ਸੇਹ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੇਹ [ਨਾਂਇ] ਤੱਕਲਿਆਂ ਵਰਗੇ ਖੰਭਾਂ ਵਾਲ਼ਾ ਜੀਵ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 36221, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸੇਹ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੇਹ. ਸੰ. ਸੇਧਾ. ਸੰਗ੍ਯਾ—ਸ਼ੱਲਕੀ. ਕੰਡਿਆਂ ਵਾਲਾ ਇੱਕ ਜੀਵ. Porcupine. “ਤੀਰ ਸਰੀਰਨ ਬੀਰ ਲਗੇ ਭਟ ਮਾਨਹੁ ਸੇਹ ਸਰੂਪ ਧਰੇ ਹੈਂ.” (ਕ੍ਰਿਸਨਾਵ) ੨ ਸਰਵ—ਉਹ. ਵਹ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 36251, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no
ਸੇਹ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ
ਸੇਹ (Porcupine) : ਸੇਹ ਹਿਸਟ੍ਰੀਕੋਮਾਰਫ਼ਾ (Hystricomorpha) ਉਪ-ਵਰਗ ਦੇ ਭਾਰੇ, ਛੋਟੀਆਂ ਲੱਤਾਂ ਵਾਲੇ, ਰਾਤਲ, ਬਨਸਪਤੀ-ਆਹਾਰੀ ਅਤੇ ਕੁਤਰਨ-ਪ੍ਰਾਣੀ ਹਨ। ਹਿੰਦੀ ਵਿਚ ਇਸ ਨੂੰ ਸਯਾਲ ਜਾਂ ਸਾਹੀ ਕਹਿੰਦੇ ਹਨ। ਨਵੇਂ ਸੰਸਾਰ ਦੇ ਬਿਰਛਵਾਸੀ ਸੇਹ ਐਰੀਥੀਜ਼ੋਂਟਡੀ (Erethizontidae) ਅਤੇ ਪੁਰਾਣੇ ਸੰਸਾਰ ਦੇ ਥਲੀ ਸੇਹ ਹਿਸਟ੍ਰਿਸਡੀ (Hystricidae) ਕੁਲ ਵਿਚ ਰਖੇ ਗਏ ਹਨ। ਹਰ ਕੁਲ ਦੀਆਂ ਚਾਰ ਚਾਰ ਪ੍ਰਜਾਤੀਆਂ ਹਨ।
ਉੱਤਰੀ ਅਮਰੀਕਾ ਦੇ ਸੇਹ, ਐਰੀਥੀਜ਼ੋਨ ਡਾਰਸੇਟਮ (Erethizon dorsatum) ਦਾ ਸਰੀਰ ਭਾਰਾ ਅਤੇ ਤਕੜਾ ਹੁੰਦਾ ਹੈ। ਇਹ ਪੂਛ ਤੋਂ ਬਿਨਾਂ ਤਕਰੀਬਨ 75 ਸੈਂ. ਮੀ. ਲੰਬਾ ਪ੍ਰਾਣੀ ਹੈ। ਪੂਛ ਮੋਟੀ, ਪੱਠੇਦਾਰ ਅਤੇ 20 ਕੁ ਸੈਂ. ਮੀ. ਲੰਬੀ ਹੁੰਦੀ ਹੈ। ਤੱਕਲੇ ਜਾਂ ਕੰਡੇ ਜੋ ਵਾਲਾਂ ਦੇ ਪਰਿਵਰਤਿਤ ਰੂਪ ਹੁੰਦੇ ਹਨ ਤਕਰੀਬਨ 7.5 ਸੈਂ. ਮੀ. ਲੰਬੇ ਹੁੰਦੇ ਹਨ। ਇਹ ਤੱਕਲੇ ਅਧਾਰ ਤੋਂ ਚਿੱਟੇ ਅਤੇ ਸਿਰਿਆਂ ਤੋਂ ਕਾਲੇ ਹੁੰਦੇ ਹਨ ਅਤੇ ਇਹ ਪਿੱਠ ਅਤੇ ਪੂਛ ਦੇ ਖਰ੍ਹਵੇਂ, ਕਾਲੇ ਗਾਰਡ ਵਾਲਾਂ ਵਿਚ ਲੱਗੇ ਹੁੰਦੇ ਹਨ।
ਸੇਹ ਹੌਲੀ ਚਲਣ ਵਾਲਾ ਅੱਖੜ, ਵਿਵਸਥਿਤ ਪ੍ਰਾਣੀ ਹੈ ਜਿਹੜੀ ਹੋਰਾਂ ਜਾਨਵਰਾਂ ਤੋਂ ਬਿਲਕੁਲ ਨਹੀਂ ਡਰਦਾ। ਇਹ ਬਿਰਛਵਾਸੀ ਹੈ ਅਤੇ ਦਰਖ਼ਤਾਂ ਦੀ ਛਿਲੜ ਦੇ ਹੇਠਲੀ ਨਰਮ ਕੈਂਬੀਅਮ ਬਹੁਤ ਪਸੰਦ ਕਰਦਾ ਹੈ। ਇਸ ਤੋਂ ਇਲਾਵਾ ਡੋਡੀਆਂ, ਕਰੂੰਬਲਾਂ, ਪੱਤੇ ਆਦਿ ਵੀ ਖਾ ਲੈਂਦਾ ਹੈ। ਸੇਹ ਇਕੱਲਾ ਰਹਿਣ ਵਾਲਾ ਪ੍ਰਾਣੀ ਹੈ ਪਰ ਇਹ ਬਿਲਕੁਲ ਅਸਮਾਜਿਕ ਵੀ ਨਹੀਂ ਹੈ। ਸੱਤ ਮਹੀਨਿਆਂ ਦੇ ਗਰਭ ਕਾਲ ਤੋਂ ਬਾਅਦ ਮਾਦਾ ਆਮ ਤੌਰ ਤੇ ਬਸੰਤ ਰੁੱਤ ਵਿਚ ਇਕ ਜਾਂ ਦੋ ਕੂਲੇ ਕੰਡਿਆਂ ਵਾਲੇ ਬੱਚਿਆਂ ਨੂੰ ਜਨਮ ਦਿੰਦੀ ਹੈ।
ਜਦੋਂ ਕੋਈ ਜਾਨਵਰ ਇਸ ਤੇ ਹਮਲਾ ਕਰਦਾ ਹੈ ਤਾਂ ਇਹ ਆਪਣੀ ਸ਼ਕਤੀ ਸ਼ਾਲੀ ਪੂਛ ਉਸ ਵਲ ਕਰਕੇ ਆਪਣੇ ਤੱਕਲੇ ਉਸ ਵਿਚ ਖੋਭ ਦਿੰਦਾ ਹੈ। ਇਹ ਤੱਕਲੇ ਸੇਹ ਦੇ ਸਰੀਰ ਨਾਲੋਂ ਅਸਾਨੀ ਨਾਲ ਵੱਖ ਹੋ ਜਾਂਦੇ ਹਨ ਅਤੇ ਹਮਲਾਵਰ ਦੇ ਸਰੀਰ ਵਿਚ ਖੁੱਭੋ ਰਹਿੰਦੇ ਹਨ। ਸੇਹ ਆਪਣੀ ਮਰਜ਼ੀ ਨਾਲ ਤੱਕਲੇ ਨਹੀਂ ਸੁਟਦਾ ਭਾਵੇਂ ਸਰੀਰ ਨੂੰ ਹਿਲਾਉਣ ਵੇਲੇ ਕੁਝ ਆਪਣੇ ਆਪ ਵੱਖ ਹੋ ਕੇ ਗਿਰ ਜਾਂਦੇ ਹਨ। ਭਾਰਤੀ ਸੇਹ ਜਾਂ ਹਿਸਟ੍ਰਿਕਸ ਇੰਡੀਕਾ ਦੇ ਤੱਕਲੇ 15-30 ਸੈਂ. ਮੀ. ਲੰਬੇ ਹੁੰਦੇ ਹਨ। ਭਾਰਤ ਦੇ ਦੱਖਣੀ ਰਾਜਾਂ ਵਿਚ ਪਾਏ ਜਾਣ ਵਾਲੇ ਲਾਲ ਸੇਹ ਦਾ ਰੰਗ ਇਸ ਦੇ ਲਾਲ ਤੱਕਲਿਆਂ ਕਾਰਨ ਹੁੰਦਾ ਹੈ। ਭਾਰਤੀ ਸੇਹ ਖੁੱਡਾਂ ਵਿਚ ਰਹਿੰਦਾ ਹੈ। ਮੱਧ ਪ੍ਰਦੇਸ਼ ਵਿਚ ਇਸ ਪ੍ਰਾਣੀ ਦੁਆਰਾ ਖੋਦੀ ਗਈ ਇਕ ਖੁੱਡ 18 ਮੀ. ਖੁੱਲ੍ਹੀ, ਇਕ ਪਾਸੇ ਨੂੰ 120 ਸੈਂ. ਮੀ. ਵਧੀ ਹੋਈ ਅਤੇ 45 ਸੈਂ. ਮੀ. ਉੱਚੀ ਅਤੇ ਲਗਭਗ 150 ਸੈਂ. ਮੀ. ਧਰਤੀ ਦੇ ਤਲ ਤੋਂ ਹੇਠ੍ਹਾਂ ਲੱਭੀ ਗਈ।
ਹਿਸਟ੍ਰਿਕਸ ਕ੍ਰਿਸਟਾਟਾ (Hystrix cristata) ਕਲਵੀ ਵਾਲਾ ਸੇਹ ਹੈ ਜਿਹੜਾ ਯੂਰਪ ਦਾ ਸਭ ਤੋਂ ਵੱਡਾ ਥਲੀ ਕੁਤਰਨ-ਪ੍ਰਾਣੀ ਹੈ। ਇਹ ਦੱਖਣੀ ਯੂਰਪ, ਅਫ਼ਰੀਕਾ ਅਤੇ ਏਸ਼ੀਆ ਵਿਚ ਮਿਲਦਾ ਹੈ। ਇਸ ਦੇ ਲੰਬੇ ਤੱਕਲੇ ਚਿੱਟੇ ਅਤੇ ਛੋਟੇ ਕਾਲੇ-ਭੂਰੇ ਰੰਗ ਦੇ ਹੁੰਦੇ ਹਨ। ਸਰੀਰ ਦੇ ਤੱਕਲੇ ਵਾਲੇ ਹਿੱਸਿਆਂ ਉੱਤੇ ਬਹੁਤ ਥੋੜ੍ਹੇ ਵਾਲ ਹੁੰਦੇ ਹਨ। ਇਹ ਸ਼ਰਮੀਲਾ, ਸਹਿਮਿਆਂ ਹੋਇਆ, ਰਾਤਲ ਪ੍ਰਾਣੀ ਹੈ। ਛੇੜਨ ਤੇ ਇਹ ਆਪਣੇ ਸਰੀਰ ਨੂੰ ਹਿਲਾ ਕੇ ਖੋਖਲੇ ਤੱਕਲਿਆਂ ਦੇ ਖੜਕਾਉਣ ਨਾਲ ਸ਼ੋਰ ਪੈਦਾ ਕਰਦਾ ਹੈ। ਦੂਜੇ ਅਮਰੀਕੀ ਸੇਹਾਂ ਵਾਂਗ ਇਹ ਵੀ ਕਈ ਤਰ੍ਹਾਂ ਦੀਆਂ ਆਵਾਜ਼ਾਂ ਪੈਦਾ ਕਰਦਾ ਹੈ। ਇਹ ਇਕ ਸਾਲ ਵਿਚ ਦੋ ਵਾਰ ਜਣਨ ਕਰਦੇ ਹਨ ਅਤੇ ਮਾਦਾ ਦੋ ਮਹੀਨਿਆਂ ਦੇ ਗਰਭ ਕਾਲ ਉਪਰੰਤ ਇਕ ਤੋਂ ਚਾਰ ਤਕ ਬੱਚੇ ਜੰਮਦੀ ਹੈ।
ਇਨ੍ਹਾਂ ਦੀਆਂ ਕਈ ਜਾਤੀਆਂ ਏਸ਼ੀਆ ਅਤੇ ਨਾਲ ਦੇ ਟਾਪੂਆਂ ਅਤੇ ਅਫ਼ਰੀਕਾ ਵਿਚ ਵੀ ਫੈਲੀਆਂ ਹੋਈਆਂ ਹਨ ਜਿਨ੍ਹਾਂ ਵਿਚੋਂ ਕਈਆਂ ਦੇ ਤੱਕਲੇ ਬਹੁਤ ਘੱਟ ਵਿਕਸਿਤ ਹੋਏ ਹੁੰਦੇ ਹਨ।
ਹ. ਪੁ.––ਐਨ. ਬ੍ਰਿ. 18:246; ਐਨ. ਬ੍ਰਿ. ਮਾ. 8:125; ਮੈਕ. ਐਨ. ਸ. ਟ.
10: 513; ਬੁ. ਇੰ. ਐਨੀ : 215.
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 28712, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-01-07, ਹਵਾਲੇ/ਟਿੱਪਣੀਆਂ: no
ਸੇਹ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸੇਹ, ਇਸਤਰੀ ਲਿੰਗ : ਇੱਕ ਜਾਨਵਰ ਜਿਸ ਦੇ ਪਿੰਡੇ ਉਤੇ ਲੰਮੇ ਲੰਮੇ ਤੱਕਲੇ ਹੁੰਦੇ ਹਨ
–ਸੇਹ ਗੋਹ, ਇਸਤਰੀ ਲਿੰਗ : ਗੋਹ, ਇੱਕ ਜਾਨਵਰ ਜੋ ਧਰਤੀ ਦੇ ਨਾਲ ਨਾਲ ਚਾਰ ਪੈਰਾਂ ਤੇ ਚਲਦਾ ਹੈ ਤੇ ਜਿਸ ਬਾਬਤ ਮਸ਼ਹੂਰ ਹੈ ਕਿ ਉਹ ਪਹੁੰਚੇ ਬੜੇ ਪੱਕੇ ਅੜਾਉਂਦਾ ਹੈ
–ਸੇਹ ਦਾ ਤੱਕਲਾ, ਪੁਲਿੰਗ : ਕਲ੍ਹਾ ਦਾ ਮੂਲ, ਰਵਾਇਤ ਹੈ ਕਿ ਜਿਸ ਘਰ ਵਿੱਚ ਸੇਹ ਦਾ ਤਕਲਾ ਹੋਵੇ ਉਸ ਘਰ ਵਿੱਚ ਕਲ੍ਹਾ ਪਈ ਰਹਿੰਦੀ ਹੈ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 11536, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-16-01-20-55, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First