ਸੇਰ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੇਰ (ਨਾਂ,ਪੁ) ਸੋਲਾਂ ਛਟਾਂਕ ਵਜ਼ਨ; ਮਣ ਦਾ ਚਾਲੀਵਾਂ ਹਿੱਸਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 61815, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸੇਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੇਰ [ਨਾਂਪੁ] ਸੋਲ਼ਾਂ ਛਟਾਂਕਾਂ ਅਥਵਾ ਚਾਰ ਪਾ ਦਾ ਤੋਲ (ਲਗਭਗ 900 ਗ੍ਰਾਮ), ਮਣ ਦਾ ਚਾਲ਼ੀਵਾਂ ਹਿੱਸਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 61998, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੇਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੇਰ. ਸੰ. सेटक-ਸੇਟਕ. ਸੰਗ੍ਯਾ—ਮਣ ਦਾ ਚਾਲੀਹਵਾਂ ਹਿੱਸਾ. ਚਾਰ ਪਾਉ ਭਰ ਤੋਲ.2 “ਦੁਇ ਸੇਰ ਮਾਗਉ ਚੂਨਾ.” (ਸੋਰ ਕਬੀਰ) ਫ਼ਾਰਸੀ ਸੇਰ ਸ਼ਬਦ ਦਾ ਅਰਥ ੨੫ ਮਿ੆ਕਾਲ3 ਭਰ ਤੋਲ ਹੈ। ੨ ਫ਼ਾ ਸ਼ੇਰ. ਸਿੰਘ । ੩ ਵਿ—ਦਿਲੇਰ. ਬਹਾਦੁਰ. “ਬੁਰਿਆਈਆਂ ਹੁਇ ਸੇਰ.” (ਵਾਰ ਗੂਜ ੨ ਮ: ੫) ੪ ਦੇਖੋ, ਸੈਰ ੩.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 61559, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੇਰ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਸੇਰ (ਸੰ.। ਫ਼ਾਰਸੀ ਸ਼ੇਰ) ੧. ਸ਼ੇਰ, ਸ਼ੀਂਹ, ਸਿੰਘ

੨. ਸ਼ੇਰ ਵਾਂਙੂ ਤਕੜਾ। ਯਥਾ-‘ਬੁਰਿਆੲਂੀ ਹੋਇ ਸੇਰੁ ’ ਬੁਰਿਆਈ ਵੇਲੇ (ਸ਼ੇਰ ਵਾਂਙ) ਤਕੜਾ ਹੋ ਜਾਂਦਾ ਹੈ।

੩. (ਸੰਸਕ੍ਰਿਤ ਸੇਟੱਕ। ਪੰਜਾਬੀ ਸੇਰ, ੧੬ ਛਟਾਂਕ। ਮਣ ਦਾ ਚਾਲ੍ਹੀਵਾਂ ਹਿੱਸਾ। ਯਥਾ-‘ਦੁਇ ਸੇਰ ਮਾਂਗਉ ਚੂਨਾ ’ ਦੋ ਸੇਰ ਆਟਾ ਮੰਗਦਾ ਹਾਂ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 61199, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਸੇਰ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੇਰ, ਫ਼ਾਰਸੀ / ਵਿਸ਼ੇਸ਼ਣ : ਤ੍ਰਿਪਤ, ਰਜਿਆ ਹੋਇਆ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 17254, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-20-04-59-36, ਹਵਾਲੇ/ਟਿੱਪਣੀਆਂ:

ਸੇਰ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੇਰ, ਪੁਲਿੰਗ : ਇੱਕ ਤੋਲ ਜੋ ਆਮ ਕਰ ਕੇ ਸੋਲਾਂ ਛਟਾਕਾਂ ਦਾ ਹੁੰਦਾ ਹੈ, ਮਣ ਦਾ ਚਾਲ੍ਹੀਵਾਂ ਹਿੱਸਾ। ਇਸ ਦਾ ਤੋਲ ਭਿੰਨ ਭਿੰਨ ਇਲਾਕਿਆਂ ਵਿੱਚ ਅੱਡ ਅੱਡ ਹੈ

–ਸੇਰ ਕੱਚਾ, ਪੁਲਿੰਗ : ਮਧ ਪੰਜਾਬ ਵਿੱਚ ਪੱਕੇ ਸੇਰ ਦਾ ਢਾਈਵਾਂ ਹਿੱਸਾ ਤੇ ਯੂ. ਪੀ. ਵਿੱਚ ਅੱਧਾ

–ਸੇਰ ਪੱਕਾ, ਪੁਲਿੰਗ : ਪੂਰੀਆਂ ਸੋਲਾਂ ਛਟਾਕਾਂ ਜਾਂ ੯0 ਤੋਲੇ ਦਾ ਵਜ਼ਨ

–ਸੇਰ ਵਿਚੋਂ ਪੂਣੀ ਨਹੀਂ ਕੱਤੀ, ਅਖੌਤ : ਬਹੁਤੇ ਵਿਚੋਂ ਬਹੁਤ ਥੋੜ੍ਹਾ ਕੰਮ ਕੀਤਾ ਹੈ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 17253, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-20-04-59-46, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ

ਬਹੁਤ ਵਧੀਆ


ਅਵਤਾਰ, ( 2018/09/07 06:4018)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.