵਿਚ ਮਿਲਦੀਆਂ ਹਨ। ਇਨ੍ਹਾਂ ਦਾ ਨਾਂ ਲਾਤੀਨੀ ਭਾਸ਼ਾ ਦੇ ਸ਼ਬਦ ਸੈਲਵੋ (salvo) ਤੋਂ ਲਿਆ ਗਿਆ ਹੈ ਜਿਸ ਦਾ ਅਰਥ ਜ਼ਖ਼ਮ ਠੀਕ ਕਰਨ ਦੇ ਗੁਣ ਤੋਂ ਹੈ। ਪੱਛਮੀ ਦੇਸ਼ਾਂ ਵਿਚ ਕੁਝ ਜਾਤੀਆਂ ਨੂੰ ਦਵਾਈਆਂ ਦੇ ਤੌਰ ਤੇ ਅਤੇ ਕੁਝ ਨੂੰ ਬਾਗਾਂ ਵਿਚ ਸੁੰਦਰ ਫੁੱਲਾਂ ਵਜੋਂ ਉਗਾਇਆ ਜਾਂਦਾ ਹੈ (ਵਿਸਥਾਰ ਲਈ ਵੇਖੋ ਸੈਲਵੀਆ)।
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 13614, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-01-07, ਹਵਾਲੇ/ਟਿੱਪਣੀਆਂ: no
ਸੇਜ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸੇਜ, (ਸੰਸਕ੍ਰਿਤ : ਸ਼ੱਯਾ) / ਇਸਤਰੀ ਲਿੰਗ : ਛੇਜ, ਬਿਸਤਰਾ ਵਿਛੇ ਵਾਲਾ ਮੰਜਾ, ਵਿਆਹਤਾ ਇਸਤਰੀ ਦਾ ਆਪਣਾ ਜਾਂ ਉਸ ਦੇ ਪਤੀ ਦਾ ਸਜਿਆ ਵਿਛਿਆ ਬਿਸਤਰਾ, ਫੁੱਲਾਂ ਦਾ ਵਿਛਾਉਣਾ
–ਸੇਜ ਚੜ੍ਹਨਾ, ਮੁਹਾਵਰਾ : ਮਰਦ ਦਾ ਤ੍ਰੀਮਤ ਨੂੰ ਜਾਂ ਤ੍ਰੀਮਤ ਦਾ ਮਰਦ ਨੂੰ ਉਸ ਦੇ ਬਿਸਤਰੇ ਤੇ ਮਿਲਣਾ, ਮਰਦ ਔਰਤ ਦਾ ਹਮਬਿਸਤਰ ਹੋਣਾ
–ਸੇਜ ਦੀ ਮੱਖੀ ਵੀ ਬੁਰੀ, ਅਖੌਤ : ਸੌਂਕਣ ਚਾਹੇ ਕਿੰਨੀ ਵੀ ਘਟੀਆ ਹੋਵੇ ਤਦ ਵੀ ਬੁਰੀ ਹੈ, ਇਕੱਲ ਵਿੱਚ ਕਿਸੇ ਦਾ ਦਖਲ ਨਹੀਂ ਸੁਖਾਂਦਾ
–ਸੇਜ ਮਾਣਨਾ, ਮੁਹਾਵਰਾ : ਇਸਤਰੀ ਪੁਰਸ਼ ਦਾ ਇਕੋ ਬਿਸਤਰੇ ਤੇ ਕੱਠੇ ਹੋਣਾ
–ਸੇਜ ਬੰਦ, ਪੁਲਿੰਗ : ਵਿਛਾਉਣੇ ਨੂੰ ਮੰਜੇ ਨਾਲ ਬੰਨ੍ਹਣ ਵਾਲੀ ਰੇਸ਼ਮੀ ਡੋਰੀ ਜਾਂ ਤਣੀ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 5477, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-16-01-26-59, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First