ਸੌਂਫ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੌਂਫ (ਨਾਂ,ਇ) ਬਦਹਜ਼ਮੀ ਲਈ ਵਰਤੀਂਦੇ ਇਕ ਬੂਟੀ ਦੇ ਸੁਗੰਧੀਦਾਰ ਬੀਜ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14696, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸੌਂਫ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੌਂਫ. ਸੰ. शतपुष्पा—ਸ਼ਤਪੁ੄ਪਾ. ਸੌਫੁੱਲੀ. ਫ਼ਾ. ਬਾਦੀਆਂ. ਸੌਂਫ ਮੱਘਰ ਪੋਹ ਵਿੱਚ ਬੀਜੀ ਅਤੇ ਵਸਾਖ ਵਿੱਚ ਕੱਟੀਦੀ ਹੈ. ਇਸ ਦਾ ਕੱਦ ਤਿੰਨ ਚਾਰ ਫੁਟ ਉੱਚਾ ਹੁੰਦਾ ਹੈ. ਇਸ ਦੀ ਤਾਸੀਰ ਗਰਮ ਖ਼ੁਸ਼ਕ ਅਤੇ ਦ੍ਰਾਵਕ ਹੈ. ਸੌਂਫ ਮੇਦੇ ਅਤੇ ਅੰਤੜੀ ਦੇ ਰੋਗ ਦੂਰ ਕਰਨ ਲਈ ਉੱਤਮ ਮੰਨੀ ਗਈ ਹੈ. ਨੇਤ੍ਰਾਂ ਦੀ ਜੋਤ ਨੂੰ ਵਧਾਉਂਦੀ ਹੈ. ਬਲਗਮ ਨੂੰ ਛਾਂਟਦੀ ਹੈ. ਪੇਸ਼ਾਬ ਲਿਆਉਂਦੀ ਹੈ ਅਤੇ ਮੈਲ ਖਾਰਿਜ ਕਰਦੀ ਹੈ. ਇਸ ਦਾ ਅਰਕ ਅਨੇਕ ਦਵਾਈਆਂ ਵਿੱਚ ਵਰਤੀਦਾ ਹੈ. L. Pimpinella anisum ( ਅੰ. Aniseed)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14637, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੌਂਫ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੌਂਫ, ਇਸਤਰੀ ਲਿੰਗ : ਇੱਕ ਦਵਾਈ ਜੋ ਬਦਹਜ਼ਮੀ ਵਾਸਤੇ ਵਰਤਦੇ ਹਨ। ਇਸ ਦਾ ਅਰਕ ਵੀ ਨਿਕਲਦਾ ਹੈ

–ਸੌਫੀਆ, ਵਿਸ਼ੇਸ਼ਣ : ਸੌਂਫ ਜੇਹੀ ਬਾਸ਼ਨਾ ਵਾਲਾ (–ਅੰਬ), ਸੌਂਫ ਦੇ ਜ਼ੈਕੇ ਵਾਲੀ (–ਸ਼ਰਾਬ)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3641, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-29-10-26-39, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.