ਸੈਂਟ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੈਂਟ [ਨਾਂਪੁ] ਖ਼ੁਸ਼ਬੂਦਾਰ ਤੇਲ , ਪਰਫ਼ਿਊਮ, ਇਤਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 24411, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੈਂਟ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ

ਸੈਂਟ (Cent) : ਧੁਨੀ-ਵਿਗਿਆਨ ਦੀ ਇਕ ਇਕਾਈ ਹੈ। ਸੈਂਟ ਦੋ ਧੁਨੀਆਂ ਵਿਚਕਾਰਲਾ ਉਹ ਅੰਤਰ ਹੈ ਜਿਸ ਦੀਆਂ ਮੂਲ ਆਵ੍ਰਿੱਤੀਆਂ ਦਾ ਅਨੁਪਾਤ 2 ਹੁੰਦਾ ਹੈ। ਇਸ ਤਰ੍ਹਾਂ 21/1200=12 ਬਰਾਬਰ ਸੰਸਕਾਰਿਤ (tempered) ਸੈਮੀਟੋਨ=ਇਕ ਅਸ਼ਟਮ (octave)।

          ਨਿਊਕਲੀ ਉਦਯੋਗ ਵਿਗਿਆਨ ਵਿਚ ਸੈਂਟ ਰੀਐੱਕਟੀਵਿਟੀ ਦੀ ਇਕ ਇਕਾਈ ਹੈ। ਤਤਕਾਲ ਕ੍ਰਾਂਤਿਕ ਅਵਸਥਾ ਵਿਚ ਨਿਊਕਲੀ ਰੀਐੱਕਟਰ ਦੀ ਰੀਐੱਕਟੀਵਿਟੀ ਦਾ 1/100 ਵਾਂ ਹਿੱਸਾ ਇਕ ਸੈਂਟ ਮੰਨਿਆ ਜਾਂਦਾ ਹੈ।

          ਹ. ਪੁ.––ਵਾ.ਨ ਸ. ਐਨ.: 309.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 17383, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-01-19, ਹਵਾਲੇ/ਟਿੱਪਣੀਆਂ: no

ਸੈਂਟ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ

ਸੈਂਟ : ਇਹ ਸ਼ਹਿਰ ਫ਼ਰਾਂਸ ਦੇ ਸ਼ਾਰਾਂਟ ਮੈਰੀਟਾਈਮ ਡਿਪਾਰਟਮੈਂਟ ਵਿਚ ਸ਼ਾਰਾਂਟ ਦਰਿਆ ਦੇ ਖੱਬੇ ਕੰਢੇ ਰਾੱਸ਼ਫਾੱਰ ਤੋਂ 45 ਕਿ. ਮੀ. ਦੱਖਣ-ਪੂਰਬ ਵੱਲ ਸਥਿਤ ਹੈ। ਸੀਜ਼ਰ ਦੇ ਜ਼ਮਾਨੇ ਵਿਚ ਇਹ ਸਾਨਟੋਨਜ਼ ਦੀ ਰਾਜਧਾਨੀ ਹੁੰਦਾ ਸੀ।

          ਇਥੇ ਰੋਮਨ ਸਮੇਂ ਦੀਆਂ ਕਈ ਪੁਰਾਣੀਆਂ ਇਮਾਰਤਾਂ ਹਨ, ਜਿਵੇਂ ਨੀਰੋ ਦੇ ਸਮੇਂ ਦੀ ਅਰਥਾਤ ਪਹਿਲੀ ਈਸਵੀ ਸਦੀ ਦੇ ਅੰਤ ਦੀ ਜਰਮਨੀਕਸ ਦੀ ਯਾਦ ਵਿਚ ਬਣਾਈ ਇਕ ਆਰਕ ਇਸ ਤੋਂ ਇਲਾਵਾ ਇਕ ਗੋਲ ਰੋਮਨ ਅਖਾੜਾ ਅਤੇ ਕੁਝ ਹੋਰ ਸਥਾਨਾਂ ਦੇ ਖੰਡਰ ਵੀ ਹਨ। ਇਥੇ ਪੰਦਰ੍ਹਵੀਂ ਅਤੇ ਸੋਲ੍ਹਵੀਂ ਸਦੀ ਵਿਚ ਸਥਾਪਤ ਕੀਤਾ ਸੇਂਟ ਪੀਟਰ ਦਾ ਗਿਰਜਾ ਹੈ ਜਿਹੜਾ 1568 ਈ. ਵਿਚ ਕਾਫ਼ੀ ਬਰਬਾਦ ਕਰ ਦਿੱਤਾ ਗਿਆ ਸੀ। ਇਸ ਤੋਂ ਛੁੱਟ ਛੇਵੀਂ ਸਦੀ ਦਾ ਸਥਾਪਤ ਹੋਇਆ ਸੇਂਟ ਯੂਟਰੋਪੀਅਸ ਦਾ ਗਿਰਜਾ ਹੈ ਅਤੇ ਯਾਰ੍ਹਵੀਂ-ਬਾਰ੍ਹਵੀਂ ਸਦੀ ਦਾ ਨੋਟਰੇਡੇਮ ਦਾ ਘੰਟਾ ਘਰ ਵੀ ਹੈ।

          ਇਥੇ ਲੋਹੇ ਅਤੇ ਤਾਂਬੇ ਦੀ ਢਲਾਈ ਦੇ ਕਾਰਖ਼ਾਨੇ ਹਨ। ਇਹ ਅਨਾਜ ਅਤੇ ਸ਼ਰਾਬ ਦੀ ਮੰਡੀ ਹੈ। ਇਥੇ ਮਿੱਟੀ ਦੇ ਬਰਤਨ ਅਤੇ ਟਾਈਲਾਂ ਤਿਆਰ ਕੀਤੀਆਂ ਜਾਂਦੀਆਂ ਹਨ।

          ਆਬਾਦੀ––24,594 (ਅੰਤਿਮ ਮਰਦਮ ਸ਼ੁਮਾਰੀ)

          45° 45' ਉ. ਵਿਥ.; 0° 38' ਪੂ. ਲੰਬ.

          ਹ. ਪੁ.––ਐਨ. ਬ੍ਰਿ. 19:897; ਨਿ. ਯੂ. ਐਨ. 13:7226.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 17383, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-01-19, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.