ਸੇਠੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੇਠੀ. ਖੁਖਰਾਣ ਖਤ੍ਰੀਆਂ ਦੀ ਇੱਕ ਜਾਤੀ. “ਲਾਲਾ ਸੇਠੀ ਜਾਣੀਐ.” (ਭਾਗੁ) ੨ ਅਰੋੜਿਆਂ ਦੀ ਇੱਕ ਜਾਤੀ। ੩ ਸੇਠ ਦੀ ਕ੍ਰਿਯਾ. ਸ਼ਾਹੂਕਾਰੀ. ਦੇਖੋ, ਸੇਠ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2691, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no
ਸੇਠੀ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਸੇਠੀ : ਸੇਠੀ ਖਤਰੀਆਂ ਦਾ ਇਕ ਗੋਤ ਹੈ ਜੋ ਬੁੰਜਾਹੀ ਵਰਗ ਜਾਂ ਖੋਖਰਾਨ ਸ਼ਾਖਾ ਅਧੀਨ ਆਉਂਦਾ ਹੈ। ਖੋਖਰਾਨ ਸ਼ਾਖਾ ਵਿਚ ਅੱਠ ਗੋਤ ਹਨ। ਕਿਹਾ ਜਾਂਦਾ ਹੈ ਕਿ ਖੋਖਰਾਨ ਸ਼ਾਖਾ ਦੇ ਖਤਰੀਆਂ ਨੇ ਖੋਖਰਾਂ ਵੱਲੋਂ ਕੀਤੀ ਗਈ ਬਗ਼ਾਗਤ ਵਿਚ ਉਨ੍ਹਾਂ ਦੀ ਮਦਦ ਕੀਤੀ ਸੀ। ਇਸ ਲਈ ਦੂਜੇ ਖਤਰੀ ਉਨ੍ਹਾਂ ਨਾਲ ਵਿਆਹ ਸ਼ਾਦੀ ਕਰਨ ਤੋਂ ਡਰਨ ਲਗੇ । ਇਸ ਲਈ ਖੋਖਰਾਨ ਸ਼ਾਖਾ ਦੇ ਗੋਤਾਂ ਨੂੰ ਆਪੋ ਵਿਚ ਹੀ ਵਿਆਹ ਕਰਨਾ ਪੈਂਦਾ ਹੈ। ਖੋਖਰਾਨ ਸ਼ਾਖਾ ਦੇ ਅੱਠ ਗੋਤਾਂ ਨੂੰ ਦੋ ਦੋ ਦੀ ਸੰਖਿਆ ਨਾਲ 4 ਥਮਾਂ ਵਿਚ ਵੰਡਿਆ ਗਿਆ ਹੈ। ਸੇਠੀ ਅਤੇ ਸੂਰੀ ਇਕ ਥਮ ਵਿਚ ਰਖੇ ਗਏ ਹਨ। ਇਹ ਦੋਵੇਂ ਆਪਸ ਵਿਚ ਰਿਸ਼ਤੇ ਨਾਤੇ ਨਹੀਂ ਕਰ ਸਕਦੇ ਕਿਉਂਕਿ ਇਹ ਇਕੋ ਹੀ ਬ੍ਰਾਹਮਣੀ ਗੋਤ ਨਾਲ ਸਬੰਧਤ ਹਨ। ਰਿਸ਼ਤਾ ਜੋੜਨ ਲਈ ਗੋਤਾਂ ਦਾ ਘੇਰਾ ਬਹੁਤ ਛੋਟਾ ਹੋਣ ਕਰਕੇ ਇਨ੍ਹਾਂ ਵਿਚ ਸਿਰਫ਼ ਮਾਂ ਤੇ ਬਾਪ ਦਾ ਗੋਤ ਹੀ ਛਡਿਆ ਜਾਂਦਾ ਹੈ। ਹੋਰ ਖਤਰੀਆਂ ਵਾਂਗ ਹਿੰਦੂ ਤੇ ਸਿੱਖਾਂ ਵਿਚ ਮਿਲਦਾ ਹੈ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1844, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-04-12-00-12, ਹਵਾਲੇ/ਟਿੱਪਣੀਆਂ: ਹ. ਪੁ. –ਪੰ. ਕਾ. : 509
ਸੇਠੀ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸੇਠੀ, ਪੁਲਿੰਗ : ਅਰੋੜਿਆਂ ਦੀ ਇੱਕ ਜਾਤ, ਉਸ ਜਾਤ ਦਾ ਬੰਦਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 936, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-20-04-30-33, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
ਸੇਠੀ ਜਾਤਿ ਦਾ ਖੱਤਰੀ, ਜੋ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸਿੱਖ ਹੋਇਆ. ਗੁਰੂ ਸਾਹਿਬ ਨੇ ਇਸ ਨੂੰ ਕੀਰਤਨ ਕਰਨ ਦਾ ਉਪਦੇਸ਼ ਦਿੱਤਾ . ਇਹ ਕੀਰਤਨ ਕਰਕੇ ਸਿੱਖਧਰਮ ਦਾ ਉੱਤਮ ਪ੍ਰਚਾਰ ਕਰਦਾ ਰਿਹਾ। (ਮਹਾਨਕੋਸ਼)
ਧੰਨਵਾਦ ਸਹਿਤ
ਅਮਿਤ ਕੁਮਾਰ ਸੇਠੀ, ਲੁਧਿਆਣਾ
Amit Sethi,
( 2023/08/20 07:5539)
Please Login First