ਸੋਚ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੋਚ [ਨਾਂਇ] ਖ਼ਿਆਲ, ਵਿਚਾਰ, ਕਿਆਸ; ਚਿੰਤਾ , ਫ਼ਿਕਰ , ਗ਼ਮ; ਦੁਚਿੱਤੀ , ਦੁਬਿਧਾ; ਸਮਝ , ਅਕਲਮੰਦੀ, ਸਿਆਣਪ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 34581, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੋਚ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੋ. ਸੰ. ਸ਼ੁਚਾ. ਸੰਗ੍ਯਾ—ਚਿੰਤਾ. ਫਿਕਰ. “ਕਤਿਕ ਹੋਵੈ ਸਾਧਸੰਗੁ ਬਿਨਸਹਿ ਸਭੇ ਸੋਚ.” (ਮਾਝ ਬਾਰਹਮਾਹਾ) ਦੇਖੋ, ਸ਼ੁਚ ਧਾ। ੨ ਸੰ. ਸ਼ੋਚ. ਪਵਿਤ੍ਰਤਾ. ਸਫਾਈ. “ਕਾਇਆ ਸੋਚ ਨ ਪਾਈਐ.” (ਸ੍ਰੀ ਅ: ਮ: ੧) “ਸਚ ਨ ਕਮਾਵਹੁ, ਹੋਇ ਨ ਸੋਚੂ.” (ਨਾਪ੍ਰ) ੩ ਸੰ. ਸੰਕੋਚ. ਸੁਕੜਨਾ. “ਨ ਸੀਤ ਹੈ ਨ ਸੋਚ ਹੈ ਨ ਘ੍ਰਾਮ ਹੈ ਨ ਘਾਮ ਹੈ.” (ਅਕਾਲ) ਨਾ ਸਰਦੀ ਹੈ ਨਾ ਸੰਕੋਚ ਹੈ, ਨਾ ਗਰਮੀ ਹੈ ਨਾ ਪਸੀਨਾ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 34551, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੋਚ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਸੋਚ (ਸੰ.। ਸੰਸਕ੍ਰਿਤ ਸ਼ੋਚ=ਚਿੰਤਾ) ਚਿੰਤਾ , ਫਿਕਰ। ਯਥਾ-‘ਮੇਰੀ ਸੰਗਤਿ ਪੋਚ ਸੋਚ ਦਿਨੁ ਰਾਤੀ’ ਮੇਰੀ ਸੰਗਤਿ (ਪੋਚ) ਨੀਚਾਂ ਦੀ ਹੈ ਇਹ ਦਿਨ ਰਾਤੀਂ ਚਿੰਤਾ ਹੈ।

੨. ਵਿਚਾਰ, ਡੂੰਘੀ ਵਿਚਾਰ। ਯਥਾ-‘ਸੋਚੈ ਸੋਚਿ ਨ ਹੋਵਈ’। ਇਸ ਤੋਂ ਛੁਟ ਪੁਰਾਤਨ ਗ੍ਯਾਨੀ ਸੋਚ ਦਾ ਅਰਥ ‘ਪਵਿਤ੍ਰਤਾ ਕਰਨ ਨਾਲ ’ ਬੀ ਲਾਉਂਦੇ ਸਨ। ਦੇਖੋ , ‘ਸੋਚ ਅਸੋਚ’


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 34510, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਸੋਚ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੋਚ, ਇਸਤਰੀ ਲਿੰਗ : ੧.  ਫੁਰਨਾ; ੨. ਵਿਚਾਰ, ਖਿਆਲ, ਕਿਆਸ (ਲਾਗੂ ਕਿਰਿਆ : ਆਉਣਾ, ਹੋਣਾ, ਕਰਨਾ, ਫੁਰਨਾ); ੩.  ਸਮਝ, ਸਿਆਣਪ (ਲਾਗੂ ਕਿਰਿਆ : ਆਉਣਾ ਹੋਣਾ, ਕਰਨਾ); ੪. ਚਿੰਤਾ, ਫ਼ਿਕਰ, ਗ਼ਮ (ਲਾਗੂ ਕਿਰਿਆ : ਹੋਣਾ, ਪੈਣਾ)  ੫.  ਦੁਬਧਾ (ਲਾਗੂ ਕਿਰਿਆ : ਹੋਣਾ, ਕਰਨਾ)

–ਸੋਚ, ਇਸਤਰੀ ਲਿੰਗ : ਸੋਚ

–ਸੋਚ ਸ਼ਕਤੀ, ਇਸਤਰੀ ਲਿੰਗ : ਸੋਚਣ ਦੀ ਤਾਕਤ, ਸਮਝਣ ਬੁੱਝਣ ਦੀ ਸਮਰੱਥਾ, ਬੁੱਧੀ, ਬੁੱਧੀਬਲ

–ਸੋਚ ਸੰਕੋਚ, ਇਸਤਰੀ ਲਿੰਗ : ਸੋਚ ਵਿਚਾਰ, ਜਲਦਬਾਜ਼ੀ ਦਾ ਵਿਰੋਧੀ ਭਾਵ

–ਸੋਚ ਸਮਝ ਕੇ, ਕਿਰਿਆ ਵਿਸ਼ੇਸ਼ਣ : ਫ਼ਿਕਰ ਨਾਲ, ਖਿਆਲ ਨਾਲ, ਵਿਚਾਰ ਕੇ, ਹਾਣ ਲਾਭ ਜਾਂ ਅੱਗਾ ਪਿੱਛਾ ਵੇਖ ਕੇ

–ਸੋਚ ਸਾਰ, ਇਸਤਰੀ ਲਿੰਗ : ਸੋਚ

–ਸੋਚ ਸਾਚ ਕੇ, ਕਿਰਿਆ ਵਿਸ਼ੇਸ਼ਣ : ਕੁਝ ਸਮਝ ਕੇ

–ਸੋਚ ਕਰਨਾ, ਮੁਹਾਵਰਾ : ਸੋਚਣਾ, ਮਾਮਲੇ ਨੂੰ ਸਮਝਣਾ, ਅਕਲ ਤੋਂ ਕੰਮ ਲੈਣਾ, ਫ਼ਿਕਰ ਕਰਨਾ, ਚਿੰਤਾ ਕਰਨਾ, ਸ਼ਰਮ ਕਰਨਾ, ਤਹੱਮਲ ਕਰਨਾ

–ਸੋਚਮਾਨ, ਵਿਸ਼ੇਸਣ : ਸੋਚਵਾਨ

–ਸੋਚ ਲੱਗਣਾ, ਮੁਹਾਵਰਾ : ਫ਼ਿਕਰ ਹੋਣਾ, ਚਿੰਤਾ ਹੋਣਾ

–ਸੋਚ ਲੈਣਾ, ਮੁਹਾਵਰਾ : ਸਮਝ ਲੈਣਾ, ਅਨੁਮਾਨ ਕਰਨਾ, ਮਿਥਣਾ, ਫੈਸਲਾ ਕਰਨਾ

–ਸੋਚਵੰਤ, ਵਿਸ਼ੇਸ਼ਣ / ਪੁਲਿੰਗ : ਫ਼ਿਕਰ ਵਾਲਾ, ਫ਼ਿਕਰਮੰਦ

–ਸੋਚਵਾਨ, ਵਿਸ਼ੇਸ਼ਣ : ਵਿਚਾਰਵਾਨ, ਸਮਝਦਾਰ, ਸਿਆਣਾ, ਸੂਝਵਾਨ, ਫ਼ਿਕਰ ਵਾਲਾ, ਖਿਆਲ ਰੱਖਣ ਵਾਲਾ

–ਸੋਚ ਵਿਚ ਹੋਣਾ, ਮੁਹਾਵਰਾ : ਚਿੰਤਾਤੁਰ ਹੋਣਾ, ਕਿਸੇ ਧਿਆਨ ਵਿੱਚ ਡੁੱਬਿਆ ਹੋਣਾ

–ਸੋਚ ਵਿਚ ਰਹਿਣਾ, ਮੁਹਾਵਰਾ : ਦਲੀਲਾਂ ਦੁੜਾਉਣਾ, ਕਿਸੇ ਵਹਿਣ ਵਿੱਚ ਪਏ ਰਹਿਣਾ, ਚਿੰਤਾ ਕਰਨਾ, ਗ਼ਮ ਕਰਨਾ, ਖੇੜੇ ਵਿੱਚ ਨਾ ਆਉਣਾ

–ਸੋਚ ਵਿਚਾਰ, ਇਸਤਰੀ ਲਿੰਗ : ਸਮਝ, ਬੂਝ, ਗੌਰ, ਗਿਆਨ, ਸਿਆਣਪ, ਹੁਸ਼ਿਆਰੀ, ਚੌਕਸੀ, ਖਿਆਲ

–ਸੋਚਾਂ ਦੇ ਘੋੜੇ ਦੁੜਾਉਣਾ, ਮੁਹਾਵਰਾ : ਦਲੀਲਾਂ ਵਿੱਚ ਪਏ ਰਹਿਣਾ ਮਨ ਹੀ ਮਨ ਅੰਦਰ ਸੋਚੀ ਜਾਣਾ, ਦਲੀਲਾਂ ਦੇ ਘੋੜੇ ਦੁੜ੍ਹਾਉਣਾ

–ਸੋਚਾਂ ਲੜਾਉਣਾ, ਮੁਹਾਵਰਾ : ਮਨ ਹੀ ਮਨ ਵਿੱਚ ਕਿਸੇ ਗੱਲ ਦਾ ਅਨੁਮਾਨ ਲਾਉਣਾ, ਗਵੇੜ ਲਾਉਣਾ ਜਾਂ ਕਰਨਾ

–ਸੋਚਾਂ ਵਿੱਚ ਡੁੱਬਣਾ, ਮੁਹਾਵਰਾ : ੧.  ਵਹਿਮਾਂ ਵਿਚ ਵਹਿਣਾ; ੨. ਚਿੰਤਾਤੁਰ ਹੋਣਾ

–ਸੋਚੀ, ਵਿਸ਼ੇਸ਼ਣ : ਸੋਚਣ ਵਾਲਾ

–ਸੋਚੂ, ਪੁਲਿੰਗ : ਸੋਚਣ ਵਾਲਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 11726, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-23-03-03-36, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.